channel punjabi
Canada International News North America

ਫੀਸਾਂ ‘ਚ ਵਾਧੇ ਦਾ ਮਸਲਾ ਭਖਿਆ, ਵਿਦਿਆਰਥੀਆਂ ਨੇ ਵਧੀਆਂ ਫੀਸਾਂ ਵਾਪਸ ਲੈਣ ਦੀ ਕੀਤੀ ਮੰਗ

ਫੀਸਾਂ ਚ ਵਾਧੇ ਦੇ ਮੁੱਦੇ ‘ਤੇ ਵਿਦਿਆਰਥੀ ਹੋਏ ਇੱਕਜੁੱਟ

ਕੋਰੋਨਾ ਸੰਕਟ ਕਾਰਨ ਫੀਸਾਂ ਨਾ ਵਧਾਉਣ ਦੀ ਅਪੀਲ

ਵਿਦਿਆਰਥੀ ਮੁਹਿੰਮ ਨੂੰ 6 ਲੱਖ ਤੋਂ ਵੱਧ ਲੋਕਾਂ ਨੇ ਸਰਾਹਿਆ

ਟੋਰਾਂਟੋ : ਕੋਰੋਨਾ ਸੰਕਟ ਅਤੇ ਤਾਲਾਬੰਦੀ ਦੇ ਬਾਵਜੂਦ ਕੈਨੇਡਾ ਦੀਆਂ ਕੁਝ ਯੂਨੀਵਰਸਿਟੀਆਂ ਨੇ ਆਪਣੀਆਂ ਫੀਸਾਂ ਵਿਚ ਵਾਧਾ ਕੀਤਾ ਹੈ, ਜਿਸ ਦਾ ਵਿਦਿਆਰਥੀਆਂ ਵੱਲੋਂ ਜੋਰਦਾਰ ਵਿਰੋਧ ਕੀਤਾ ਜਾ ਰਿਹਾ ਹੈ। ਯੂਨੀਵਰਸਿਟੀ ਆਫ ਟੋਰਾਂਟੋ ਵਿੱਚ ਰੌਟਮੈਨ ਕਾਮਰਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਵੱਲੋਂ ਇਸ ਪੋਸਟ ਸੈਕੰਡਰੀ ਇੰਸਟੀਚਿਊਸ਼ਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਦੀਆਂ ਫੀਸਾਂ ਵਿੱਚ ਵਾਧਾ ਨਾ ਕੀਤਾ ਜਾਵੇ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਟਿਊਸ਼ਨ ਫੀਸ ਸ਼ਡਿਊਲ ਮਹਾਮਾਰੀ ਤੋਂ ਪਹਿਲਾਂ ਤਿਆਰ ਕੀਤਾ ਗਿਆ ਸੀ ਤੇ ਇਸ ਨਾਲ ਉਨ੍ਹਾਂ ਦੀ ਫੀਸ ਵਿੱਚ ਘੱਟੋ ਘੱਟ ਸੱਤ ਫੀ ਸਦੀ ਦਾ ਇਜਾਫਾ ਹੋ ਜਾਵੇਗਾ। ਉਨ੍ਹਾਂ ਆਖਿਆ ਕਿ ਮੌਜੂਦਾ ਹਾਲਾਤ ਨੂੰ ਵੇਖਦਿਆਂ ਹੋਇਆਂ ਇਸ ਵਿੱਚ ਫੌਰੀ ਤਬਦੀਲੀ ਕੀਤੇ ਜਾਣ ਦੀ ਲੋੜ ਹੈ।

(ਪੁਰਾਣੀ ਤਸਵੀਰ)

ਇਨ੍ਹਾਂ ਵਿਦਿਆਰਥੀਆਂ ਵਿੱਚੋਂ ਕਈਆਂ ਨੇ ਆਖਿਆ ਕਿ ਉਹ ਅਨਿਸ਼ਚਿਤਤਾ ਵਾਲੀ ਸਥਿਤੀ ਵਿੱਚ ਹਨ ਕਿਉਂਕਿ ਉਨ੍ਹਾਂ ਵਿੱਚੋਂ ਬਹੁਤੇ ਘਰੇਲੂ ਵਿਦਿਆਰਥੀਆਂ ਵਾਂਗ ਸਰਕਾਰੀ ਰਾਹਤ ਪ੍ਰੋਗਰਾਮਾਂ ਲਈ ਯੋਗ ਨਹੀਂ ਹਨ। ਇਸ ਤੋਂ ਇਲਾਵਾ ਕਈਆਂ ਨੂੰ ਆਰਥਿਕ ਅਸਥਿਰਤਾ ਦੇ ਚੱਲਦਿਆਂ ਸਮਰ ਜੌਬਜ਼ ਲਈ ਹੱਥ ਪੈਰ ਮਾਰਨੇ ਪੈ ਰਹੇ ਹਨ।

ਟਿਊਸ਼ਨ ਫੀਸ ਵਿੱਚ ਵਾਧੇ ਖਿਲਾਫ ਪਟੀਸ਼ਨ ਸੁ਼ਰੂ ਕਰਨ ਵਾਲੇ ਵਿਦਿਆਰਥੀਆਂ ਵਿੱਚੋਂ ਇੱਕ ਸਨੀ ਨਾਂ ਦੇ ਵਿਦਿਆਰਥੀ ਨੇ ਆਖਿਆ ਕਿ ਅਜੋਕੇ ਸਮੇਂ ਵਿੱਚ ਟਿਊਸ਼ਨ ਫੀਸਾਂ ਵਿੱਚ ਵਾਧਾ ਕੀਤਾ ਜਾਣਾ ਸਹੀ ਨਹੀਂ ਹੈ ਕਿਉਂਕਿ ਇਸ ਸਮੇਂ 90 ਫੀਸਦੀ ਕੋਰਸ ਆਉਣ ਵਾਲੇ ਸਕੂਲ ਯੀਅਰ ਲਈ ਆਨਲਾਈਨ ਸਿ਼ਫਟ ਹੋ ਰਹੇ ਹਨ। ਉਨ੍ਹਾਂ ਅੱਗੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖਿਆ ਦੇ ਮਿਆਰ ਵਿੱਚ ਵੀ ਯਕੀਨਨ ਫਰਕ ਪਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਈ ਸੇਵਾਵਾਂ ਤੇ ਫੈਸਿਲਿਟੀਜ਼ ਵੀ ਬੰਦ ਰਹਿਣਗੀਆਂ ਜਿਵੇਂ ਕਿ ਲਾਇਬ੍ਰੇਰੀਜ਼ ਆਦਿ।

ਹੁਣ ਤੱਕ change.org ਉੱਤੇ ਪਾਈ ਗਈ ਪਟੀਸ਼ਨ ਉੱਤੇ 60000 ਤੋਂ ਵੱਧ ਵਿਦਿਆਰਥੀ ਸਾਈਨ ਕਰ ਚੁੱਕੇ ਹਨ। ਦੂਜੇ ਪਾਸੇ ਯੂਨੀਵਰਸਿਟੀ ਆਫ ਟੋਰਾਂਟੋ ਦਾ ਕਹਿਣਾ ਹੈ ਕਿ ਮਾਰਚ ਤੋਂ ਕੌਮਾਂਤਰੀ ਵਿਦਿਆਰਥੀਆਂ ਸਮੇਤ ਸਾਰੇ ਵਿਦਿਆਰਥੀਆਂ ਨੂੰ 5 ਮਿਲੀਅਨ ਡਾਲਰ ਦੀ ਵਿੱਤੀ ਮਦਦ ਮੁਹੱਈਆ ਕਰਵਾਈ ਜਾ ਚੁੱਕੀ ਹੈ। ਫ਼ਿਲਹਾਲ ਯੂਨੀਵਰਸਿਟੀ ਅਤੇ ਵਿਦਿਆਰਥੀਆਂ ਵਿਚਾਲੇ ਜਾਰੀ ਰੇੜਕਾ ਲਿਪਟ ਦਾ ਨਜ਼ਰ ਨਹੀਂ ਆ ਰਿਹਾ।

Related News

ਬੀ.ਸੀ. ਰੈਸਟੋਰੈਂਟ ਅਤੇ ਫੂਡਸਰਵਿਸ ਐਸੋਸੀਏਸ਼ਨ ਅਨੁਸਾਰ ਇਨਡੋਰ ਡਾਇਨਿੰਗ ‘ਤੇ ਪਾਬੰਦੀਆਂ ‘ਚ ਹੋ ਸਕਦੈ ਵਾਧਾ

Rajneet Kaur

Jagmeet Singh ਨੂੰ ਸੰਸਦ ‘ਚੋਂ ਇੱਕ ਦਿਨ ਲਈ ਬਾਹਰ ਕੱਢਿਆ

team punjabi

Leave a Comment