channel punjabi
Canada News

ਕੋਵਿਡ ਮਰੀਜ਼ਾਂ ਲਈ ਅਸਰਦਾਰ ਦਵਾਈ ਮਿਲਣ ਦਾ ਦਾਅਵਾ

ਕੈਨੇਡਾ : ਕੋਵਿਡ-19 ਜਿਸਦੀ ਵੈਕਸਿਨ ਲੱਭਣ ‘ਚ ਸਾਰੇ ਵਿਗਿਆਨੀ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ।ਜਿਥੇ ਪਹਿਲਾਂ ਕਿਹਾ ਜਾਂ ਰਿਹਾ ਸੀ ਹਾਈਡਰੋਕਲੋਰੋਕਵੀਨ ਕੋਰੋਨਾ ਦੇ ਮਰੀਜ਼ਾਂ ਦੀ ਜਾਨ ਹੋਰ ਖਤਰੇ ‘ਚ ਪਾ ਸਕਦੀ ਹੈ ਤਾਂ ਕਈ ਦੇਸ਼ਾਂ ਨੇ ਇਸਨੂੰ ਬੰਦ ਕਰਨ ਦੀ ਗੱਲ ਕਹੀ ਸੀ। ਹੁਣ ਨਾਲ ਹੀ ਇਕ ਹੋਰ ਖਬਰ ਸਾਹਮਣੇ ਆ ਰਹੀ ਹੈ ਜੇਕਰ ਉਹ ਕਾਰਗਰ ਸਾਬਤ ਹੋਈ ਤਾਂ ਸਾਰੇ ਦੇਸ਼ਾਂ ਲਈ ਰਾਹਤ ਭਰੀ ਖਬਰ ਹੋਵੇਗੀ। ਕੋਵਿਡ ਨਾਲ ਨਿਪਟਣ ਲਈ ਹੁਣ ਤੱਕ ਕਈ ਦਵਾਈਆਂ ਤੇ ਨਿਰੀਖਣ ਚੱਲ ਰਿਹਾ ਸੀ ਜਿੰਨ੍ਹਾਂ ‘ਚੋਂ ਹੁਣ ਡੈਕਸਾ-ਮੈਥਾ-ਸੋਨ ਨਾਮ ਦੀ ਦਵਾਈ ਕੋਰੋਨਾ ਪੀੜਿਤਾਂ ਲਈ ਕਾਰਗਰ ਦੱਸੀ ਜਾ ਰਹੀ ਹੈ।ਦੱਸ ਦਈਏ ਇਹ ਦਵਾਈ ਆਸਾਨੀ ਨਾਲ ਹਰ ਥਾਂ ਤੇ ਮਿਲ ਜਾਂਦੀ ਹੈ। ਬ੍ਰਿਟੇਨ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਘੱਟ ਮਾਤਰਾ ਵਿੱਚ ਇਸ ਦਵਾਈ ਦਾ ਉਪਯੋਗ ਕੋਰੋਨਾ ਦੇ ਖਿਲਾਫ ਲੜਾਈ ਵਿੱਚ ਇੱਕ ਵੱਡੀ ਕਾਮਯਾਬੀ ਦੀ ਤਰ੍ਹਾਂ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਜਿੰਨ੍ਹਾਂ ਮਰੀਜ਼ਾਂ ਨੂੰ ਗੰਭੀਰ ਰੂਪ ਵਿੱਚ ਬੀਮਾਰ ਪੈਣ ਦੀ ਵਜ੍ਹਾ ਨਾਲ ਵੈਟੀਂਲੇਟਰ ਦਾ ਸਹਾਰਾ ਲੈਣਾ ਪੈ ਰਿਹੈ ਉਨ੍ਹਾਂ ਦੇ ਮਰਨ ਦਾ ਖ਼ਤਰਾ ਕਰੀਬ ਇੱਕ ਤਿਹਾਈ ਇਸ ਦੀ ਦਵਾਈ ਨਾਲ ਘੱਟ ਜਾਂਦਾ ਹੈ।ਜਿੰਨ੍ਹਾਂ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ,ਉਨ੍ਹਾਂ ਵਿੱਚੋਂ ਪੰਜਵੇਂ ਹਿੱਸੇ ਦੇ ਬਰਾਬਰ ਮਰਨ ਦਾ ਖਤਰਾ ਘੱਟ ਰਿਹਾ ਹੈ।
ਦੱਸ ਦਈਏ ਡੈਕਸਾ-ਮੈਥਾ-ਸੋਨ 1960 ਦੇ ਦਹਾਕੇ ਵਿੱਚ ਗਠੀਆ ਤੇ ਐਸਥਮਾ ਦੇ ਇਲਾਜ ਵਿੱਚ ਇਸਤੇਮਾਲ ਹੋਣ ਵਾਲੀ ਦਵਾਈ ਹੈ। ਕਈ ਕੋਰੋਨਾ ਵੈਂਟੀਲੇਟਰ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਇਸ ਜੋਖ਼ਮ ਨੂੰ ਇੱਕ ਤਿਹਾਈ ਤੱਕ ਘੱਟ ਕਰ ਦੇਣਾ ਵਾਕਿਆ ਹੀ ਬੜੀ ਵੱਡੀ ਕਾਮਯਾਬੀ ਹੈ।ਵਿਸ਼ੇਸ਼ਗਿਆ ਦਾ ਕਹਿਣਾ ਹੈ ਕਿ ਜੇਕਰ ਇਸ ਦਵਾਈ ਦੀ ਵਰਤੋਂ ਪਹਿਲਾਂ ਹੀ ਕੀਤੀ ਜਾਂਦੀ ਤਾਂ ਕਰੀਬ 5000 ਲੋਕਾਂ ਦੀ ਜਾਨ ਬਚਾਈ ਜਾ ਸਕਦੀ ਸੀ। ਕੋਰੋਨਾ ਦੇ ਕਰੀਬ 20 ਵਿਚੋਂ 19 ਮਰੀਜ਼ ਬਿਨਾਂ ਹਸਪਤਾਲ ਭਰਤੀ ਹੋਏ ਠੀਕ ਹੋ ਰਹੇ ਹਨ। ਪਹਿਲਾਂ ਇਸ ਦਵਾਈ ਨਾਲ ਸੋਜ ਨੂੰ ਘੱਟ ਕਰਨ ਲਈ ਕੀਤਾ ਜਾਂਦਾ ਰਿਹਾ ਹੈ, ਪਰ ਹੁਣ ਅਜਿਹਾ ਲੱਗਦਾ ਹੈ ਕਿ ਇਹ ਕੋਰੋਨਾ ਵਾਇਰਸ ਨਾਲ ਲੜਨ ਵਿੱਚ ਸ਼ਰੀਰ ਦੇ ਇਮਊਨ ਸਿਸਟਮ ਨੂੰ ਮਦਦ ਪਹੁੰਚਾਉਣ ਵਾਲੀ ਹੈ। ਆਕਸਫੌਰਡ ਯੂਨੀਵਰਸਿਟੀ ਦੇ ਇਕ ਵਫਦ ਨੇ ਹਸਪਤਾਲਾਂ ‘ਚ ਭਰਤੀ 2000 ਮਰੀਜ਼ਾਂ ਨੂੰ ਇਹ ਦਵਾਈ ਦਿੱਤੀ ਗਈ ,ਬਾਅਦ ਵਿੱਚ ਇਸਦੀ ਤੁਲਨਾ ਉਨ੍ਹਾਂ 4000 ਮਰੀਜ਼ਾਂ ਨਾਲ ਕੀਤੀ ਗਈ ਜਿੰਨ੍ਹਾਂ ਨੂੰ ਇਹ ਦਵਾਈ ਨਹੀਂ ਦਿੱਤੀ ਸੀ। ਜਿਹੜੇ ਵੈਂਟੀਲੇਟਰ ਦੇ ਸਹਾਰੇ ਜੋ ਮਰੀਜ ਸਨ ਉਨ੍ਹਾਂ ਵਿੱਚੋਂ ਇਸ ਦਵਾਈ ਦੇ ਅਸਰ ਨਾਲ 40 ਫੀਸਦੀ ਤੱਕ ਮਰਨ ਦਾ ਜੋਖਮ ਘਟ ਗਿਆ ਹੈ।
ਮਾਹਰਾਂ ਦਾ ਮੰਨਣਾ ਹੈ ਇਹ ਇਕ ਵੱਡੀ ਕਾਮਯਾਬੀ ਹੈ।ਇਨ੍ਹਾਂ ਹੀ ਨਹੀਂ ਇਸ ਦਵਾਈ ਦਾ ਦੱਸ ਦਿਨ ਦੇ ਇਲਾਜ ਦਾ ਖਰਚਾ ਸਿਰਫ ਪੰਜ ਸੋ ਰੁਪਏ ਪੈ ਸਕਦਾ ਹੈ।

Related News

ਸਿੰਘੂ ਬਾਰਡਰ: ਕੋਰੋਨਾ ਵਾਇਰਸ ਨੇ ਕਿਸਾਨ ਅੰਦੋਲਨ ‘ਚ ਦਿਤੀ ਦਸਤਕ, 2 IPS ਅਧਿਕਾਰੀ ਕੋਰੋਨਾ ਪਾਜ਼ੀਟਿਵ

Rajneet Kaur

ਵੈਨਕੁਵਰ ਸਿਟੀ ਕੌਂਸਲ ਨੇ ਸੂਬੇ ਨੂੰ ਫਾਇਰਫਾਈਟਰਜ਼ ਅਤੇ ਪੁਲਿਸ ਵਾਲਿਆਂ ਨੂੰ COVID-19 ਟੀਕੇ ਨੂੰ ਪਹਿਲ ਦੇਣ ਲਈ ਪ੍ਰੇਰਿਆ

Rajneet Kaur

Update: ਬਰਨਬੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਨੇ ਐਤਵਾਰ ਦੇਰ ਰਾਤ ਲੱਗੀ ਅੱਗ ਕਾਰਨ ਅਸਥਾਈ ਤੌਰ ‘ਤੇ ਬੰਦ ਰਹਿਣ ਤੋਂ ਬਾਅਦ ਵਾਕ-ਇਨ ਮਰੀਜ਼ਾਂ ਲਈ ਖੋਲ੍ਹਿਆ ਦੁਬਾਰਾ

Rajneet Kaur

Leave a Comment