channel punjabi
Canada International News

ਕੈਨੇਡਾ‌ ਸਰਕਾਰ ਨੇ ਲਾਂਚ ਕੀਤਾ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ

ਕੈਨੇਡਾ ਸਰਕਾਰ ਨੇ ਤਨਖਾਹ ਸਫ਼ਰੀ ਕੈਲਕੁਲੇਟਰ ਕੀਤਾ ਲਾਂਚ

ਮਾਲੀਆ ਮੰਤਰੀ ਡਾਇਨ ਲੇਬੋਥਲੀਅਰ ਨੇ ਕੀਤੀ ਨਵੇਂ ਕੈਲਕੁਲੇਟਰ ਦੀ ਸ਼ੁਰੂਆਤ

ਇਸ ਨਾਲ ਪਤਾ ਲੱਗੇਗਾ ਕਿ ਅਗਲੇ ਪੜਾਅ ‘ਚ ਕਿਹੜੀ ਸਰਕਾਰੀ ਮਦਦ ਮਿਲ ਸਕੇਗੀ

ਕੋਰੋਨਾ ਮਾਹਵਾਰੀ ਨਾਲ ਪ੍ਰਭਾਵਿਤ ਨੌਕਰੀਪੇਸ਼ਾ ਲੋਕਾਂ ਨੂੰ ਮਿਲ ਸਕੇਗੀ ਮਦਦ


ਤਸਵੀਰ : ਕੌਮੀ ਮਾਲੀਆ ਮੰਤਰੀ ਡਾਇਨ ਲੇਬੋਥਲੀਅਰ

ਓਟਾਵਾ: ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ COVID-19 ਸਹਾਇਤਾ ਪ੍ਰੋਗਰਾਮ ਦੇ ਅਗਲੇ ਪੜਾਅ ਤੋਂ ਪਹਿਲਾਂ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ ਲਾਂਚ ਕੀਤਾ ਹੈ ਤਾਂ ਕਿ ਮਾਲਕਾਂ ਨੂੰ ਇਹ ਅੰਦਾਜ਼ਾ ਲਗਾਉਣ ਵਿੱਚ ਮਦਦ ਮਿਲ ਸਕੇ ਕਿ ਉਨ੍ਹਾਂ ਨੂੰ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਦੇ ਅਗਲੇ ਪੜਾਅ ਤੋਂ ਕਿਹੜੀ ਮਦਦ ਪ੍ਰਾਪਤ ਹੋ ਸਕਦੀ ਹੈ।

ਮਾਲਕ ਆਪਣੀ ਕਾਰੋਬਾਰੀ ਸਥਿਤੀ ਬਾਰੇ ਜਾਣਕਾਰੀ ਦਾਖਲ ਕਰਕੇ ਸਬਸਿਡੀ ਦਾ ਅੰਦਾਜ਼ਾ ਪ੍ਰਾਪਤ ਕਰ ਸਕਦੇ ਹਨ। ਜੋ ਉਹ ਕੋਵਿਡ -19 ਮਹਾਮਾਰੀ ਦੇ ਪ੍ਰਭਾਵਾਂ ਨਾਲ ਸੰਘਰਸ਼ ਕਰਦੇ ਹੋਏ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਨ।

ਕੈਨੇਡਾ ਰੈਵੀਨਿਊ ਏਜੰਸੀ ਦਾ ਕਹਿਣਾ ਹੈ ਕਿ ਇਸ ਰਕਮ ਨੂੰ ਜਾਣਨ ਨਾਲ ਕੰਪਨੀਆਂ ਨੂੰ ਕਰਮਚਾਰੀਆਂ ਨੂੰ ਬਰਕਰਾਰ ਰੱਖਣ ਜਾਂ ਦੁਬਾਰਾ ਨੌਕਰੀ ਦੇਣ ਬਾਰੇ ਫੈਸਲੇ ਲੈਣ ਵਿਚ ਮਦਦ ਮਿਲੇਗੀ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਵੱਡੀ ਗਿਣਤੀ ਲੋਕਾਂ ਦੇ ਕਾਰੋਬਾਰ ਪ੍ਰਭਾਵਿਤ ਹੋਏ ਹਨ ਤਾਂ ਉਥੇ ਹੀ ਨੌਕਰੀ ਪੇਸ਼ਾ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਜਾਂ ਤਾਂ ਕਰਮਚਾਰੀਆਂ ਨੂੰ ਤਨਖਾਹ ਨਹੀਂ ਮਿਲਦੀ, ਜਾਂ ਫਿਰ ਉਨ੍ਹਾਂ ਨੂੰ ਨੌਕਰੀ ਤੋਂ ਲਾਂਭੇ ਕੀਤਾ ਜਾ ਚੁੱਕਾ ਹੈ । ਅਜਿਹੇ ਲੋਕਾਂ ਦੀ ਮਦਦ ਲਈ ਕੈਨੇਡਾ ਸਰਕਾਰ ਵਿਸ਼ੇਸ਼ ਉਪਰਾਲੇ ਕਰ ਰਹੀ ਹੈ,ਕੈਨੇਡਾ‌ ਸਰਕਾਰ ਵਲੋ ਲਾਂਚ ਕੀਤਾ ਅਪਡੇਟਡ ਤਨਖਾਹ ਸਬਸਿਡੀ ਕੈਲਕੁਲੇਟਰ ਵੀ ਉਸੇ ਕੜੀ ਦਾ ਇੱਕ ਹਿੱਸਾ ਹੈ।

ਕਨੈਡਾ ਐਮਰਜੈਂਸੀ ਵੇਜ ਸਬਸਿਡੀ ਨੇ ਦੇਸ਼ ਭਰ ਦੇ ਮਾਲਕਾਂ ਨੂੰ ਲੱਖਾਂ ਕੈਨੇਡੀਅਨਾਂ ਨੂੰ ਨੌਕਰੀ ਤੇ ਰੱਖਣ ਜਾਂ ਦੁਬਾਰਾ ਹਾਏਅਰ ਕਰਨ ਦੇ ਯੋਗ ਬਣਾਇਆ ਹੈ। ਕੌਮੀ ਮਾਲੀਆ ਮੰਤਰੀ ਡਾਇਨ ਲੇਬੋਥਲੀਅਰ ਨੇ ਕਿਹਾ ਕਿ ਅੱਜ ਲਾਂਚ ਕੀਤੇ ਗਏ ਵਧੇ ਹੋਏ CEWS ਪ੍ਰੋਗਰਾਮ ਨੂੰ ਵਧੇਰੇ ਫਲੈਕਸੀਬਲ ਅਤੇ ਵਿਸ਼ਾਲ ਮਾਲਕਾਂ ਦੇ ਸਮਰਥਨ ਲਈ ਤਿਆਰ ਕੀਤਾ ਗਿਆ ਹੈ।

Related News

ਬ੍ਰਿਟਿਸ਼ ਕੋਲੰਬੀਆ ਨੇ ਕੋਵਿਡ 19 ਦੇ 817 ਨਵੇਂ ਮਾਮਲਿਆਂ ਅਤੇ ਤਿੰਨ ਮੋਤਾਂ ਦੀ ਕੀਤੀ ਪੁਸ਼ਟੀ

Rajneet Kaur

ਫੀਸਾਂ ‘ਚ ਵਾਧੇ ਦਾ ਮਸਲਾ ਭਖਿਆ, ਵਿਦਿਆਰਥੀਆਂ ਨੇ ਵਧੀਆਂ ਫੀਸਾਂ ਵਾਪਸ ਲੈਣ ਦੀ ਕੀਤੀ ਮੰਗ

Vivek Sharma

ਕੈਨੇਡੀਅਨ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਅਤੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕੀਤੀ ਗੱਲਬਾਤ, ਅਹਿਮ ਨੁਕਤਿਆਂ ‘ਤੇ ਹੋਈ ਚਰਚਾ

Vivek Sharma

Leave a Comment