channel punjabi
International News USA

ਟਰੰਪ ਦੀ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ’ਚ ਕਈ ਮਹੀਨਿਆਂ ਦਾ ਲੱਗੇਗਾ ਸਮਾਂ : Joe Biden

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ Joe Biden ਇਹਨੇ ਦਿਨੀਂ ਪੂਰੇ ਐਕਸ਼ਨ ‘ਚ ਨਜ਼ਰ ਆ ਰਹੇ ਹਨ। ਸੱਤਾ ਸੰਭਾਲਣ ਤੋਂ ਪਹਿਲਾਂ ਹੀ Biden ਵੱਡੇ ਐਲਾਨ ਕਰ ਰਹੇ ਹਨ। Biden ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਵਲੋਂ ਮੌਜੂਦਾ ਇਮੀਗ੍ਰੇਸ਼ਨ ਅਤੇ ਸ਼ਰਣ ਪਾਬੰਦੀਆਂ ਵਿਚੋਂ ਕਈ ਪਾਬੰਦੀਆਂ ਨੂੰ ਅਗਲੇ 6 ਮਹੀਨਿਆਂ ਵਿਚ ਹਟਾਏ ਜਾਣ ਦੀ ਉਮੀਦ ਹੈ। Biden ਨੇ ਪੱਤਰਕਾਰ ਸੰਮੇਲਨ ਵਿਚ ਟਰੰਪ ਪ੍ਰਸ਼ਾਸਨ ਦੀਆਂ ਕੁੱਝ ਇਮੀਗ੍ਰੇਸ਼ਨ ਨੀਤੀਆਂ ਨੂੰ ਵਾਪਸ ਲੈਣ ਲਈ ਸਮਾਂ ਸੀਮਾ ਬਾਰੇ ਪੁੱਛੇ ਜਾਣ ’ਤੇ ਕਿਹਾ ਕਿ ਇਸ ਨੂੰ ਲਾਗੂ ਕਰਨ ਵਿਚ 6 ਮਹੀਨੇ ਲੱਗ ਸਕਦੇ ਹਨ।

ਉਨ੍ਹਾਂ ਕਿਹਾ ਕਿ ਉਹ ਪਹਿਲੇ ਦਿਨ ਹਰ ਪਾਬੰਦੀ ਨੂੰ ਨਹੀਂ ਹਟਾਉਣਗੇ ਜਾਂ ਤੁਰੰਤ ਵਰਤਮਾਨ ਸ਼ਰਣ ਪ੍ਰਕਿਰਿਆ ’ਤੇ ਰੋਕ ਨਹੀਂ ਲਾਉਣਗੇ ਕਿਉਂਕਿ ਇਸ ਨਾਲ ਅਮਰੀਕਾ ਦੀ ਦਖਣੀ ਸਰਹੱਦ ’ਤੇ ਫਸੇ 20 ਲੱਖ ਲੋਕ ਪ੍ਰਭਾਵਤ ਹੋਣਗੇ। Biden ਨੇ ਚੀਜਾਂ ਨੂੰ ਤੁਰੰਤ ਬਦਲਣ ਦੀ ਚੇਤਾਵਨੀ ਦਿੱਤੀ ।

ਉਨ੍ਹਾਂ ਕਿਹਾ, “ਮੈਂ ਪਹਿਲਾਂ ਹੀ ਮੈਕਸੀਕੋ ਦੇ ਰਾਸ਼ਟਰਪਤੀ ਅਤੇ ਲਤੀਨੀ ਅਮਰੀਕਾ ਵਿਚ ਸਾਡੇ ਦੋਸਤਾਂ ਨਾਲ ਇਨ੍ਹਾਂ ਮੁੱਦਿਆਂ ’ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਨਿਸ਼ਚਿਤ ਸਮੇਂ ਵਿਚ ਅਸੀਂ ਅਸਲ ਵਿਚ ਇਸ ਨੂੰ ਹੋਰ ਬੁਰਾ ਨਹੀਂ ਵਧੀਆ ਬਣਾਵਾਂਗੇ।’’ ਉਨ੍ਹਾਂ ਕਿਹਾ ਕਿ ਇਸ ਲਈ ਫੰਡ ਦੀ ਜਰੂਰਤ ਨਹੀਂ ਹੈ।

Biden ਨੇ ਅਪਣੀ ਚੋਣ ਮੁਹਿੰਮ ਵਿਚ ਕਿਹਾ ਹੈ ਕਿ ਉਹ ਅਪਣੇ ਸ਼ਾਸਨ ਦੇ ਪਹਿਲੇ 100 ਦਿਨਾਂ ਵਿਚ ਟਰੰਪ ਦੀਆਂ ਕਈ ਇਮੇਗ੍ਰੇਸ਼ਨ ਨੀਤੀਆਂ ਨੂੰ ਰੱਦ ਕਰਨਗੇ, ਇਨ੍ਹਾਂ ਵਿਚ ਸ਼ਰਣ ਚਾਹੁਣ ਵਾਲਿਆਂ ’ਤੇ ਪਾਬੰਦੀਆਂ ਵੀ ਸ਼ਾਮਲ ਹਨ!

Related News

ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਰੀਓਪਨਿੰਗ ਸਬੰਧੀ ਕੀਤੇ ਗਏ ਐਲਾਨ, ਛੋਟੇ ਬਿਜਨਸ ਅਦਾਰਿਆਂ ਨੂੰ 25 ਫੀਸਦੀ ਸਮਰੱਥਾ ਨਾਲ 22 ਫਰਵਰੀ ਤੋਂ ਖੋਲ੍ਹਣ ਲਈ ਤਿਆਰ

Rajneet Kaur

ਬੀ.ਸੀ. ਨੇ ਪਿਛਲੇ ਤਿੰਨ ਦਿਨਾਂ ਦੌਰਾਨ ਕੋਵਿਡ 19 ਦੇ 1,428 ਨਵੇਂ ਕੇਸਾਂ ਅਤੇ 8 ਮੌਤਾਂ ਦੀ ਕੀਤੀ ਪੁਸ਼ਟੀ

Rajneet Kaur

15 ਅਗਸਤ ਵਾਲੇ ਦਿਨ ਕੈਲੀਫੋਰਨੀਆ ਸਟੇਟ ਅਸੈਂਬਲੀ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਭਾਰਤੀ ਸਿਨੇਮਾ ਵਿਚ ਪਾਏ ਯੋਗਦਾਨ ਲਈ ਕੀਤਾ ਸਨਮਾਨਿਤ

Rajneet Kaur

Leave a Comment