channel punjabi
Canada International News North America

we charity ਪ੍ਰੋਗਰਾਮ ਵਿਵਾਦ ਲਈ ਪ੍ਰਧਾਨ ਮੰਤਰੀ ਟਰੂਡੋ ਨੇ ਮੰਗੀ ਮੁਆਫ਼ੀ

ਕੈਨੇਡਾ : we charity ਵਾਲੇ ਵਿਵਾਦ ਵਿੱਚ ਵਿਰੋਧੀ ਧਿਰਾਂ ਦੇ ਨਿਸ਼ਾਨੇ ਤੇ ਆਏ ਪ੍ਰਧਾਨ ਮੰਤਰੀ ਟਰੂਡੋ ਨੂੰ ਪਾਰਲੀਮੈਂਟਰੀ ਕਮੇਟੀ ਸਾਹਮਣੇ ਪੇਸ਼ ਹੋਕੇ ਆਪਣਾ ਪੱਖ ਰੱਖਣ ਦੀ ਮੰਗ ਫੈਡਰਲ ਕੰਜ਼ਰਵੇਟਿਵ ਵਲੋਂ ਕੀਤੀ ਜਾ ਰਹੀ ਹੈ। ਫਾਈਨੈਂਸ ਕਰੀਟਿਕ ਪੀਅਰ ਪੋਈਲੀ-ਏਵਰ ਨੇ ਐਤਵਾਰ ਨੂੰ ਮੰਗ ਕੀਤੀ ਕਿ ਟਰੂਡੋ ਤੇ ਲਿਬਰਲ ਕੈਬਨਿਟ ਮੰਤਰੀ ਇਹ ਦੱਸਣ ਕਿ ਇੱਕਲੀ we charity  ਨਾਲ ਹੀ ਇਸ ਤਰਾਂ ਦੀ ਡੀਲ ਕਿਉਂ ਕੀਤੀ ਗਈ।

ਦਸ ਦਈਏ ਕੀ 25 ਜੂਨ ਨੂੰ ਕੈਨੇਡੀਅਨ ਸਟੂਡੈਂਟ ਸਰਵਿਸਜ਼ ਗਰਾਂਟ ਦਾ ਐਲਾਨ ਕੀਤਾ ਗਿਆ ਸੀ, ਪਰ ਇਹ ਪਰੋਗਰਾਮ ਉਸ ਸਮੇਂ ਹੀ ਸਾਰਿਆਂ ਦੀਆਂ ਨਜ਼ਰਾਂ ‘ਚ ਆ ਗਿਆ ਸੀ ਜਦੋਂ ਇਹ ਪਤਾ ਲੱਗਿਆ ਕਿ we charity ਨੂੰ ਇਸ ਦੀ ਸਾਰੀ ਜਿੰਮੇਵਾਰੀ ਸੋਂਪੀ ਜਾਂ ਰਹੀ ਹੈ। ਉਸ ਸਮੇਂ ਟਰੂਡੋ ਨੇ ਇਹ ਵੀ ਆਖਿਆ ਸੀ ਕਿ ਫੈਡਰਲ ਪਬਲਿਕ ਸਰਵੈਂਟਸ ਵਲੋਂ ਇਸ ਸੰਸਥਾ ਦੀ ਸਿਫਾਰਿਸ਼ ਕੀਤੀ ਗਈ ਹੈ ਤੇ ਇਸ ਪ੍ਰੋਗਰਾਮ ਨੂੰ ਡਲਿਵਰ ਕਰਨ ਲਈ ਇਹੋ ਸੰਸਥਾ ਸਮਰਥ ਹੈ। ਇਥੇ ਦੱਸਣਾ ਬਣਦਾ ਹੈ ਕਿ ਪਿਛੇ ਜਿਹੇ ਖੁਲਾਸਾ ਹੋਣ ਉਤੇ ਕਿ ਟਰੂਡੋ ਦੀ ਪਤਨੀ,ਮਾਂ ਤੇ ਭਰਾ ਨੂੰ we charity  ਦੇ ਈਵੈਂਟਸ ਵਿਚ ਬੋਲਣ ਲਈ 300,000 ਡਾਲਰ ਦਿੱਤੇ ਜਾ ਚੁੱਕੇ ਹਨ। ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਹੈ ਕਿ ਵਿੱਤ ਮੰਤਰੀ ਬਿਲ ਮੋਰਨੋ ਦੀ ਇੱਕ ਧੀ we charity  ਦੇ ਈਵੈਂਟਸ ਵਿੱਚ ਆਪਣੇ ਵਿਚਾਰ ਪੇਸ਼ ਕਰਦੀ ਹੈ ਤੇ ਦੂਜੀ ਧੀ ਨੇ ਇਸ ਆਰਗਨਾਈਜੇਸ਼ਨ ਲਈ ਕਾਂਟਰੈਕਟ ਉਤੇ ਕੰਮ ਕੀਤਾ ਹੈ।

ਫੈਡਰਲ ਕੰਜ਼ਰਵੇਵਿਟ ਪਾਰਟੀ ਵਲੋਂ ਪ੍ਰਧਾਨ ਮੰਤਰੀ ਤੋਂ ਕਈ ਸਵਾਲਾਂ ਦੇ ਜਵਾਬ ਦੀ ਮੰਗ ਕੀਤੀ ਜਾ ਰਹੀ ਹੈ।  ਇਕ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ ਗਲਤੀ ਨੂੰ ਸਵੀਕਾਰਿਆ ਹੈ। ਉਨਾਂ ਰੁਕੇ ਹੋਏ 900 ਮੀਲੀਅਨ ਡਾਲਰ ਦੇ ਕੋਵਿਡ 19 ਵਿਦਿਆਰਥੀ ਸਵੈ-ਸੇਵਕ ਪਰੋਗਰਾਮ ਨੂੰ ਚਲਾਉਣ ਲਈ  we charity  ਨੂੰ ਇਕੋ ਇਕਮਾਤਰ ਸਮਝੌਤਾ ਦੇਣ ਬਾਰੇ ਗੱਲਬਾਤ ਤੋਂ ਆਪਣੇ ਆਪ ਨੂੰ ਹਟਾ ਕੇ ਗਲਤੀ ਕਰਨ ਲਈ ਮੁਆਫੀ ਮੰਗੀ ਹੈ। ਉਨਾਂ ਕਿਹਾ ਕਿ ਇਸ ਸਭ ਲਈ ਖੁਦ ਨੂੰ ਜ਼ਿੰਮੇਦਾਰ ਠਹਿਰਾਉਂਦੇ ਹੋਏ ਉਨਾਂ ਨੂੰ ਦਿਲ ਤੋਂ ਅਫਸੋਸ ਹੈ, ਨਾਲ ਹੀ ਉਨਾਂ ਇਸ ਪਰੋਗਰਾਮ ਲਈ ਅੱਗੇ ਹੋਰ ਮਿਹਨਤ ਨਾਲ ਕੰਮ ਜਾਰੀ ਰੱਖਣ ਦੀ ਗਲ ਤੇ ਜ਼ੋਰ ਦਿੱਤਾ। ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਮੈ ਹੀ ਇਸ ਆਰਗਨਾਈਜੇਸ਼ਨ ਤੋਂ ਪਿਛੇ ਨਹੀਂ ਹਟ ਪਾਇਆ ਇਹ ਮੇਰੀ ਗਲਤੀ ਹੈ ਜਦਕਿ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਮੈਨੂੰ ਜਨਤਕ ਸੇਵਾ ਤੇ ਗੈਰ ਜੁੜੇ ਮੰਤਰੀਆਂ ਨੂੰ ਇਸ ਪਰੋਗਰਾਮ ਨੂੰ ਅਗੇ ਵਧਾਉਣ ਦੀ ਇਜਾਜ਼ਤ ਦੇਣੀ ਚਾਹੀਦੀ ਸੀ।

 

Related News

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

Vivek Sharma

ਕੋਰੋਨਾ ਦੀ ਨਵੀਂ ਲਹਿਰ ਦੇ ਨਾਂ ‘ਤੇ ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਤੋਂ ਹਟਾਉਣ ਦੀ ਤਿਆਰੀ !

Vivek Sharma

ਟਰੂਡੋ ਨੇ ਚੀਨ ਦੀ ਬੰਧਕ ਕੂਟਨੀਤੀ ਦਾ ਕੀਤਾ ਪਰਦਾਫਾਸ਼

team punjabi

Leave a Comment