channel punjabi
International News North America

ਪ੍ਰਸਿੱਧ ਭਾਰਤੀ ਕਲਾਸੀਕਲ ਗਾਇਕ ਪੰਡਿਤ ਜਸਰਾਜ ਦਾ ਅਮਰੀਕਾ ‘ਚ ਹੋਇਆ ਦਿਹਾਂਤ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸ਼ੋਕ ਪ੍ਰਗਟ

ਵਾਸ਼ਿੰਗਟਨ : 90 ਸਾਲ ਦੀ ਉਮਰ ਵਿੱਚ  ਪ੍ਰਸਿੱਧ ਭਾਰਤੀ ਕਲਾਸੀਕਲ ਸੰਗੀਤ ਗਾਇਕ ਪੰਡਿਤ ਜਸਰਾਜ ਦਾ ਦਿਹਾਂਤ ਹੋ ਗਿਆ ਹੈ । ਕਥਿਤ ਤੌਰ ‘ਤੇ ਉਨ੍ਹਾਂ ਦੀ ਧੀ ਦੁਰਗਾ ਜਸਰਾਜ ਨੇ ਇਕ ਬਿਆਨ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।

ਉਨ੍ਹਾਂ ਦੀ ਧੀ ਦੁਰਗਾ ਜਸਰਾਜ ਨੇ ਦੱਸਿਆ ਕਿ ਸਾਨੂੰ ਬੜੇ ਦੁੱਖ ਨਾਲ ਇਹ ਦੱਸਣਾ ਪੈ ਰਿਹਾ ਹੈ ਕਿ ਪੰਡਤ ਜਸਰਾਜ ਨੇ ਅਮਰੀਕਾ ਦੇ ਨਿਊਜਰਸੀ ਵਿੱਚ ਸਵੇਰੇ 5: 15 ਵਜੇ ਦਿਲ ਦਾ ਦੌਰਾ ਪੈਣ ਮਗਰੋਂ ਆਖਰੀ ਸਾਹ ਲਿਆ। ਇਸਦੇ ਨਾਲ ਹੀ, ਉਨ੍ਹਾਂ ਨੇ ਕਿਹਾ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਭਗਵਾਨ ਕ੍ਰਿਸ਼ਨ ਉਨ੍ਹਾਂ ਦਾ ਪਿਆਰ ਨਾਲ ਸਵਰਗ ‘ਚ ਸਵਾਗਤ ਕਰਨ, ਜਿਥੇ ਪੰਡਿਤ ਜੀ ਹੁਣ ”ਓਮ ਨਮੋ ਭਾਗਵਤੇ ਵਾਸੂਦੇਵਿਆ” ਸਿਰਫ ਆਪਣੇ ਪਿਆਰੇ ਪ੍ਰਮਾਤਮਾ ਲਈ ਗਾਉਣਗੇ। ਅਸੀਂ ਅਰਦਾਸ ਕਰਦੇ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਹਮੇਸ਼ਾ ਸੰਗੀਤ ਵਿਚ ਸ਼ਾਂਤੀ ਮਿਲੇ।

ਦੱਸ ਦਈਏ  ਪੰਡਿਤ ਜਸਰਾਜ, ਜਿੰਨ੍ਹਾਂ ਦਾ ਸੰਗੀਤਕ ਜੀਵਨ-ਕਾਲ 80 ਸਾਲ ਸੀ। ਪੰਡਿਤ ਜਸਰਾਜ ਦਾ ਜਨਮ 28 ਜਨਵਰੀ 1930 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਪੰਡਿਤ ਮੋਤੀਰਾਮ ਜੀ ਖ਼ੁਦ ਮੇਵਤੀ ਘਰਾਨੇ ਦੇ ਪ੍ਰਸਿੱਧ ਸੰਗੀਤਕਾਰ ਸਨ। ਪੰਡਿਤ ਜਸਰਾਜ ਨੂੰ ਵੱਖ-ਵੱਖ ਸਨਮਾਨਾਂ ਜਿਵੇਂ ਕਿ ਪਦਮ ਸ਼੍ਰੀ, ਪਦਮ ਭੂਸ਼ਣ ਅਤੇ ਪਦਮ ਵਿਭੂਸ਼ਣ ਨਾਲ ਨਿਵਾਜ਼ਿਆ ਗਿਆ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨਾਲ ਆਪਣੀ ਇਕ ਤਸਵੀਰ ਟਵੀਟ ਕਰਦਿਆਂ ਲਿਖਿਆ ਕਿ ਪੰਡਿਤ ਜਸਰਾਜ ਦੇ ਦੇਹਾਂਤ ਨੇ ਭਾਰਤੀ ਸਭਿਆਚਾਰਕ ਖੇਤਰ ਵਿਚ ਡੂੰਘਾ ਪ੍ਰਭਾਵ ਪਾਇਆ ਹੈ। ਨਾ ਸਿਰਫ ਉਨ੍ਹਾਂ ਦਾ ਪ੍ਰਦਰਸ਼ਨ ਵਧੀਆ ਸੀ, ਉਨ੍ਹਾਂ ਨੇ ਬਹੁਤ ਸਾਰੇ ਹੋਰ ਗਾਇਕਾਂ ਲਈ ਵੀ ਇੱਕ ਅਸਧਾਰਨ ਗੁਰੂ ਦੇ ਰੂਪ ਵਿੱਚ ਇੱਕ ਪਛਾਣ ਬਣਾਈ। ਵਿਸ਼ਵ ਭਰ ਦੇ ਪ੍ਰਸ਼ੰਸਕਾਂ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਹੈ।

Related News

ਨੋਵਾ ਸਕੋਸ਼ੀਆ ਨੇ ਮੰਗਲਵਾਰ ਨੂੰ ਕੋਵਿਡ -19 ਦੇ ਇੱਕ ਨਵੇਂ ਕੇਸ ਦੀ ਕੀਤੀ ਪੁਸ਼ਟੀ

Rajneet Kaur

ਕੋਰੋਨਾ ਦੇ ਮੁੜ ਜ਼ੋਰ ਫ਼ੜਨ ਕਾਰਨ ਪੰਜਾਬ ‘ਚ ਮੁੜ ਤੋਂ ਹੋਵੇਗੀ ਸਖ਼ਤੀ, 1 ਮਾਰਚ ਤੋਂ ਲਾਗੂ ਹੋਣਗੇ ਨਵੇਂ ਆਦੇਸ਼

Vivek Sharma

ਪਾਬੰਦੀਆਂ ਦੇ ਬਾਵਜੂਦ ਹੋਈ ਪਾਰਟੀ, ਪੁਲਿਸ ਨੇ ਠੋਕਿਆ 47 ਹਜ਼ਾਰ ਡਾਲਰ ਦਾ ਜੁਰਮਾਨਾ

Vivek Sharma

Leave a Comment