channel punjabi
Canada News North America

ਕਰੀਮਾ ਬਲੋਚ ਦੀ ਮੌਤ ਪਿੱਛੇ ISI ਦਾ ਹੱਥ ! ਕੈਨੇਡਾ ਸਰਕਾਰ ‘ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦਾ ਦਬਾਅ

ਟੋਰਾਂਟੋ : ਕੈਨੇਡਾ ਦੇ ਟੋਰਾਂਟੋ ਵਿਚ ਮ੍ਰਿਤ ਅਵਸਥਾ ਵਿੱਚ ਪਾਈ ਗਈ ਬਲੋਚਿਸਤਾਨ ਦੀ ਮਨੁੱਖੀ ਅਧਿਕਾਰ ਕਾਰਕੁੰਨ
ਕਰੀਮਾ ਬਲੋਚ ਦੀ ਮੌਤ ਨੂੰ ਲੈ ਕੇ ਲਗਾਤਾਰ ਸਵਾਲ ਖੜੇ ਹੋ ਰਹੇ ਹਨ। ਕਰੀਮਾ ਦੇ ਕਤਲ ਕੀਤੇ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ. ਨੇ ਕਰੀਮਾ ਦਾ ਕਤਲ ਕੀਤਾ ਹੈ। ਉੱਥੇ ਹੀ ਕਰੀਮਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਸ ਨੂੰ ਇਨਸਾਫ ਦੇਣ ਦੀ ਮੰਗ ਨੇ ਜ਼ੋਰ ਫੜ ਲਿਆ ਹੈ।

ਅੰਤਰਰਰਾਸ਼ਟਰੀ ਮਨੁੱਖੀ ਅਧਿਕਾਰ ਸੰਸਥਾ ਐਮਨੇਸਟੀ ਇੰਟਰਨੈਸ਼ਨਲ ਨੇ ਵੀ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਮੰਗ ਕੀਤੀ ਹੈ। ਸੰਸਥਾ ਨੇ ਟਵੀਟ ਕੀਤਾ ਹੈ ਕਿ ਟੋਰਾਂਟੋ ਵਿਚ ਸਮਾਜ ਸੇਵਿਕਾ ਕਰੀਮਾ ਬਲੋਚ ਦੀ ਮੌਤ ਹੋਣਾ ਬਹੁਤ ਦੁੱਖ ਦੀ ਗੱਲ ਹੈ। ਇਸ ਦੀ ਤੁਰੰਤ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਦੱਸ ਦਈਏ ਕਿ ਕਰੀਮਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਭਰਾ ਮੰਨਦੀ ਸੀ।

ਉਧਰ ਬਲੋਚਿਸਤਾਨ ਦੇ ਕਾਰਕੁੰਨ ਅਤੇ ਮਨੁੱਖੀ ਅਧਿਕਾਰਾਂ ਦਾ ਬਚਾਅ ਕਰਨ ਵਾਲੇ ਲੋਕਾਂ ਨੇ ਸ਼ਰਨਾਰਥੀਆਂ ਦੀ ਸੁਰੱਖਿਆ ਨਾ ਕਰ ਪਾਉਣ ‘ਤੇ ਕੈਨੇਡੀਅਨ ਸਰਕਾਰ ਦੀ ਨਿੰਦਾ ਕੀਤੀ ਹੈ। ਉਹ ਇਸ ਮਾਮਲੇ ਵਿਚ ਜਲਦ ਸੁਣਵਾਈ ਦੀ ਮੰਗ ਕਰ ਰਹੇ ਹਨ । ਦੇਸ਼ ਨਿਕਾਲਾ ਦਿੱਤੇ ਬਲੋਚ ਨੇਤਾ ਅਤੇ ਬਲੋਚ ਰੀਪਬਲਿਕਨ ਪਾਰਟੀ (ਬੀ.ਆਰ.ਪੀ.) ਦੇ ਕੇਂਦਰੀ ਬੁਲਾਰੇ ਸ਼ੇਰ ਮੁਹੰਮਦ ਬੁਗਤੀ ਨੇ ਟਵੀਟ ਕਰਕੇ ਕਿਹਾ,’ਕਰੀਮਾ ਬਲੋਚ ਦਾ ਅਚਾਨਕ ਦਿਹਾਂਤ ਕਿਸੇ ਸਦਮੇ ਤੋਂ ਘੱਟ ਨਹੀਂ ਹੈ। ਕੈਨੇਡਾ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਘਟਨਾ ਦੀ ਜਾਂਚ ਕਰੇ ਅਤੇ ਪਰਿਵਾਰ ਅਤੇ ਬਲੋਚ ਰਾਸ਼ਟਰ ਨੂੰ ਸਾਰੇ ਤੱਥਾਂ ਤੋਂ ਜਾਣੂ ਕਰਵਾਏ।’

ਦੱਸਣਾ ਬਣਦਾ ਹੈ ਕਿ ਕਰੀਮਾ ਬਲੋਚ ਸਾਲ 2005 ਵਿਚ ਬਲੋਚਿਸਤਾਨ ਦੇ ਸ਼ਹਿਰ ਤੁਰਬਤ ਵਿਚ ਉਸ ਸਮੇਂ ਚਰਚਾ ਵਿਚ ਆਈ, ਜਦੋਂ ਉਨ੍ਹਾਂ ਨੇ ਗਾਇਬ ਹੋਏ ਇੱਕ ਨੌਜਵਾਨ ਗਹਿਰਾਮ ਦੀ ਤਸਵੀਰ ਹੱਥ ਵਿਚ ਫੜੀ ਸੀ। ਇਹ ਨੌਜਵਾਨ ਉਨ੍ਹਾਂ ਦਾ ਨਜ਼ਦੀਕੀ ਰਿਸ਼ਤੇਦਾਰ ਸੀ। 2016 ਵਿਚ ਬੀ.ਬੀ.ਸੀ. ਵਿਚ ਉਨ੍ਹਾਂ ਨੂੰ ਸਭ ਤੋਂ ਪ੍ਰਭਾਵਸ਼ਾਲੀ ਬੀਬੀਆਂ ਵਾਲੀ ਸੂਚੀ ਵਿਚ ਵੀ ਸ਼ਾਮਲ ਕੀਤਾ ਗਿਆ ਸੀ।ਜਦੋਂ ਬਲੋਚਿਸਤਾਨ ਸਟੂਡੈਂਟਸ ਓਰਗਨਾਇਜ਼ੇਸ਼ਨ ਦੇ ਤਿੰਨ ਧੜੇ ਸਾਲ 2006 ਵਿਚ ਰਲ ਗਏ ਸਨ ਤਾਂ ਕਰੀਮਾ ਬਲੋਚ ਨੂੰ ਕੇਂਦਰੀ ਕਮੇਟੀ ਦਾ ਮੈਂਬਰ ਚੁਣਿਆ ਗਿਆ ਸੀ। ੳਹ ਬੀ.ਐਸ.ਓ. ਦੀ ਪਹਿਲੀ ਬੀਬੀ ਪ੍ਰਧਾਨ ਬਣੀ।ਇਨ੍ਹਾਂ ਹਾਲਾਤਾਂ ਵਿਚ ਕਰੀਮਾ ਬਲੋਚ ਨੇ ਸੰਗਠਨ ਦੀ ਸਰਗਰਮੀ ਬਣਾਈ ਰੱਖੀ ਅਤੇ ਬਲੋਚਿਸਤਾਨ ਦੇ ਦੂਰ ਦੇ ਇਲਾਕਿਆਂ ਵਿਚ ਸੰਗਠਨ ਦੀ ਜਾਣਕਾਰੀ ਪਹੁੰਚਾਉਣੀ ਜਾਰੀ ਰੱਖੀ। ਉਹ ਕੈਨੇਡਾ ਵਿਚ ਪਾਕਿਸਤਾਨੀ ਫੌਜ ਦੇ ਸਾਬਕਾ ਸੈਨਿਕ ਅਧਿਕਾਰੀਆਂ ਦੀ ਨਿਯੁਕਤੀ ਦੇ ਵੱਧ ਰਹੇ ਰੁਝਾਨ ‘ਤੇ ਵੀ ਆਪਣੀ ਆਵਾਜ਼ ਬੁਲੰਦ ਕਰ ਰਹੀ ਸੀ।

Related News

ਚੀਨ ਵਿੱਚ ਮੁੜ ਹੋਇਆ ਕੋਰੋਨਾ ਧਮਾਕਾ, ਇੱਕੋ ਦਿਨ 101 ਨਵੇਂ ਮਾਮਲੇ ਹੋਏ ਦਰਜ

Vivek Sharma

ਕੱਚਾ ਤੇਲ ਭੰਡਾਰਣ ਵਿੱਚ ਅਮਰੀਕਾ-ਭਾਰਤ ਦਰਮਿਆਨ ਹੋਇਆ ਸਮਝੌਤਾ

Vivek Sharma

ਆਹ ਕੀ ! ਹੁਣ ਅਮਰੀਕਾ ਅਤੇ ਕੈਨੇਡਾ ਵਿਚਾਲੇ ਖੜਕੀ, ਇੱਕ ਦੂਜੇ ਨੂੰ ਢਾਹ ਲਾਉਣ ਲਈ ਦੋਵਾਂ ਨੇ ਕੱਸੀਆਂ ਮਸ਼ਕਾਂ

Vivek Sharma

Leave a Comment