channel punjabi
International News

ਕੋਰੋਨਾ ਦੇ ਮੁੜ ਜ਼ੋਰ ਫ਼ੜਨ ਕਾਰਨ ਪੰਜਾਬ ‘ਚ ਮੁੜ ਤੋਂ ਹੋਵੇਗੀ ਸਖ਼ਤੀ, 1 ਮਾਰਚ ਤੋਂ ਲਾਗੂ ਹੋਣਗੇ ਨਵੇਂ ਆਦੇਸ਼

ਚੰਡੀਗੜ੍ਹ: ਦੇਸ਼ ਦੇ ਕੁਝ ਸੂਬਿਆਂ ਵਿੱਚ ਕੋਰੋਨਾ ਦੇ ਵਧਦੇ ਮਾਮਲੇ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ । ਪੰਜਾਬ ਵਿੱਚ ਵੀ ਕੋਰੋਨਾ ਦੇ ਵਧਦੇ ਪ੍ਰਸਾਰ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੇ ਸੂਬੇ ਵਿੱਚ ਮੁੜ ਤੋਂ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਪੰਜਾਬ ਵਲੋਂ ਮੰਗਲਵਾਰ ਨੂੰ ਜਾਰੀ ਆਦੇਸ਼ ਮੁਤਾਬਕ ਅੰਦਰੂਨੀ ਇਕੱਠ (Indoor Gathering) ਵਿੱਚ 100 ਤੇ ਬਾਹਰੀ ਇਕੱਠ (Outdoor Gathering) ਵਿੱਚ 200 ਬੰਦਿਆਂ ਤੋਂ ਵੱਧ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ 1 ਮਾਰਚ ਤੋਂ ਲਾਗੂ ਹੋਏਗੀ।


ਮੁੱਖ ਮੰਤਰੀ ਨੇ ਕਿਹਾ ਕਿ ਸਿਨੇਮਾ ਹਾਲਾਂ ਵਿੱਚ ਵੀ ਪਾਬੰਦੀਆਂ ਬਾਰੇ ਫੈਸਲਾ 1 ਮਾਰਚ ਤੋਂ ਬਾਅਦ ਲਿਆ ਜਾਵੇਗਾ। ਨਿੱਜੀ ਦਫਤਰਾਂ ਤੇ ਰੈਸਟੋਰੈਂਟਾਂ ਨੂੰ ਸਾਰੇ ਕਰਮਚਾਰੀਆਂ ਦਾ ਟੈਸਟ ਕਰਵਾਉਣ ਲਾਜ਼ਮੀ ਕਰ ਦਿੱਤਾ ਗਿਆ ਹੈ । ਇਸਦੇ ਨਾਲ ਹੀ ਪਿਛਲੇ ਟੈਸਟ ਦੀ ਰਿਪੋਰਟ ਨੂੰ ਡਿਸਪਲੇਅ ਵੀ ਕਰਨਾ ਹੋਵੇਗਾ। ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦਾ ਨਿਯਮ ਵੀ ਲਾਜ਼ਮੀ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਦੀ ਸਥਿਤੀ ਅਨੁਸਾਰ ਰਾਤ ਦਾ ਕਰਫਿਊ ਲਗਾਉਣ ਦਾ ਅਧਿਕਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਨੂੰ ਦਿੱਤਾ ਹੈ।

Related News

we charity ਪ੍ਰੋਗਰਾਮ ਵਿਵਾਦ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਮੰਗੀ ਮੁਆਫ਼ੀ

Rajneet Kaur

ਓਂਟਾਰੀਓ ਆਪਣੇ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਦਿੱਤੇ ਜਾਣ ਬਾਰੇ ਪ੍ਰਮਾਣਪੱਤਰ ਕਰੇਗਾ ਪ੍ਰਦਾਨ : ਸਿਹਤ ਮੰਤਰੀ

Vivek Sharma

BIG NEWS : ਵ੍ਹਾਈਟ ਹਾਊਸ ਦੇ ਬਾਹਰ ਫਾਈਰਿੰਗ, ਬ੍ਰੀਫਿੰਗ ਰੂਮ ਤੋਂ ਰਾਸ਼ਟਰਪਤੀ ਟਰੰਪ ਨੂੰ ਕੱਢਿਆ ਗਿਆ ਸੁਰੱਖਿਅਤ

Vivek Sharma

Leave a Comment