channel punjabi
Canada International News North America

ਆਹ ਕੀ ! ਹੁਣ ਅਮਰੀਕਾ ਅਤੇ ਕੈਨੇਡਾ ਵਿਚਾਲੇ ਖੜਕੀ, ਇੱਕ ਦੂਜੇ ਨੂੰ ਢਾਹ ਲਾਉਣ ਲਈ ਦੋਵਾਂ ਨੇ ਕੱਸੀਆਂ ਮਸ਼ਕਾਂ

ਕੈਨੇਡੀਅਨ ਐਲੂਮੀਨੀਅਮ ਇੰਪੋਰਟਸ ਤੇ 10 ਫ਼ੀਸਦੀ ਟੈਰਿਫ ਲਾਉਣ ਦਾ ਐਲਾਨ

ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕਰਨ ਦੀ ਤਿਆਰੀ

ਨਵਾਂ ਟੈਰਿਫ 16 ਅਗਸਤ ਤੋਂ ਅਨਪ੍ਰੋਸੈਸਡ ਕੈਨੇਡੀਅਨ ਐਲੂਮੀਨੀਅਮ ਉੱਤੇ ਲੱਗਣਾ ਹੋਵੇਗਾ ਸ਼ੁਰੂ

ਐਲੂਮੀਨੀਅਮ ਆਰਗੇਨਾਈਜ਼ੇਸ਼ਨਜ਼ ਵੱਲੋਂ ਟਰੰਪ ਦੇ ਫੈਸਲੇ ਦੀ ਨਿਖੇਧੀ

ਓਟਾਵਾ : ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਐਲੂਮੀਨੀਅਮ ਇੰਪੋਰਟਸ ਉੱਤੇ 10 ਫੀਸਦੀ ਟੈਰਿਫ ਲਾਉਣ ਦੀ ਆਪਣੀ ਯੋਜਨਾ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਕੈਨੇਡਾ ਵੱਲੋਂ ਵੀ ਜਵਾਬੀ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ| ਸਰਹੱਦ ਦੇ ਦੋਵਾਂ ਪਾਸਿਆਂ ਤੋਂ ਐਲੂਮੀਨੀਅਮ ਆਰਗੇਨਾਈਜ਼ੇਸ਼ਨਜ਼ ਵੱਲੋਂ ਟਰੰਪ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਗਈ ਹੈ|

ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਇਸ ਉੱਤੇ ਤਿੱਖਾ ਜਵਾਬੀ ਹਮਲਾ ਕਰਦੇ ਹੋਏ ਬਿਆਨ ਦਿੱਤਾ ਕਿ ਅਮੈਰੀਕਨ ਟੈਰਿਫਜ਼ ਦੀ ਪ੍ਰਤੀਕਿਰਿਆ ਵਜੋਂ ਕੈਨੇਡਾ ਵੀ ਤੇਜ਼ੀ ਨਾਲ ਬਰਾਬਰ ਦੇ ਮਾਪਦੰਡ ਅਪਣਾਵੇਗਾ|

ਉਨ੍ਹਾਂ ਇਹ ਵੀ ਆਖਿਆ ਕਿ ਇਸ ਸਬੰਧ ਵਿੱਚ ਹੋਰ ਵੇਰਵੇ ਜਲਦ ਹੀ ਜਾਰੀ ਕੀਤੇ ਜਾਣਗੇ|

ਅਮਰੀਕੀ ਪ੍ਰਸ਼ਾਸਨ ਵੱਲੋਂ ਫੈਡਰਲ ਸਰਕਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਨਵੇਂ ਟੈਰਿਫ ਜਲਦ ਆ ਰਹੇ ਹਨ| ਇਹ ਵੀ ਆਖਿਆ ਗਿਆ ਕਿ ਇਹ ਟੈਰਿਫ 16 ਅਗਸਤ ਤੋਂ ਅਨਪ੍ਰੋਸੈਸਡ ਕੈਨੇਡੀਅਨ ਐਲੂਮੀਨੀਅਮ ਉੱਤੇ ਲਾਏ ਜਾਣਗੇ| ਉਧਰ ਫਰੀਲੈਂਡ ਵੱਲੋਂ ਟਰੰਪ ਦੇ ਇਸ ਕਦਮ ਨੂੰ ਗਲਤ ਤੇ ਸਵੀਕਾਰ ਨਾ ਕੀਤਾ ਜਾ ਸਕਣ ਵਾਲਾ ਦੱਸਿਆ ਗਿਆ ਹੈ|

ਓਹਾਇਓ ਵਿੱਚ ਇੱਕ ਈਵੈਂਟ ਵਿੱਚ ਇਹ ਨਵਾਂ ਐਲਾਨ ਕਰਦਿਆਂ ਟਰੰਪ ਨੇ ਆਖਿਆ ਕਿ ਕੈਨੇਡਾ ਹਮੇਸ਼ਾਂ ਵਾਂਗ ਸਾਡਾ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ| ਵੀਰਵਾਰ ਨੂੰ ਟਰੰਪ ਨੇ ਇਹ ਦਾਅਵਾ ਕੀਤਾ ਸੀ ਕਿ ਕੈਨੇਡਾ ਵੱਲੋਂ ਅਮਰੀਕਾ ਦੇ ਐਲੂਮੀਨੀਅਮ ਬਿਜ਼ਨਸ ਨੂੰ ਤਬਾਹ ਕਰ ਦਿੱਤਾ ਗਿਆ ਹੈ| ਉਨ੍ਹਾਂ ਇਸ ਨੂੰ ਗਲਤ ਦੱਸਦਿਆਂ ਕੈਨੇਡੀਅਨ ਉਤਪਾਦਕਾਂ ਉੱਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਅਮਰੀਕਾ ਵਿੱਚ ਆਪਣੇ ਉਤਪਾਦ ਭਰਕੇ ਸਾਡੇ ਘਰੇਲੂ ਉਤਪਾਦਕਾਂ ਨੂੰ ਢਾਹ ਲਾਈ ਹੈ| ਟਰੰਪ ਨੇ ਇਹ ਵੀ ਆਖਿਆ ਕਿ ਨਵੇਂ ਟੈਰਿਫਜ਼ ਦੀ ਬੇਹੱਦ ਲੋੜ ਹੈ| ਉਨ੍ਹਾਂ ਆਖਿਆ ਕਿ ਉਹ ਹਮੇਸ਼ਾਂ ਅਮੈਰੀਕਨ ਵਰਕਰਜ਼ ਨੂੰ ਹੀ ਪਹਿਲ ਦੇਣਗੇ| ਇਸ ਲਈ ਉਨ੍ਹਾਂ ਨੂੰ ਜੇ ਟੈਰਿਫ ਵੀ ਲਾਉਣੇ ਪੈਂਦੇ ਹਨ ਤਾਂ ਉਹ ਜ਼ਰੂਰ ਲਾਉਣਗੇ|

ਇੱਕ ਟਵੀਟ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੈਨੇਡੀਅਨ ਵਰਕਰਜ਼ ਲਈ ਖੜ੍ਹੇ ਹੋਣ ਦਾ ਤਹੱਈਆ ਪ੍ਰਗਟਾਇਆ ਤੇ ਜਵਾਬੀ ਕਾਰਵਾਈ ਕਰਨ ਦੇ ਫਰੀਲੈਂਡ ਵੱਲੋਂ ਦਿੱਤੇ ਬਿਆਨ ਦੀ ਹਾਮੀ ਭਰੀ| ਟਰੂਡੋ ਨੇ ਇਹ ਵੀ ਆਖਿਆ ਕਿ ਅਮਰੀਕਾ ਨੂੰ ਕੈਨੇਡੀਅਨ ਐਲੂਮੀਨੀਅਮ ਦੀ ਲੋੜ ਹੈ ਕਿਉਂਕਿ ਘਰੇਲੂ ਮੈਨੂਫੈਕਚਰਿੰਗ ਲੋੜਾਂ ਪੂਰੀਆਂ ਕਰਨ ਲਈ ਉਨ੍ਹਾਂ ਕੋਲ ਬਹੁਤਾ ਐਲੂਮੀਨੀਅਮ ਨਹੀਂ ਹੈ|

ਇੱਥੇ ਦੱਸਣਾ ਬਣਦਾ ਹੈ ਕਿ ਦੋਵਾਂ ਦੇਸ਼ਾਂ ਦੇ ਐਲੂਮੀਨੀਅਮ ਐਸੋਸਿਏਸ਼ਨ ਗਰੁੱਪਜ਼ ਵੱਲੋਂ ਟਰੰਪ ਦੇ ਇਸ ਫੈਸਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਤੇ ਇਹ ਵੀ ਆਖਿਆ ਜਾ ਰਿਹਾ ਹੈ ਕਿ ਇਹ ਸਹੀ ਫ਼ੈਸਲਾ ਨਹੀਂ ਹੈ।

Related News

ਨੋਵਾ ਸਕੋਸ਼ੀਆ ਨੇ ਹੈਲੀਫੈਕਸ ਰੀਜਨਲ ਮਿਉਂਸੀਪੈਲਿਟੀ ਅਤੇ ਆਸ ਪਾਸ ਦੇ ਖੇਤਰਾਂ ਦੇ ਸਾਰੇ ਪਬਲਿਕ ਸਕੂਲ ਕੋਵਿਡ 19 ਦੇ ਵਧ ਰਹੇ ਕੇਸਾਂ ਕਾਰਨ ਕੀਤੇ ਬੰਦ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣ ਨਤੀਜੇ : ਜੋ ਬਿਡੇਨ ਨੇ ਹਾਸਲ ਕੀਤੀ ਵੱਡੀ ਲੀਡ

Vivek Sharma

ਬ੍ਰਿਟਿਸ਼ ਕੋਲੰਬੀਅਨਾਂ ਨੂੰ 1 ਅਪ੍ਰੈਲ ਤੋਂ ਸ਼ੂਗਰ ਡ੍ਰਿੰਕ ਅਤੇ ਆਨਲਾਈਨ ਵੇਚਣ ਵਾਲੇ ਉਤਪਾਦਾਂ ‘ਤੇ ਦੇਣਾ ਪਏਗਾ ਸੂਬਾਈ ਵਿਕਰੀ ਟੈਕਸ(PST)

Rajneet Kaur

Leave a Comment