channel punjabi
Canada International News North America

ਟ੍ਰਿਸਟਨ ਚਾਬੋਏਰ ਦੇ ਲਾਪਤਾ ਹੋਣ ਨੂੰ ਮੰਨਿਆ ਜਾ ਰਿਹੈ ਸ਼ੱਕੀ : ਪ੍ਰਿੰਸ ਐਲਬਰਟ ਪੁਲਿਸ

ਪ੍ਰਿੰਸ ਐਲਬਰਟ ਪੁਲਿਸ ਵਲੋਂ ਇਕ ਵਿਅਕਤੀ ਦੇ ਲਾਪਤਾ ਹੋਣ ਦੇ ਦੋ ਹਫਤੇ ਬਾਅਦ ਉਸਨੂੰ “ਸ਼ੱਕੀ” ਮੰਨਿਆ ਜਾ ਰਿਹਾ ਹੈ।

24 ਸਾਲਾ ਟ੍ਰਿਸਟਨ ਚਾਬੋਏਰ (Tristan Chaboyer) ਨੂੰ ਆਖਰੀ ਵਾਰ 4 ਸਤੰਬਰ ਦੀ ਸਵੇਰ ਨੂੰ ਦੇਖਿਆ ਗਿਆ ਸੀ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਾਪਤਾ ਹੋਣ ਦੀ ਖਬਰ 10 ਸਤੰਬਰ ਨੂੰ ਮਿਲੀ ਸੀ।

ਪੁਲਿਸ ਨੇ ਜਾਂਚ ਵਿਚ ਜਨਤਾ ਦੀ ਮਦਦ ਦੀ ਮੰਗ ਕੀਤੀ ਹੈ। ਪੁਲਿਸ ਜਨਤਾ ਤੋਂ ਅਜਿਹੀ ਕੋਈ ਜਾਣਕਾਰੀ ਮੰਗ ਰਹੀ ਹੈ ਜਿਸ ਨਾਲ ਟ੍ਰਿਸਟਨ ਦਾ ਪਤਾ ਲੱਗ ਸਕੇ। ਇਸ ਜਾਣਕਾਰੀ ਵਿੱਚ ਟ੍ਰਿਸਟਨ ਦੀਆਂ ਹਾਲ ਦੀਆਂ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ।

ਪੁਲਿਸ ਨੇ ਟ੍ਰਿਸਟਨ ਦੀ ਪਛਾਣ ਜਾਰੀ ਕਰਦਿਆ ਦੱਸਿਆ ਹੈ ਕਿ ਉਸਦਾ ਕੱਦ ਪੰਜ ਫੁੱਟ ਛੇ ਇੰਚ ਹੈ। ਉਸਦੇ ਛੋਟੇ ਭੁਰੇ ਵਾਲ ਹਨ, ਭੂਰੀਆਂ ਅੱਖਾਂ ਹਨ ਅਤੇ ਕਾਲੇ ਫਰੇਮ ਵਾਲੇ ਗਲਾਸ ਪਹਿਨੇ ਹਨ।

ਪੁਲਿਸ ਨੇ ਨੰਬਰ (306) 953-4222 ਜਾਰੀ ਕੀਤਾ ਹੈ ਜੇਕਰ ਕਿਸੇ ਵਿਅਕਤੀ ਕੋਲ ਕੋਈ ਜਾਣਕਾਰੀ ਹੋਵੇ ਤਾਂ ਉਹ ਪ੍ਰਿਸ ਐਲਬਰਟ ਪੁਲਿਸ ਸਰਵਿਸ ਨਾਲ ਸੰਪਰਕ ਕਰਨ।

Related News

ਮਾਸੂਮ ਧੀ ਦੀ ਜਾਨ ਬਚਾਉਣ ਲਈ ਮਾਪਿਆਂ ਨੂੰ ਮਦਦ ਦੀ ਜ਼ਰੂਰਤ

Vivek Sharma

ਬੀ.ਸੀ. ਨੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ 19 ਦੇ 1,428 ਨਵੇਂ ਕੇਸਾਂ ਅਤੇ 8 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ ਮੰਗਲਵਾਰ ਤੱਕ ਦੇਸ਼ ਵਿਚ 868 ਕੋਵਿਡ-19 ਵੈਰੀਐਟਾਂ ਦੇ ਮਾਮਲੇ ਆਏ ਸਾਹਮਣੇ

Rajneet Kaur

Leave a Comment