channel punjabi
Canada International North America

ਪਾਬੰਦੀਆਂ ਦੇ ਬਾਵਜੂਦ ਹੋਈ ਪਾਰਟੀ, ਪੁਲਿਸ ਨੇ ਠੋਕਿਆ 47 ਹਜ਼ਾਰ ਡਾਲਰ ਦਾ ਜੁਰਮਾਨਾ

ਟੋਰਾਂਟੋ : ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਮਾਮਲਿਆਂ ਕਾਰਨ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ, ਪਰ ਫਿਰ ਵੀ ਕੁਝ ਲੋਕਾਂ ਨੂੰ ਨਾ ਤਾਂ ਆਪਣੀ ਪਰਵਾਹ ਹੈ ਅਤੇ ਨਾ ਹੀ ਹੋਰਨਾਂ ਦੀ । ਅਜਿਹੇ ਲੋਕ ਲਗਾਤਾਰ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਪਰ ਪੁਲਿਸ ਵੀ ਇਨ੍ਹਾਂ ‘ਤੇ ਨਕੇਲ ਕੱਸਣ ਵਿਚ ਕੋਈ ਕਸਰ ਨਹੀਂ ਛੱਡ ਰਹੀ ।

ਮਿਸੀਸਾਗਾ ਵਿਚ ਪੁਲਿਸ ਨੇ ਕਈ ਲੋਕਾਂ ਨੂੰ ਪਾਰਟੀ ਕਰਦੇ ਫੜਿਆ ਤੇ ਭਾਰੀ ਜੁਰਮਾਨਾ ਠੋਕਿਆ ਹੈ। ਪੁਲਿਸ ਨੇ ਇਨ੍ਹਾਂ ਪਾਰਟੀ ਕਰਨ ਵਾਲਿਆਂ ਨੂੰ ਕੁੱਲ 47,000 ਡਾਲਰ ਦਾ ਜੁਰਮਾਨਾ ਠੋਕਿਆ।

ਦੱਸਿਆ ਜਾ ਰਿਹਾ ਹੈ ਕਿ ਏਅਰ ਬੀਐਨਬੀ ਦੇ ਰੈਂਟਲ ਯੂਨਿਟ ਵਿਚ ਲਗਭਗ 60 ਲੋਕ ਇਕੱਠੇ ਹੋ ਕੇ ਪਾਰਟੀ ਕਰ ਰਹੇ ਸਨ। ਪੀਲ ਰੀਜਨਲ ਪੁਲਿਸ ਦੇ ਡਿਪਟੀ ਚੀਫ ਮੁਤਾਬਕ ਐਤਵਾਰ ਨੂੰ ਪੁਲਿਸ ਨੇ ਅੱਧੀ ਰਾਤ ਨੂੰ 12.30 ਵਜੇ ਇਸ ਪਾਰਟੀ ਵਿਚ ਛਾਪਾ ਮਾਰਿਆ। ਪੁਲਿਸ ਨੂੰ ਦੇਖਦਿਆਂ ਕਈ ਲੋਕ ਇੱਥੋਂ ਫਰਾਰ ਹੋ ਗਏ ਤੇ ਕਈ ਪੁਲਿਸ ਦੇ ਹੱਥੀਂ ਚੜ੍ਹੇ। ਪੁਲਿਸ ਨੇ 27 ਲੋਕਾਂ ਨੂੰ 880 ਡਾਲਰ (ਹਰੇਕ ਨੂੰ) ਦਾ ਜੁਰਮਾਨਾ ਠੋਕਿਆ ਅਤੇ ਪਾਰਟੀ ਹੋਸਟ ਕਰਨ ਵਾਲੇ ਦੋ ਵਿਅਕਤੀਆਂ ਨੂੰ 10 ਹਜ਼ਾਰ ਡਾਲਰ ਦਾ ਜੁਰਮਾਨਾ ਅਤੇ ਸੰਮਣ ਜਾਰੀ ਕੀਤੇ ਹਨ। ਪਾਰਟੀ ਕਰਨ ਵਾਲਿਆਂ ਵਿਚ ਵਧੇਰੇ 20 ਸਾਲਾ ਦੇ ਨੌਜਵਾਨ ਸਨ।

ਪੁਲਿਸ ਨੇ ਕਿਹਾ ਕਿ ਇਸ ਸਮੇਂ ਦੇਸ਼ ਵਿਚ ਕੋਰਨਾ ਵਾਇਰਸ ਦੀ ਦੂਜੀ ਲਹਿਰ ਚੱਲ ਰਹੀ ਹੈ ਤੇ ਇਸ ਸਮੱਸਿਆ ਦਾ ਹੱਲ ਕੱਢਣ ਵਿਚ ਅਜੇ ਸਮਾਂ ਲੱਗੇਗਾ ਪਰ ਲੋਕ ਕੋਰੋਨਾ ਪਾਬੰਦੀਆਂ ਤੋੜਦੇ ਹੋਏ ਇਕੱਠੇ ਹੋ ਰਹੇ ਹਨ ਅਤੇ ਵਾਇਰਸ ਨੂੰ ਹੋਰ ਫੈਲਣ ਦਾ ਮੌਕਾ ਦੇ ਰਹੇ ਹਨ।

Related News

ਆਬੂਧਾਬੀ ਵਿਖੇ ਭਾਰਤੀ ਮੂਲ ਦੇ ਗੁਰਪ੍ਰੀਤ ਸਿੰਘ ਦੀ ਚਮਕੀ ਕਿਸਮਤ, ਲਾਟਰੀ ਵਿੱਚ ਮਿਲੀ ਕਰੋੜਾਂ ਰੁਪਏ ਦੀ ਰਾਸ਼ੀ,

Vivek Sharma

ਪ੍ਰਿੰਟ ਮੀਡੀਆ ਦੁਨੀਆ ਭਰ ਦੇ ਸੰਕਟ ਵਿਚ ਕਿਵੇਂ ਹੈ ਇਸਦੀ ਇਕ ਉਦਾਹਰਣ ਕੈਨੇਡਾ ਵਿਚ ਆਈ ਸਾਹਮਣੇ

Rajneet Kaur

ਪੁਲਿਸ ਨੂੰ ਹੰਟਸਵਿਲੇ, ਓਂਟਾਰੀਓ ਦੇ ਨਜ਼ਦੀਕ ਇਕ ਅੱਗ ‘ਚ ਸੜ੍ਹੀ ਹੋਈ ਗੱਡੀ ਮਿਲੀ,ਜੋ ਕਿ ਲਾਪਤਾ ਓਰੋਰਾ ਦੀ ਔਰਤ ਨਾਲ ਸੰਬਧਿਤ ਹੈ

Rajneet Kaur

Leave a Comment