channel punjabi
International News

ਬ੍ਰਿਟੇਨ ਨੇ ਆਪਣੀ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕ

ਲੰਡਨ: ‘ਚਾਇਨਾ ਵਾਇਰਸ’ ਤੋਂ ਬਾਅਦ ਇਸਦੇ ਵਧੇਰੇ ਖ਼ਤਰਨਾਕ ਰੂਪ ‘ਬ੍ਰਿਟੇਨ ਵਾਇਰਸ’ ਅਤੇ ‘ਬ੍ਰਾਜ਼ੀਲ ਵਾਇਰਸ’ ਨੇ ਦੁਨੀਆ ਭਰ ਦੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ। ਇਸ ਵਿਚਾਲੇ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ‘ਚੋਂ ਇੱਕ ਬ੍ਰਿਟੇਨ ਨੇ ਆਪਣੀ ਅੱਧੀ ਆਬਾਦੀ ਤੋਂ ਵਧੇਰੇ ਬਾਲਗਾਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਹੈ।


ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸ਼ਨੀਵਾਰ ਨੂੰ ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਾਲਾਬੰਦੀ ਤੋਂ ਬਾਹਰ ਨਿਕਲਣ ਲਈ ਜਿਸ ਚਾਰ ਪੜਾਅ ਦੇ ਰੋਡਮੈਪ ਨੂੰ ਤਿਆਰ ਕੀਤਾ ਗਿਆ ਸੀ, ਉਸ ਦੇ ਇਕ ਹਿੱਸੇ ਵਜੋਂ ਬ੍ਰਿਟੇਨ ਨੇ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਇਸ ਉਪਲੱਬਧੀ ਨੂੰ ਸ਼ਾਨਦਾਰ ਦੱਸਿਆ।


ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਖੁਦ ਵੀ ਕੋਰੋਨਾ ਵੈਕਸੀਨ ਦਾ ਪਹਿਲਾ ਟੀਕਾ ਲਗਵਾਇਆ ਸੀ।

ਬ੍ਰਿਟੇਨ ਨੇ 18 ਮਾਰਚ ਤੱਕ ਕੋਰੋਨਾ ਵਾਇਰਸ ਵੈਕਸੀਨ ਦੀਆਂ 2 ਕਰੋੜ 80 ਲੱਖ ਖੁਰਾਕਾਂ ਲੋਕਾਂ ਨੂੰ ਦਿੱਤੀਆਂ ਹਨ। ਇਨ੍ਹਾਂ ‘ਚੋਂ 20 ਲੱਖ ਲੋਕਾਂ ਦਾ ਪੂਰੀ ਤਰ੍ਹਾਂ ਨਾਲ ਟੀਕਾਕਰਨ ਕਰ ਦਿੱਤਾ ਗਿਆ ਹੈ। ਬ੍ਰਿਟੇਨ ਪਹਿਲਾਂ ਦੇਸ਼ ਹੈ ਜਿਸਨੇ ਫਾਈਜ਼ਰ ਅਤੇ ਬਾਇਓਨਟੈੱਕ ਵੱਲੋਂ ਨਿਰਮਿਤ ਵੈਕਸੀਨ ਦੀ ਵਰਤੋਂ ਸ਼ੁਰੂ ਕੀਤੀ ਸੀ। ਬ੍ਰਿਟੇਨ ਤੋਂ ਬਾਅਦ ਕਈ ਦੇਸ਼ਾਂ ਨੇ ਟੀਕਾਕਰਨ ਲਈ ਵੈਕਸੀਨ ਦਾ ਇਸਤੇਮਾਲ ਸ਼ੁਰੂ ਕੀਤਾ।

ਗਲੋਬਲੀ ਪੱਧਰ ‘ਤੇ ਤਕਰੀਬਨ ਹਰ ਦੇਸ਼ ਨੇ ਟੀਕਾਕਰਨ ਲਈ ਵੱਖ-ਵੱਖ ਰਣਨੀਤੀ ਅਪਣਾਈ ਹੈ। ਕੁਝ ਦੇਸ਼ਾਂ ਨੇ ਜਲਦ ਤੋਂ ਜਲਦ ਟੀਕਾਕਰਨ ਦਾ ਬਦਲ ਚੁਣਿਆ ਹੈ ਤਾਂ ਕੁਝ ਹੋਰ ਦੇਸ਼ਾਂ ਨੇ ਕਮਜ਼ੋਰ ਸਮੂਹਾਂ ਦੇ ਟੀਕਾਕਰਨ ਨੂੰ ਪਹਿਲ ਦਿੱਤੀ ਹੈ। ਟੀਕਾਕਰਨ ਦੇ ਮਾਮਲੇ ‘ਚ ਅਮਰੀਕਾ ਸਭ ਤੋਂ ਅੱਗੇ ਚੱਲ ਰਿਹਾ ਹੈ। ਹਾਲਾਂਕਿ ਪ੍ਰਤੀ 100 ਨੂੰ ਦਿੱਤੀ ਗਈ ਵੈਕਸੀਨ ਦੀ ਖੁਰਾਕ ਦੇ ਮਾਮਲੇ ‘ਚ ਇਜ਼ਰਾਈਲ ਅਤੇ ਯੂ.ਏ.ਆਈ. ਸਭ ਤੋਂ ਵੱਧ ਅੱਗੇ ਹਨ।

Related News

QUEEN’S UNIVERSITY ਵਿਖੇ ਸਥਾਪਿਤ ਕੀਤਾ ਗਿਆ ਸੈਟੇਲਾਈਟ COVID ਜਾਂਚ ਕੇਂਦਰ

Vivek Sharma

ਕੈਨੇਡਾ,ਲੰਡਨ ਅਤੇ ਕੁਵੈਤ ਦੇ ਐਨ.ਆਰ.ਆਈਜ਼ ਪੰਜਾਬੀਆਂ ਦੀ ਅੱਜ ਹੋਵੇਗੀ ਵਤਨ ਵਾਪਸੀ

team punjabi

ਵਿਦੇਸ਼ਾਂ ‘ਚ ਵੱਸਦੇ ਭਾਰਤੀ ਲੋਕਾਂ ਵਿਚ ਚੀਨ ਖਿਲਾਫ ਤਿੱਖਾ ਰੋਹ

channelpunjabi

Leave a Comment