channel punjabi
Canada International News North America

ਪੁਲਿਸ ਨੂੰ ਹੰਟਸਵਿਲੇ, ਓਂਟਾਰੀਓ ਦੇ ਨਜ਼ਦੀਕ ਇਕ ਅੱਗ ‘ਚ ਸੜ੍ਹੀ ਹੋਈ ਗੱਡੀ ਮਿਲੀ,ਜੋ ਕਿ ਲਾਪਤਾ ਓਰੋਰਾ ਦੀ ਔਰਤ ਨਾਲ ਸੰਬਧਿਤ ਹੈ

ਯੌਰਕ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੰਟਸਵਿਲੇ, ਓਂਟਾਰੀਓ ਦੇ ਨਜ਼ਦੀਕ ਇਕ ਅੱਗ ‘ਚ ਸੜ੍ਹੀ ਹੋਈ ਗੱਡੀ ਮਿਲੀ ਹੈ। ਜੋ ਕਿ ਓਰੋਰਾ ਦੀ ਇਕ ਲਾਪਤਾ ਹੋਈ ਔਰਤ ਦੀ ਹੈ। ਜਿਸ ਨੂੰ ਜਾਂਚਕਰਤਾ ਮੰਨ ਰਹੇ ਹਨ ਕਿ ਔਰਤ ਦੀ ਮੌਤ ਹੋ ਚੁੱਕੀ ਹੈ।

ਪਿਛਲੇ ਮੰਗਲਵਾਰ, ਅਧਿਕਾਰੀਆਂ ਨੇ ਹੰਟਸਵਿਲੇ ਦੇ ਉੱਤਰ-ਪੂਰਬ ਵਿਚ ਵਿਲੀਅਮਸਪੋਰਟ ਰੋਡ ਨੇੜੇ ਇਕ ਖੱਡ ਵਿਚ 61 ਸਾਲਾ ਹੈਲਨ ਸੇਡੋ ਦੀ ਗੱਡੀ ਨੂੰ ਬਰਾਮਦ ਕੀਤਾ।

ਪੁਲਿਸ ਦਾ ਕਹਿਣਾ ਹੈ ਕਿ ਕਾਰ ਨੂੰ ਸ਼ੁਰੂ ਵਿੱਚ ਉਸ ਖੇਤਰ ਵਿੱਚ ਸ਼ਿਕਾਰੀਆਂ (hunters) ਨੇ ਲੱਭਿਆ ਸੀ।

ਹੈਲਨ ਸੇਡੋ ਨੂੰ ਆਖਰੀ ਵਾਰ 29 ਜੁਲਾਈ ਨੂੰ ਆਪਣਾ ਘਰ ਟ੍ਰੀਗ੍ਰਾਵ ਸਰਕਲ, ਜੋ ਕਿ ਬਾਥਾਰਸਟ ਸਟ੍ਰੀਟ ਅਤੇ ਸੇਂਟ ਜੋਨਜ਼ ਸਿਡਰੋਆਡ ਦੇ ਨੇੜੇ ਹੈ, ਤੋਂ ਜਾਂਦਿਆਂ ਦੇਖਿਆ ਗਿਆ ਸੀ।
ਉਸ ਦੇ ਲਾਪਤਾ ਹੋਣ ਦੇ ਸਮੇਂ, ਪੁਲਿਸ ਨੇ ਕਿਹਾ ਕਿ ਉਹ ਸਿਲਵਰ 2012 ਅਕੂਰਾ ਆਰਡੀਐਕਸ ਚਲਾ ਰਹੀ ਸੀ।

ਪੁਲਿਸ ਨੇ ਦਸਿਆ ਕਿ 23 ਸਤੰਬਰ ਨੂੰ ਓਂਟਾਰੀਓ ਦੇ ਓਰੋਰਾ ਤੋਂ 61 ਸਾਲਾ ਜੌਹਨ ਸੇਡੋ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਦੂਜੀ ਡਿਗਰੀ ਦੇ ਕਤਲ ਦਾ ਦੋਸ਼ ਲਗਾਇਆ ਗਿਆ ਸੀ।

ਜਾਂਚਕਰਤਾ ਕਿਸੇ ਵੀ ਵਿਅਕਤੀ ਨੂੰ ਪੁਛ ਰਹੇ ਹਨ ਜੇਕਰ ਕਿਸੇ ਨੇ ਅਗਸਤ ਅਤੇ ਸਤੰਬਰ ਦੇ ਵਿਚਕਾਰ ਵਾਹਨ ਜਾਂ ਅਗੱ ਲੱਗੇ ਵਾਹਨ ਨੂੰ ਦੇਖਿਆ ਹੋਵੇ ਤਾਂ 1-866-287-5025 ‘ਤੇ ਯੋਰਕ ਰੀਜਨਲ ਪੁਲਿਸ ਨਾਲ ਸਪੰਰਕ ਕਰਨ।

Related News

ਓਟਾਵਾ: ਹੈਲਥ ਕੈਨੇਡਾ ਸਕਰੀਨਿੰਗ ਦੇ ਮਕਸਦ ਨਾਲ ਹੋਮ ਟੈਸਟਿੰਗ ਡਿਵਾਇਸਿਜ਼ ਨੂੰ ਮਨਜ਼ੂਰੀ ਦੇਣ ਬਾਰੇ ਕਰ ਰਿਹੈ ਵਿਚਾਰ

Rajneet Kaur

ਚੋਣ ਜਿੱਤਿਆ ਤਾਂ ਭਾਰਤ ਨਾਲ ਸਬੰਧਾਂ ਨੂੰ ਹੋਰ ਸੁਧਾਰਾਂਗੇ : ਜੋ ਬਿਡੇਨ

Vivek Sharma

ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ’ਚ ਕਈ ਮਹੀਨਿਆਂ ਦਾ ਲੱਗੇਗਾ ਸਮਾਂ : Joe Biden

Vivek Sharma

Leave a Comment