channel punjabi
Canada International News North America

ਭਾਰਤੀ ਨਾਗਰਿਕ ਗੈਰ ਕਾਨੂੰਨੀ ਢੰਗ ਨਾਲ ਪੈਦਲ ਹੀ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ‘ਚ ਹੋਇਆ ਦਾਖਲ

ਵਾਸ਼ਿੰਗਟਨ:  ਯੂਐਸ ਬਾਰਡਰ ਪੈਟਰੋਲ ਏਜੰਟਾਂ ਨੇ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਹਫਤੇ ਦੇ ਅਖੀਰ ਵਿੱਚ ਪੈਦਲ ਹੀ ਕੈਨੇਡਾ ਤੋਂ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਹੋਇਆ ਸੀ। ਮੀਡੀਆ ਦੀਆਂ ਖਬਰਾਂ ਅਨੁਸਾਰ ਸੰਘੀ ਅਧਿਕਾਰੀਆਂ ਨੇ ਵਿਅਕਤੀ ਦੀ ਪਛਾਣ ਜਾਰੀ ਨਹੀ ਕੀਤੀ, ਜਿਸਨੂੰ  ਹੁਣ ਦੇਸ਼ ਤੋਂ ਬਾਹਰ ਭੇਜ ਦਿੱਤਾ ਗਿਆ ਹੈ।

ਯੂ.ਐਸ ਬਾਰਡਰ ਪੁਲਿਸ ਦੇ ਅਨੁਸਾਰ, ਮੌਂਟਾਨਾ ‘ਚ ਸਵੀਟ ਗ੍ਰਾਸ ਸਟੇਸ਼ਨ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਕੈਨੇਡਾ ਦੇ ਅਲਬਰਟਾ ਸੂਬੇ ‘ਚ ਕੋਟਸ ਤੋਂ ਗੈਰ ਕਾਨੂੰਨੀ ਢੰਗ ਨਾਲ ਪੈਦਲ ਹੀ ਵਿਅਕਤੀ ਨੂੰ ਦੇਸ਼ ਦੀ ਸੀਮਾ ‘ਚ ਦਾਖਲ ਹੁੰਦੇ ਦੇਖਿਆ। ਏਜੰਟਾਂ ਨੇ ਉਸ ਆਦਮੀ ਤੋਂ ਪੁੱਛਗਿੱਛ ਕੀਤੀ ਅਤੇ ਪਤਾ ਲਗਿਆ ਕਿ ਉਹ ਭਾਰਤ ਦਾ ਨਾਗਰਿਕ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸ ਵਿਅਕਤੀ ਨੇ ਮੰਨਿਆ ਕਿ ਉਹ ਜਾਣ ਬੁੱਝ ਕੇ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਇਆ ਸੀ।

ਸਰਹੱਦੀ ਪੁਲਿਸ ਨੇ ਦੱਸਿਆ ਕਿ ਉਸ ਵਿਅਕਤੀ ਕੋਲ ਕਈ ਬੈਗ ਸਨ ਪਰ ਉਨ੍ਹਾਂ ‘ਚ ਕੁਝ ਵੀ ਖਤਰਨਾਕ ਨਹੀਂ ਮਿਲਿਆ ।

Related News

ਕੈਨੇਡੀਅਨ ਪੁਲਿਸ ਵਿਚ ਕੰਮ ਕਰਦੀ ਭਾਰਤੀ ਮੂਲ ਦੀ ਪੰਜਾਬਣ ਜੈਸਮੀਨ ਥਿਆਰਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

Rajneet Kaur

ਵਿਸ਼ਵ ਸਿਹਤ ਸੰਗਠਨ ਵੱਲੋਂ ਲੋਕਾਂ ਨੂੰ ਚਿਤਾਵਨੀ , ਕੋਰੋਨਾ ਵਾਇਰਸ ਕੋਈ ਮੌਸਮੀ ਬਿਮਾਰੀ ਨਹੀਂ

Rajneet Kaur

ਮੌਸ ਪਾਰਕ ਦੇ ਅਪਾਰਟਮੈਂਟ ਵਿਚ 2 ਵਿਅਕਤੀਆਂ ਦੀ ਲਾਸ਼ ਮਿਲਣ ਤੋਂ ਬਾਅਦ ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

Leave a Comment