channel punjabi
International News

‘ਵੰਦੇ ਭਾਰਤ ਮਿਸ਼ਨ’ ਆਸ਼ਾਵਾਂ ਅਤੇ ਖੁਸ਼ੀਆਂ ਦਾ ਮਿਸ਼ਨ,ਇਸ ਤਹਿਤ 6.7 ਕਰੋੜ ਭਾਰਤੀਆਂ ਨੂੰ ਲਿਆਂਦਾ ਗਿਆ ਵਾਪਸ : ਹਰਦੀਪ ਸਿੰਘ ਪੁਰੀ

ਨਵੀਂ ਦਿੱਲੀ : ਕੋਵਿਡ-19 ਮਹਾਮਾਰੀ ਕਾਰਨ ਵੱਖ-ਵੱਖ ਦੇਸ਼ਾਂ ’ਚ ਫਸੇ ਭਾਰਤੀਆਂ ਦੀ ਦੇਸ਼ ਵਾਪਸੀ ਲਈ ਚਲਾਏ ਗਏ ‘ਵੰਦੇ ਭਾਰਤ ਮਿਸ਼ਨ’ ਤਹਿਤ 6.7 ਕਰੋੜ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਟਵੀਟ ਕਰ ਕੇ ਕਿਹਾ, ‘ਇਹ ਸਿਰਫ ਦੁਨੀਆ ਭਰ ’ਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦਾ ਮਿਸ਼ਨ ਨਹੀਂ ਹੈ, ਸਗੋਂ ਇਹ ਮਿਸ਼ਨ ਆਸ਼ਾਵਾਂ ਅਤੇ ਖੁਸ਼ੀਆਂ ਦਾ ਮਿਸ਼ਨ ਰਿਹਾ, ਜਿਸ ਨੇ ਲੋਕਾਂ ਨੂੰ ਦੱਸਿਆ ਕਿ ਇਸ ਸੰਕਟ ਦੇ ਸਮੇਂ ’ਚ ਵੀ ਉਹ ਇਕੱਲੇ ਨਹੀਂ ਹਨ। 6.75 ਕਰੋੜ ਲੋਕਾਂ ਦੀ ਵਾਪਸੀ ਤੋਂ ਬਾਅਦ ਵੀ ਇਹ ਮਿਸ਼ਨ ਜਾਰੀ ਹੈ।’


ਇੱਥੇ ਦੱਸਣਯੋਗ ਹੈ ਕਿ ਭਾਰਤ ਨੇ ਆਪਣੇ ਫਸੇ ਹੋਏ ਨਾਗਰਿਕਾਂ ਨੂੰ ਵਿਦੇਸ਼ਾਂ ਤੋਂ ਵਾਪਸ ਲਿਆਉਣ ਲਈ 7 ਮਈ 2020 ਤੋਂ ਦੁਨੀਆ ਦੀ ਸਭ ਤੋਂ ਵੱਡੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ 1.9 ਲੱਖ ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਦੀ ਯੋਜਨਾ ਬਣਾਈ ਗਈ ਸੀ। ਇਸ ਮਿਸ਼ਨ ’ਚ ਪਹਿਲਾਂ ਏਅਰ ਇੰਡੀਆ ਅਤੇ ਉਸ ਦੀ ਸਹਿਯੋਗੀ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਨੇ ਅਹਿਮ ਭੂਮਿਕਾ ਨਿਭਾਈ। ਬਾਅਦ ’ਚ ਹੋਰ ਨਿੱਜੀ ਏਅਰਲਾਈਨ ਕੰਪਨੀਆਂ ਵੀ ਇਸ ’ਚ ਸ਼ਾਮਲ ਹੋਈਆਂ। ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਹਵਾਈ ਰਸਤੇ ਦੇ ਨਾਲ-ਨਾਲ ਸਮੁੰਦਰੀ ਫੌਜ ਦੇ ਜਹਾਜ਼ਾਂ ਦੀ ਵੀ ਵਰਤੋਂ ਕੀਤੀ ਗਈ ।

Related News

ਕਿਸਾਨ ਜਥੇਬੰਦੀਆਂ ਦੀ ਹੋਈ ਬੈਠਕ ‘ਚ ਪੀ.ਐਮ. ਦੇ ਬਿਆਨ ਦੀ ਕੀਤੀ ਨਿੰਦਾ, ਸੰਘਰਸ਼ ਹੋਰ ਤਿੱਖਾ ਕਰਨ ਦੀ ਤਿਆਰੀ

Vivek Sharma

ਕੋਵਿਡ-19 ਦਾ ਮੁੜ ਵਧਿਆ ਅਸਰ, ਏਅਰ ਕੈਨੇਡਾ ਨੇ ਆਪਣੇ ਕਈ ਹਵਾਈ ਰੂਟਾਂ ਨੂੰ ਮੁੜ ਤੋਂ ਕੀਤਾ ਬੰਦ

Vivek Sharma

ਰੇਡੀਅਸ ਰੈਸਟੋਰੈਂਟ ਹੈਮਿਲਟਨ ‘ਚ ਕੋਵਿਡ 19 ਆਉਟਬ੍ਰੇਕ ਦਾ ਐਲਾਨ

Rajneet Kaur

Leave a Comment