channel punjabi
Canada International News North America

ਅਲਬਰਟਾ: ਸਟੁਰਜਨ ਕਾਉਂਟੀ ਦੇ ਇੱਕ ਬਾਰਨ ‘ਚ ਲੱਗੀ ਭਿਆਨਕ ਅੱਗ , 32 ਫਾਇਰ ਫਾਇਟਰਜ਼ ਕੀਤੇ ਗਏ ਸਨ ਤਾਇਨਾਤ

ਅਲਬਰਟਾ : ਭਾਰੀ ਸਾਜ਼ੋ ਸਾਮਾਨ ਅਤੇ 32 ਫਾਇਰ ਫਾਇਟਰਜ਼ ਸੋਮਵਾਰ ਦੁਪਹਿਰ ਨੂੰ ਸਟੁਰਜਨ ਕਾਉਂਟੀ (Sturgeon County)   ਦੇ ਇੱਕ ਬਾਰਨ ( barn ) ਵਿੱਚ ਅੱਗ ਲੱਗਣ ਕਾਰਨ ਤਾਇਨਾਤ ਕੀਤੇ ਗਏ ਸਨ।

ਸਟਰਜਨ ਕਾਉਂਟੀ ਦੇ ਫਾਇਰ ਚੀਫ ਪੈਟ ਮਹੋਨੀ (Pat Mahoney ) ਨੇ ਕਿਹਾ ਕਿ ਸ਼ਾਮ 5 ਵਜੇ ਅੱਗ ਲਗਣ ਦੀ ਖਬਰ ਮਿਲੀ । ਜਿਸਤੋਂ ਬਾਅਦ ਤੁਰੰਤ ਹਾਈਵੇਅ 28 ਅਤੇ ਸਟਾਰਜੋਨ ਰੋਡ ਦੇ ਖੇਤਰ ਵਿਚ ਪਹੁੰਚੇ,  ਉਸ ਸਮੇਂ ਅੱਗ ਨੇ ਭਿਆਨਕ ਰੂਪ ਧਾਰਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਕਿਸੇ ਸਮੇਂ ਇਹ ਦੁੱਧ ਦੇ ਕੰਮਾਂ ਲਈ ਵਰਤਿਆ ਜਾਂਦਾ ਸੀ ਪਰ ਹੁਣ ਇਸਦੀ ਵਰਤੋਂ ਸਟੋਰੇਜ ਲਈ ਕੀਤੀ ਜਾਂਦੀ ਹੈ। ਜਦੋਂ ਅੱਗ ਲੱਗੀ ਤਾਂ ਅੰਦਰ ਕੋਈ ਮਨੁੱਖ ਜਾਂ ਜਾਨਵਰ ਨਹੀਂ ਸਨ।

ਉਨ੍ਹਾਂ ਕਿਹਾ ਅਮਲੇ ਨੇ ਅੱਗ ਦੀਆਂ ਲਾਟਾਂ ਨੂੰ ਰੋਕਣ ਅਤੇ ਨੇੜਲੀਆਂ ਇਮਾਰਤਾਂ ਵਿਚ ਫੈਲਣ ਤੋਂ ਰੋਕਣ ਲਈ ਤੁਰੰਤ “ਬਚਾਅ ਕਾਰਜ” ਤਾਇਨਾਤ ਕੀਤੇ। ਉਸ ਨੇ ਦੱਸਿਆ ਕਿ ਫਾਇਰ ਫਾਇਟਰਜ਼ ਨੇ ਸ਼ਾਮ 7.30 ਵਜੇ ਆਗ ਤੇ ਕਾਬੂ ਪਾ ਲਿਆ ਸੀ।

ਮਹੋਨੀ ਨੇ ਕਿਹਾ  ਫਿਲਹਾਲ ਅੱਗ ਲਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ। ਸੋਮਵਾਰ ਦੀ ਰਾਤ ਤੱਕ ਕਿਸੇ ਨੁਕਸਾਨ ਦਾ ਅਨੁਮਾਨ ਨਹੀਂ ਸੀ। ਗਰਮ ਸਥਾਨਾਂ ‘ਤੇ ਨਜ਼ਰ ਰੱਖਣ ਲਈ ਅਤੇ ਅੱਗ ਨੂੰ ਫਿਰ ਤੋਂ ਨਾ ਸ਼ੁਰੂ ਹੋਣ ਦੀ ਸੁਨਿਸ਼ਚਿਤ ਕਰਨ ਲਈ ਅਮਲੇ ਸਾਰੀ ਰਾਤ ਮੌਕੇ’ ਤੇ ਰਹਿਣਗੇ।

Related News

ਅਮਰੀਕਾ 6 ਮਹੀਨਿਆਂ ਬਾਅਦ ਮੁੜ WHO ਦਾ ਬਣਿਆ ਹਿੱਸਾ

Vivek Sharma

U.S. ਰਾਸ਼ਟਰਪਤੀ ਚੋਣਾਂ ‘ਚ ਸਿਰਫ਼ ਇੱਕ ਦਿਨ ਬਾਕੀ: ਟਰੰਪ ਅਤੇ ਬਿਡੇਨ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ, ਓਬਾਮਾ ਨੇ ਟਰੰਪ ਨੂੰ ਲਾਏ ਰਗੜੇ

Vivek Sharma

ਕੋਰੋਨਾ ਦੀ ਵਧੀ ਮਾਰ, ਪੀਲ ਰੀਜਨ ਦੇ ਸਕੂਲਾਂ ਵਿੱਚ ਮੁੜ ਤੋਂ ਵਰਚੂਅਲ ਲਰਨਿੰਗ ਹੋਵੇਗੀ ਸ਼ੁਰੂ

Vivek Sharma

Leave a Comment