channel punjabi
Canada International News North America

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

ਕੀ ਪਾਕਿਸਤਾਨ ਮੁੜ ਤੋਂ ਅੱਤਵਾਦੀਆਂ ਨੂੰ ਕਰ ਰਿਹਾ ਹੈ ਫੰਡਿੰਗ ?

ਕਨੇਡੀਅਨ ਥਿੰਕ ਟੈਂਕ ਨੇ ਪੇਸ਼ ਕੀਤੀ ਆਪਣੀ ਰਿਪੋਰਟ

‘ਪੰਜਾਬ ਵਿੱਚ ਗੜਬੜੀ ਕਰਵਾਉਣ ਪਿੱਛੇ ਹਮੇਸ਼ਾ ਰਿਹਾ ਪਾਕਿਸਤਾਨ ਦਾ ਹੱਥ’

ਪਾਕਿਸਤਾਨ ਦੀਆਂ ਕੋਝੀ ਚਾਲਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ :ਕਨੇਡੀਅਨ ਥਿੰਕ ਟੈਂਕ

ਓਟਾਵਾ : ਅੰਤਰਰਾਸ਼ਟਰੀ ਮੰਚਾਂ ਤੇ ਅਨੇਕਾਂ ਵਾਰ ਬੇਨਕਾਬ ਹੋਣ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਪੰਜਾਬ ਦੀ ਸ਼ਾਂਤੀ ਭੰਗ ਕਰਨ ਲਈ ਪਾਕਿਸਤਾਨ ਨੇ ਇਕ ਵਾਰ ਫਿਰ ਖ਼ਾਲਿਸਤਾਨੀ ਅੱਤਵਾਦੀਆਂ ਨੂੰ ਵਧਾਵਾ ਦੇਣਾ ਸ਼ੁਰੂ ਕਰ ਦਿੱਤਾ ਹੈ। ਕੈਨੇਡਾ ਦੇ ਇਕ ਪ੍ਰਮੁੱਖ ਥਿੰਕ ਟੈਂਕ ਐੱਮ.ਐੱਲ. ਇੰਸਟੀਚਿਊਟ ਨੇ ਆਪਣੀ ਰਿਪੋਰਟ ਵਿਚ ਇਸ ਗੱਲ ਦਾ ਖੁਲਾਸਾ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਦੇ ਪੈਸਿਆਂ ‘ਤੇ ਚੱਲ ਰਹੇ ਇਹ ਅੱਤਵਾਦੀ ਹੁਣ ਭਾਰਤ ਹੀ ਨਹੀਂ ਸਗੋਂ ਕੈਨੇਡਾ ਦੀ ਰਾਸ਼ਟਰੀ ਸੁਰੱਖਿਆ ਦੇ ਲਈ ਵੀ ਖਤਰਾ ਬਣ ਗਏ ਹਨ।

ਇਕ ਪ੍ਰਮੁੱਖ ਕੈਨੇਡੀਅਨ ਥਿੰਕ ਟੈਂਕ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ‘ਅਖੌਤੀ ਖਾਲਿਸਤਾਨ’ ਜਾਂ ਸਿੱਖਾਂ ਲਈ ਸੁਤੰਤਰ ਵਤਨ ਬਣਾਉਣ ਦੀ ਮੁਹਿੰਮ ਦਾ ਪਾਲਣ ਪੋਸ਼ਣ ਕਰਨ ਵਾਲੀ ਮੁੱਖ ਤਾਕਤ ਹੈ।

ਮੈਕਡੋਨਲਡ-ਲੌਰੀਅਰ ਇੰਸਟੀਚਿਊਟ ਦੀ ਇੱਕ ਰਿਪੋਰਟ ਮਤੁਾਬਿਕ ‘ਖਾਲਿਸਤਾਨ ’ ਦੀ ਮੰਗ ਪਾਕਿਸਤਾਨ ਉਸ ਸਮੇਂ ਤੋਂ ਚਲਾ ਰਿਹਾ ਹੈ, ਜਦੋਂ ‘ਖਾਲਿਸਤਾਨ ਲਹਿਰ’ ਸਿੱਖਾਂ ਦੇ ਗੜ੍ਹ ਪੰਜਾਬ ਵਿੱਚ ਕਿਤੇ ਵੀ ਨਜ਼ਰ ਨਹੀਂ ਆ ਰਹੀ। ਇਸ ਰਿਪੋਰਟ ਨੂੰ ਵੈਟਰਨ ਪੱਤਰਕਾਰ ਟੈਰੀ ਮੀਲੀਵਸਕੀ ਨੇ ਲਿੱਖਿਆ ਹੈ ਜਿਸ ਨੇ ਕੈਨੇਡਾ ‘ਚ ਪ੍ਰੋ- ਖਾਲਿਸਤਾਨੀ ਗਰੁੱਪਸ ਨੂੰ ਕਈ ਸਾਲਾਂ ਤੱਕ ਟਰੈਕ ਤੇ ਸਟੱਡੀ ਕੀਤਾ ਹੈ।

ਹਾਲਾਂਕਿ ਕੈਨੇਡੀਅਨ ਸਰਕਾਰ ਪਹਿਲਾਂ ਹੀ ਕਹਿ ਚੁਕੀ ਹੈ ਕਿ ਉਹ ਸਿਖਸ ਫਾਰ ਜਸਟਿਸ ਜਿਹੇ ਸਮੂਹਾਂ ਵਲੋਂ ਨਵੰਬਰ ਵਿਚ ਹੋਣ ਵਾਲੇ ਖਾਲਿਸਤਾਨ ਬਾਰੇ ਜਨਤਕ ਜਨਮਤ ਨੂੰ ਮਾਨਤਾ ਨਹੀਂ ਦੇਵੇਗੀ, ਜਿਸ ‘ਤੇ ਭਾਰਤ ਨੇ 2019 ਵਿਚ ਪਾਬੰਦੀ ਲਗਾਈ ਸੀ, ਪਰ ਰਿਪੋਰਟ ਵਿਚ ਚੇਤਾਵਨੀ ਦਿੱਤੀ ਗਈ ਹੈ ਕਿ ਇਹ ਲਹਿਰ ‘ਅੱਤਵਾਦੀ ਵਿਚਾਰਧਾਰਾ ਨੂੰ ਆਕਸੀਜਨ ਮੁਹੱਈਆ ਕਰਵਾਉਂਦੀ ਹੈ, ਨੌਜਵਾਨ ਕੈਨੇਡੀਅਨਾਂ ਨੂੰ ਕੱਟੜਪੰਥੀ ਬਣਾਉਂਦੀ ਹੈ ਅਤੇ ਸੁਲ੍ਹਾ ਕਰਾਉਣ ਦੀ ਬਜਾਏ ਤਬਾਹੀ ਮਚਾਉਂਦੀ ਹੈ।’

ਕੈਨੇਡੀਅਨ ਸਾਬਕਾ ਕੈਬਨਿਟ ਮੰਤਰੀ ਉੱਜਲ ਦੁਸਾਂਝ ਅਤੇ ਥਿੰਕ ਟੈਂਕ ਦੇ ਪ੍ਰੋਗਰਾਮ ਡਾਇਰੈਕਟਰ ਸ਼ੁਵਾਲੋਏ ਮਜੂਮਦਾਰ ਨੇ ਕਿਹਾ: “ਮੀਲੀਵਸਕੀ ਦੀ ਰਿਪੋਰਟ ਉਨ੍ਹਾਂ ਲੋਕਾਂ ਨੂੰ ਪੜ੍ਹਨਾ ਲਾਜ਼ਮੀ ਹੈ ਜੋ ਪਾਕਿਸਤਾਨ ਦੇ ਪ੍ਰਭਾਵ ‘ਚ ਖਾਲਿਸਤਾਨ ਦੀ ਮੰਗ ਨੂੰ ਸਮਝਣਾ ਚਾਹੁੰਦੇ ਹਨ, ਸਿੱਖ ਧਰਮ ‘ਚ ਵਿਗਾੜ ਅਤੇ ਵਿਸ਼ਵ ਦੇ ਦੋ ਮਹੱਤਵਪੂਰਨ ਲੋਕਤੰਤਰੀ ਰਾਜਾਂ ਵਿੱਚ ਇਸਦੀ ਮੁਹਿੰਮ ਨੂੰ ਸਮੱਝਣਾ ਚਾਹੁੰਦੇ ਹਨ। ਦੋਸਾਂਝ ਨੇ ਪਾਕਿਸਤਾਨ ਦੀ ਸਾਜ਼ਿਸ਼ ਤੋਂ ਚੌਕਸ ਰਹਿਣ ਦੀ ਪੰਜਾਬੀਆਂ ਨੂੰ ਅਪੀਲ ਕੀਤੀ।

Related News

ਏਅਰ ਕੈਨੇਡਾ ‘ਚ ਸਫਰ ਕਰਨ ਵਾਲਿਆਂ ਲਈ ਮੈਨੀਟੋਬਾ ਸਰਕਾਰ ਨੇ ਜਾਰੀ ਕੀਤੀ ਚਿਤਾਵਨੀ, ਹੋ ਸਕਦੈ ਕੋਰੋਨਾ ਵਾਇਰਸ

team punjabi

ਫ਼ੌਜੀਆਂ ਦੀ ਯਾਦ ਵਿਚ ਕੈਨੇਡਾ ਮਨਾਵੇਗਾ ਰੀਮੈਂਬਰੈਂਸ ਡੇਅ ਭਾਵ ਯਾਦਗਾਰੀ ਦਿਹਾੜਾ

Rajneet Kaur

ਬ੍ਰਿਟੇਨ ਨੇ ਆਪਣੀ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

Vivek Sharma

Leave a Comment