channel punjabi
Canada News

ਕੋਰੋਨਾ ਦੀ ਵਧੀ ਮਾਰ, ਪੀਲ ਰੀਜਨ ਦੇ ਸਕੂਲਾਂ ਵਿੱਚ ਮੁੜ ਤੋਂ ਵਰਚੂਅਲ ਲਰਨਿੰਗ ਹੋਵੇਗੀ ਸ਼ੁਰੂ

ਟੋਰਾਂਟੋ : ਕੈਨੇਡਾ ਵਿੱਚ ਕੋਰੋਨਾ ਦੇ ਵਧਦੇ ਮੱਕੜਜਾਲ ਵਿਚਾਲੇ ਸਕੂਲਾਂ ‘ਚ ਵਰਚੂਅਲ ਕਲਾਸਾਂ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪੀਲ ਰੀਜਨ ਦੇ ਸਾਰੇ ਸਕੂਲਾਂ, ਪਬਲਿਕ ਤੇ ਕੈਥੋਲਿਕ ਬੋਰਡਜ਼ ਵਿੱਚ ਅਪ੍ਰੈਲ ਮਹੀਨੇ ਦੇ ਮੱਧ ਤੱਕ ਹੌਲੀ-ਹੌਲੀ ਵਰਚੂਅਲ ਲਰਨਿੰਗ ਸ਼ੁਰੂ ਕੀਤੇ ਜਾਣ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।
ਪੀਲ ਦੇ ਮੈਡੀਕਲ ਆਫ਼ੀਸਰ ਆਫ ਹੈਲਥ ਡਾ· ਲਾਅਰੈਂਸ ਲੋਹ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬੁੱਧਵਾਰ ਨੂੰ ਇਸ ਸਬੰਧ ਵਿੱਚ ਮੀਟਿੰਗ ਹੋਈ ਹੈ ਤੇ ਉਨ੍ਹਾਂ ਆਖਿਆ ਕਿ ਉਹ ਸਕੂਲ ਬੋਰਡਜ਼ ਦੇ ਸੰਪਰਕ ਵਿੱਚ ਹਨ।

ੀਆਲੋਹ ਨੇ ਆਖਿਆ ਕਿ ਇਸ ਸਮੇਂ ਸਾਡੀ ਕਮਿਊਨਿਟੀ ਵਿੱਚ ਇੱਕ ਵਾਰੀ ਮੁੜ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਸਬੰਧ ਵਿੱਚ ਕਈ ਤਰ੍ਹਾਂ ਦੇ ਸਵਾਲ ਚੁੱਕੇ ਗਏ। ਉਨ੍ਹਾਂ ਆਖਿਆ ਕਿ ਹਾਲਾਤ ਦਾ ਮੁਲਾਂਕਣ ਕਰਨ ਲਈ ਉਹ ਅਗਲੇ ਹਫਤੇ ਸਕੂਲ ਬੋਰਡਜ਼ ਨਾਲ ਮੀਟਿੰਗ ਕਰਨਗੇ।

ਉਨ੍ਹਾਂ ਆਖਿਆ ਕਿ ਜੇ ਵਰਚੂਅਲ ਲਰਨਿੰਗ ਹੁੰਦੀ ਹੈ ਤਾਂ 19 ਅਪਰੈਲ ਨੂੰ ਇਨ ਕਲਾਸ ਲਰਨਿੰਗ ਸ਼ੁਰੂ ਕਰਨ ਜਾ ਰਹੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਤੇ ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੂੰ ਆਪਣੇ ਫੈਸਲੇ ਉੱਤੇ ਮੁੜ ਵਿਚਾਰ ਕਰਨਾ ਹੋਵੇਗਾ। ਇਸ ਸਮੇਂ ਪੀਲ ਕੈਥੋਲਿਕ ਬੋਰਡ ਤੇ ਸੱਤ ਸਕੂਲ ਪਹਿਲਾਂ ਹੀ ਵਰਚੂਅਲ ਲਰਨਿੰਗ ਸੁ਼ਰੂ ਕਰਵਾ ਚੁੱਕੇ ਹਨ। ਇਸ ਸਮੇਂ ਪੀਲ ਤੇ ਟੋਰਾਂਟੋ ਗ੍ਰੇਅ ਲਾਕਡਾਊਨ ਜ਼ੋਨ ਵਿੱਚ ਹੈ।

ਟੋਰਾਂਟੋ ਤੇ ਪੀਲ ਰੀਜਨ ਦੇ ਉੱਘੇ ਡਾਕਟਰਾਂ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਪਬਲਿਕ ਹੈਲਥ ਯੂਨਿਟਸ ਨੂੰ ਲਾਕਡਾਊਨ ਵਿੱਚ ਰੱਖਣ ਲਈ ਉਨ੍ਹਾਂ ਦੀ ਪ੍ਰੋਵਿੰਸ ਨਾਲ ਵਿਸਥਾਰਪੂਰਬਕ ਗੱਲਬਾਤ ਚੱਲ ਰਹੀ ਹੈ।ਇੱਥੇ ਦੱਸਣਾ ਬਣਦਾ ਹੈ ਕਿ ਟੋਰਾਂਟੋ, ਪੀਲ ਤੇ ਯੌਰਕ ਰੀਜਨ ਦੇ ਵਿਦਿਆਰਥੀ ਅਜੇ ਇੱਕ ਮਹੀਨੇ ਪਹਿਲਾਂ ਹੀ ਇਨ ਪਰਸਨ ਲਰਨਿੰਗ ਲਈ ਕਲਾਸਾਂ ਵਿੱਚ ਪਰਤੇ ਸਨ।

Related News

ਸੀਟਨ ਹਾਉਸ ਦੇ ਹੋਮਲੈਸ ਸ਼ੈਲਟਰ ਵਿਚ 43 ਵਿਅਕਤੀਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਏਅਰਫੋਰਸ ਵਨ ‘ਤੇ ਚੜ੍ਹਦੇ ਹੋਏ ਕਈ ਵਾਰ ਡਿੱਗੇ President Joe Biden, ਵ੍ਹਾਈਟ ਹਾਊਸ ਨੇ ਤੇਜ਼ ਹਵਾਵਾਂ ਨੂੰ ਠਹਿਰਾਇਆ ਜ਼ਿੰਮੇਵਾਰ !

Vivek Sharma

ਬਰੈਂਪਟਨ : ਘਰ ਵਿੱਚ ਅੱਗ ਲੱਗਣ ਕਾਰਨ 1 ਵਿਅਕਤੀ ਗੰਭੀਰ ਜ਼ਖਮੀ

Rajneet Kaur

Leave a Comment