channel punjabi
Canada International News

ਕੈਨੇਡਾ ਨੇ ਲੇਬਨਾਨ ਦੀ ਆਰਥਿਕ ਮਦਦ ‘ਚ ਕੀਤਾ ਵੱਡਾ ਵਾਧਾ , PM ਟਰੂਡੋ ਨੇ ਕੀਤਾ ਐਲਾਨ

ਕੈਨੇਡਾ ਨੇ ਲੇਬਨਾਨ ਦੀ ਆਰਥਿਕ ਮਦਦ ਰਾਸ਼ੀ ਵਿੱਚ ਕੀਤਾ ਵੱਡਾ ਵਾਧਾ

25 ਮਿਲੀਅਨ ਡਾਲਰ ਹੋਰ ਦੇਣ ਦਾ ਕੀਤਾ ਐਲਾਨ

ਪਹਿਲਾਂ 5 ਮਿਲੀਅਨ ਡਾਲਰ ਦੀ ਮਦਦ ਦਾ‌ ਦਿੱਤਾ ਸੀ ਭਰੋਸਾ

ਬੀਤੇ ਹਫਤੇ ਹੋਏ ਧਮਾਕੇ ਵਿਚ ਮਾਰੇ ਗਏ ਸਨ 160 ਵਿਅਕਤੀ

ਓਟਾਵਾ: ਬੀਤੇ ਹਫਤੇ ਬੈਰੂਤ ‘ਚ ਹੋਏ ਧਮਾਕਿਆਂ ਤੋਂ ਬਾਅਦ ਲੇਬਨਾਨ ਦੀ ਆਰਥਿਕ ਮਦਦ ਲਈ ਕਈ ਦੇਸ਼ਾਂ ਨੇ ਹੱਥ ਅੱਗੇ ਵਧਾਇਆ ਹੈ । ਕੈਨੇਡਾ ਨੇ ਪਹਿਲਾਂ ਦਿੱਤੇ 5 ਮਿਲੀਅਨ ਡਾਲਰ ਦੇ ਐਲਾਨ ਤੋਂ ਬਾਅਦ ਹੁਣ ਹੋਰ ਜ਼ਿਆਦਾ ਦਾ ਆਰਥਿਕ ਮਦਦ ਦੇਣ ਦਾ ਫੈਸਲਾ ਕੀਤਾ ਹੈ ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੇਬਨਾਨ ਦੀ ਮਦਦ ਲਈ 25 ਮਿਲੀਅਨ ਡਾਲਰ ਹੋਰ ਦੇਣ ਦਾ ਫੈਸਲਾ ਕੀਤਾ ਹੈ। ਬੇਰੂਤ ‘ਚ ਪਿਛਲੇ ਹਫ਼ਤੇ ਹੋਏ ਭਿਆਨਕ ਧਮਾਕਿਆਂ ‘ਚ 160 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹਜ਼ਾਰਾਂ ਹੋਰ ਵਿਅਕਤੀ ਜ਼ਖਮੀ ਹੋ ਗਏ ਸਨ । ਧਮਾਕਿਆਂ ‘ਚ ਬੇਰੂਤ ਬੰਦਰਗਾਹ ਦਾ ਵੱਡਾ ਹਿੱਸਾ ਤਬਾਹ ਹੋ ਗਿਆ ਸੀ।

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਕੈਨੇਡਾ ਨੇ 5 ਮਿਲੀਅਨ ਡਾਲਰ ਮਦਦ ਲਈ ਦੇਣ ਦਾ ਐਲਾਨ ਕੀਤਾ ਸੀ। ਹੁਣ ਕੈਨੇਡਾ ਲੇਬਨਾਨ ਦੀ ਮਦਦ ਲਈ ਕੁਲ 30 ਮਿਲੀਅਨ ਡਾਲਰ ਦੇਵੇਂਗਾ।

ਅਸਲ ਵਿੱਚ 5 ਮਿਲੀਅਨ ਡਾਲਰ ਦੀ ਸਹਾਇਤਾ, ਜਿਸ ਦੀ ਘੋਸ਼ਣਾ ਵਿਦੇਸ਼ ਮਾਮਲਿਆਂ ਦੇ ਮੰਤਰੀ ਫਰੈਂਕੋਇਸ-ਫਿਲਿਪ ਸ਼ੈਂਪੇਨ ਨੇ ਬੁੱਧਵਾਰ ਨੂੰ ਕੀਤੀ, ਵਿੱਚ ਇੱਕ ਸ਼ੁਰੂਆਤੀ $1.5 ਮਿਲੀਅਨ ਡਾਲਰ ਸ਼ਾਮਲ ਕੀਤਾ ਗਿਆ ਹੈ ਜੋ ਖਾਣ, ਪਨਾਹ ਅਤੇ ਐਮਰਜੈਂਸੀ ਡਾਕਟਰੀ ਸੇਵਾਵਾਂ ਵਰਗੀਆਂ ਜ਼ਰੂਰੀ ਜ਼ਰੂਰਤਾਂ ਦੀ ਪੂਰਤੀ ਲਈ ਲੇਬਨਾਨ ਰੈਡ ਕਰਾਸ ਨੂੰ ਦਿੱਤਾ ਗਿਆ ਸੀ।

Related News

ਕੀ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀ ਲਗਾਵੇਗੀ ਕੈਨੇਡਾ ਸਰਕਾਰ ?

Vivek Sharma

ਸਟਾਫ ਦੀ ਘਾਟ ਤੋਂ ਬਾਅਦ ਮਹਾਂਮਾਰੀ ਦੇ ਕਾਰਨ ਪਬਲਿਕ ਪੂਲ ਹੋ ਸਕਦੇ ਹਨ ਪ੍ਰਭਾਵਿਤ : ਡੇਲ ਮਿਲਰ

Rajneet Kaur

Joe Biden ਨੇ ਭਾਰਤੀ ਅਮਰੀਕੀ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ, ਬਣਾਇਆ ਵ੍ਹਾਈਟ ਹਾਊਸ ਦਾ ਪ੍ਰੈੱਸ ਸਕੱਤਰ

Vivek Sharma

Leave a Comment