channel punjabi
Canada International News North America

ਅਮਰੀਕਾ ‘ਚ 43 ਸਾਲਾਂ ਦੀ ਭਾਰਤੀ ਮੂਲ ਦਾ ਕਤਲ, ਪੁਲਿਸ ਵਲੋਂ ਇਕ ਸ਼ੱਕੀ ਗ੍ਰਿਫਤਾਰ

ਵਾਸ਼ਿੰਗਟਨ: ਅਮਰੀਕਾ ‘ਚ 43 ਸਾਲਾਂ ਦੀ ਭਾਰਤੀ ਮੂਲ ਦੀ ਸ਼ਨੀਵਾਰ ਨੂੰ ਪਲਾਨੋ ਕਰੀਕ ‘ਚ ਲਾਸ਼ ਮਿਲੀ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7:12 ਵਜੇ ਲੀਗੇਸੀ ਡਰਾਈਵ ਅਤੇ ਮਾਰਚਮੈਨ ਵੇਅ ਨੇੜੇ ਕਰੀਕ ਤੋਂ ਇਕ ਲਾਸ਼ ਮਿਲਣ ਦੀ ਖਬਰ ਮਿਲੀ।

ਪੁਲਿਸ ਦੇ ਮੁਤਾਬਕ ਸ਼ਰਮਿਸ਼ਠਾ ਸੇਨ ਟੈਕਸਾਸ ਦੇ ਪਲਾਨੋ ਸ਼ਹਿਰ ‘ਚ ਰਹਿੰਦੀ ਸੀ। ਘਟਨਾ ਸਮੇਂ ਉਹ ਜੋਗਿੰਗ ਕਰ ਰਹੀ ਸੀ। ਉਸਨੂੰ ਵਿਅਕਤੀਗਤ ਅਤੇ ਜਾਨ ਤੋਂ ਮਾਰਨ ਵਾਲੀਆਂ ਸੱਟਾਂ ਲੱਗੀਆਂ ਸਨ।

ਇਸ ਮਾਮਲੇ ‘ਚ ਪੁਲਿਸ ਵਲੋਂ ਇਕ ਸ਼ੱਕੀ ਨੂੰ ਲੁੱਟਖੋਹ ਦੇ ਦੋਸ਼ਾਂ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਉਸ ਵਿਅਕਤੀ ਦੀ ਪਛਾਣ 29 ਸਾਲਾ ਬਕਾਰੀ ਐਬੀਯੋਨਾ ਮੋਨਕ੍ਰੀਫ ਦੇ ਤੌਰ ‘ਤੇ ਕੀਤੀ ਗਈ ਹੈ।


ਦੱਸ ਦਈਏ ਸ਼ਰਮਿਸ਼ਠਾ ਫਾਰਮਾਸਿਸਟ ਅਤੇ ਖੋਜਕਰਤਾ ਸੀ ਜੋ ਕੈਂਸਰ ਰੋਗੀਆਂ ਦੇ ਲਈ ਕੰਮ ਕਰਦੀ ਸੀ।ਉਨ੍ਹਾਂ ਦੇ ਦੋ ਬੇਟੇ ਹਨ।ਐਥਲੀਟ ਰਹੀ ਸ਼ਰੀਮਿਸ਼ਠਾ ਰੋਜ਼ ਸਵੇਰੇ ਚਿਸ਼ੋਲਮ ਟ੍ਰੇਲ ‘ਚ ਦੌੜ ਲਗਾਉਂਦੀ ਸੀ।

Related News

ਬਿੱਲ 204 ਜਾਂ ਸਵੈਇੱਛੁਕ ਖੂਨ ਦਾਨ ਰੀਪੀਲ ਐਕਟ ਨੂੰ ਵਿਧਾਨ ਸਭਾ ਨੇ ਕੀਤਾ ਪਾਸ

Rajneet Kaur

ਕੈਨੇਡਾ‌ ਸਰਕਾਰ ਨੇ ਲਾਂਚ ਕੀਤਾ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ

Vivek Sharma

ਕੈਨੇਡਾ: ਪੁਲਿਸ ਨੇ 42 ਸਾਲਾ ਪੰਜਾਬੀ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਕੀਤਾ ਗ੍ਰਿਫਤਾਰ

Rajneet Kaur

Leave a Comment