channel punjabi
International KISAN ANDOLAN News

ਕਿਸਾਨ ਜਥੇਬੰਦੀਆਂ ਦੀ ਹੋਈ ਬੈਠਕ ‘ਚ ਪੀ.ਐਮ. ਦੇ ਬਿਆਨ ਦੀ ਕੀਤੀ ਨਿੰਦਾ, ਸੰਘਰਸ਼ ਹੋਰ ਤਿੱਖਾ ਕਰਨ ਦੀ ਤਿਆਰੀ

ਗਾਜੀਪੁਰ ਬਾਰਡਰ : ਖੇਤੀਬਾੜੀ ਕਾਨੂੰਨਾਂ ਖ਼ਿਲਾਫ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਨੇ ਅਗਲੇ 10 ਦਿਨਾਂ ਦੇ ਪ੍ਰੋਗਰਾਮਾਂ ਦਾ ਵੇਰਵਾ ਜਾਰੀ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹੌਂਸਲੇ ਪਹਿਲਾਂ ਵਾਂਗ ਬੁਲੰਦੀਆਂ ‘ਤੇ ਹਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੀ ਗਾਜ਼ੀਪੁਰ ਬਾਰਡਰ ਦੇ ਧਰਨੇ ਵਾਲੀ ਥਾਂ ‘ਤੇ ਬੈਠਕ ਹੋਈ। ਬੈਠਕ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰਾ ਰਾਕੇਸ਼ ਟਿਕੈਤ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਪੂਰੀ ਤਰ੍ਹਾਂ ਨਾਲ ਇੱਕਜੁਟ ਹੈ। 23 ਫਰਵਰੀ ਤੱਕ ਦੇ ਸਾਡੇ ਪ੍ਰੋਗਰਾਮ ਨਿਰਧਾਰਤ ਹਨ, ਜਿਨ੍ਹਾਂ ‘ਤੇ ਅਸੀਂ ਕੰਮ ਕਰ ਰਹੇ ਹਾਂ। ਜ਼ਿਕਰਯੋਗ ਹੈ ਕਿ ਕਿਸਾਨਾਂ ਨੇ 18 ਫਰਵਰੀ ਨੂੰ ਦੇਸ਼ ਭਰ ਵਿੱਚ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਹੈ।


ਟਿਕੈਤ ਨੇ ਕਿਹਾ ਅੰਦੋਲਨ ਪੂਰੀ ਮਜ਼ਬੂਤੀ ਨਾਲ ਚੱਲਦਾ ਰਹੇਗਾ, ਅਸੀਂ ਆਪਣੀ ਰਣਨੀਤੀ ਬਣਾ ਰਹੇ ਹਾਂ। ਕਿਸਾਨਾਂ ਨੂੰ ਹਤਾਸ਼ ਹੋਣ ਦੀ ਜ਼ਰੂਰਤ ਨਹੀਂ ਹੈ। ਇਹ ਅੰਦੋਲਨ ਇੱਕ ਵਿਅਕਤੀ ਮੁਕਤੀ ਅੰਦੋਲਨ ਹੈ। ਜੋ ਲੋਕ ਜੇਲ੍ਹ ਵਿੱਚ ਹਨ, ਉਨ੍ਹਾਂ ਨੂੰ ਰਿਹਾਅ ਕੀਤਾ ਜਾਣਾ ਹੈ, ਇਸ ਲਈ ਮਹਾਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ।


ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਪੂਰੀ ਮਜ਼ਬੂਤੀ ਨਾਲ ਚੱਲਦਾ ਰਹੇਗਾ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕੁੱਝ ਅਖ਼ਬਾਰ ਬਹੁਤ ਗ਼ਲਤ ਲਿਖ ਰਹੇ ਹਨ। ਉਹ ਜੇਕਰ ਨਹੀਂ ਸੁੱਧਰੇ ਤਾਂ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ। ਰਾਕੇਸ਼ ਟਿਕੈਤ ਨੇ ਇਕ ਵਾਰ ਫਿਰ ਦੋਹਰਾਇਆ ਕਿ ਖੇਤੀਬਾੜੀ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਵਾਪਸੀ ਹੋਵੇਗੀ।ਟਿਕੈਤ ਨੇ ਕਿਹਾ ਕਿ ਸਰਕਾਰ ਜੇਕਰ ਕਿਸਾਨਾਂ ਦੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਸਿੰਘੂ ਬਾਰਡਰ ‘ਤੇ ਆ ਕੇ ਗੱਲਬਾਤ ਕਰ ਸਕਦੀ ਹੈ। ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ।

ਇਸ ਦੌਰਾਨ ਰਾਜੇਵਾਲ ਨੇ ਕਿਹਾ ਹੈ ਕਿ ਅਸੀਂ ਸਰਕਾਰ ਨੂੰ ਕ੍ਰੋਸ ਬਹਿਸ ਦੌਰਾਨ ਕਈ ਵਾਰ ਦੱਸ ਚੁਕੇ ਹਾਂ ਕਿ ਇਨ੍ਹਾਂ ਕਾਨੂੰਨਾਂ ‘ਚ ਜੋ ਕਿਸਾਨਾਂ ਨੂੰ ਗਲਤ ਲਗਿਆ ਹੈ ਉਹ ਸਭ ਮੀਟਿੰਗਾਂ ‘ਚ ਸਰਕਾਰ ਨੂੰ ਦੱਸਿਆ ਹੈ। ਹੁਣ ਸਰਕਾਰ ਵਾਰ ਵਾਰ ਝੂਠ ਬੋਲ ਰਹੀ ਹੈ। ਪੀਐਮ ਆਪਣੇ ਮੂੰਹ ਤੋਂ ਇਕ ਸ਼ਬਦ ਵੀ ਬੋਲਦੇ ਹਨ ਤਾਂ ਦੁਨੀਆ ਦੇ ਲੋਕ ਉਸ ‘ਤੇ ਨਾਪ ਤੋਲ ਕਰਕੇ ਵਿਸ਼ਲੈਸ਼ਨ ਕਰਦੇ ਹਨ। ਪੀਐਮ ਨੇ ਕਿਸਾਨਾਂ ਨੂੰ ਅੰਦੋਲਨਜੀਵੀ ਅਤੇ ਪਰਜੀਵੀ ਕਿਹਾ ਹੈ।
ਉਨ੍ਹਾਂ ਕਿਹਾ ਪੀਐਮ ਮੋਦੀ ਨੇ ਸਾਨੂੰ ਅਸਿੱਧੇ ਤੌਰ ‘ਤੇ ਗਾਲ ਕੱਢੀ ਹੈ। ਇਸ ਦੀ ਸਜ਼ਾ ਅਸੀਂ ਆਉਣ ਵਾਲੇ ਸਮੇਂ ‘ਚ ਦੇਵਾਂਗੇ। ਇਹ ਅੰਦੋਲਨ ਹੁਣ ਘਰ ਘਰ ਦਾ ਅੰਦੋਲਨ ਬਣ ਗਿਆ ਹੈ। ਇਸ ਪ੍ਰੈੱਸ ਕਾਨਫਰੰਸ ‘ਚ ਬਲਬੀਰ ਸਿੰਘ ਰਾਜੇਵਾਲ, ਗੁਰਨਾਮ ਸਿੰਘ ਚਡੂਨੀ, ਡਾ. ਦਰਸ਼ਨਪਾਲ ਅਤੇ ਰਾਕੇਸ਼ ਟਿਕੈਤ ਸ਼ਾਮਿਲ ਹੋਏ।

ਜ਼ਿਕਰਯੋਗ ਹੈ ਕਿ ਰਾਸ਼ਟਰੀ ਟੀਵੀ ਚੈਨਲ ਹਕੀਕਤ ਨੂੰ ਨਾ ਦਿਖਾ ਕੇ ਸਰਕਾਰ ਪੱਖੀ ਖਬਰਾਂ ਪ੍ਰਸਾਰਿਤ ਕਰ ਰਹੇ ਹਨ। 26 ਜਨਵਰੀ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਚੈਨਲ ਕਿਸਾਨ ਪੱਖੀ ਖਬਰਾਂ ਘੱਟ ਹੀ ਪ੍ਰਸਾਰਿਤ ਕਰ ਰਹੇ ਹਨ। ਹਲਾਂਕਿ ਯੂਟਿਊਬ ਚੈਨਲਾਂ ‘ਤੇ ਕਿਸਾਨਾਂ ਦਾ ਪੱਖ ਨਿਰਪੱਖਤਾ ਅਤੇ ਜ਼ੋਰਦਾਰ ਤਰੀਕੇ ਨਾਲ ਰੱਖਿਆ ਜਾ ਰਿਹਾ ਹੈ।

Related News

ਐਡਮਿਰਲ ਆਰਟ ਮੈਕਡੋਨਲਡ ਨੇ ਸੈਨਿਕ ਪੁਲਿਸ ਦੁਆਰਾ ਜਾਂਚ ਲਈ ਚੀਫ ਆਫ਼ ਡਿਫੈਂਸ ਸਟਾਫ ਦਾ ਛੱਡਿਆ ਅਹੁਦਾ

Rajneet Kaur

ਟ੍ਰਿਸਟਨ ਚਾਬੋਏਰ ਦੇ ਲਾਪਤਾ ਹੋਣ ਨੂੰ ਮੰਨਿਆ ਜਾ ਰਿਹੈ ਸ਼ੱਕੀ : ਪ੍ਰਿੰਸ ਐਲਬਰਟ ਪੁਲਿਸ

Rajneet Kaur

ਟੋਰਾਂਟੋ ਨੇ ਬੇਕਰੈਸਟ ਹਸਪਤਾਲ, ਲਾਂਗ ਟਰਮ ਕੇਅਰ ਹੋਮ ਵਿੱਚ 5 ਕੋਵਿਡ -19 ਵੈਰੀਅੰਟ ਮਾਮਲਿਆਂ ਦੀ ਕੀਤੀ ਪਛਾਣ

Rajneet Kaur

Leave a Comment