channel punjabi
Canada News North America

WESTJET ਨੇ ਵਾਪਸੀ ਦਾ ਕੀਤਾ ਐਲਾਨ, ਐਟਲਾਂਟਿਕ ਕੈਨੇਡੀਅਨ ਹਵਾਈ ਅੱਡਿਆਂ ‘ਤੋਂ ਜਲਦੀ ਹੀ ਮੁੜ ਭਰੇਗੀ ਉਡਾਣ

ਕੈਲਗਰੀ : ਕੈਨੇਡਾ ਵਿੱਚ ਕੋਰੋਨਾ ਸੰਕਟ ਵਿਚਾਲੇ ਜ਼ਿੰਦਗੀ ਮੁੜ ਤੋਂ ਲੀਹ ‘ਤੇ ਆ ਰਹੀ ਹੈ। ਕੋਰੋਨਾ ਤੋਂ ਬਚਾਅ ਲਈ ਵੈਕਸੀਨੇਸ਼ਨ ਪ੍ਰਕਿਰਿਆ ਦੇ ਚਲਦੇ ਰਹਿਣ ਵਿਚਾਲੇ ਕੋਰੋਨਾ ਸੰਕ੍ਰਮਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਤਾਂ ਉਹ ਸੇਵਾਵਾਂ ਵੀ ਮੁੜ ਤੋਂ ਸ਼ੁਰੂ ਹੋਣ ਲੱਗੀਆਂ ਹਨ ਜਿਹੜੀਆਂ ਕੋਰੋਨਾ ਸੰਕਟ ਕਾਰਨ ਬੰਦ ਹੋ ਚੁੱਕੀਆਂ ਸਨ। ਕੈਲਗਰੀ ਅਧਾਰਿਤ ਕਿਫ਼ਾਇਤੀ ਹਵਾਈ ਸੇਵਾ ਦੇਣ ਵਾਲੀ
‘ਵੈਸਟਜੈੱਟ’ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਇੱਕ ਵੱਡੇ ਵਕਫੇ਼ ਤੋਂ (ਕਰੀਬ 6 ਮਹੀਨੇ) ਬਾਅਦ ਐਟਲਾਂਟਿਕ ਕੈਨੇਡੀਅਨ ਹਵਾਈ ਅੱਡਿਆਂ ‘ਤੇ ਵਾਪਸੀ ਕਰਨ ਜਾ ਰਹੀ ਹੈ। ਜ਼ਿਕਰਯੋਗ ਹੈ ਕਿ COVID-19 ਸੰਕਟ ਦੇ ਚਲਦਿਆਂ ਵੈਸਟਜੈੱਟ ਨੇ ਪਿਛਲੇ ਸਾਲ ਦੀ ਆਖ਼ਰੀ ਤਿਮਾਹੀ ਵਿੱਚ ਆਪਣੀਆਂ ਸੇਵਾਵਾਂ ਮੁਅੱਤਲ ਕਰਨ ਦਾ ਫ਼ੈਸਲਾ ਕੀਤਾ ਸੀ।

WESTJET ਨੇ ਹੁਣ ਪੂਰਬੀ ਕੈਨੇਡਾ ਦੇ ਛੇ ਹਵਾਈ ਅੱਡਿਆਂ ਤੋਂ ਸੇਵਾਵਾਂ ਬਹਾਲ ਕਰਨ ਦਾ ਐਲਾਨ ਕੀਤਾ ਹੈ, ਜੋ ਮਹਾਂਮਾਰੀ ਦੇ ਕਾਰਨ ਮਾੜੇ ਆਰਥਿਕ ਹਾਲਾਤਾਂ ਵਿੱਚ ਮੁਅੱਤਲ ਕਰ ਦਿੱਤੀ ਗਈ ਸੀ।

WESTJET ਦੇ ਅਧਿਕਾਰੀਆਂ ਨੇ ਮੁੜ ਸੇਵਾਵਾਂ ਬਹਾਲ ਕਰਨ ਦੀ ਯੋਜਨਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਾਰਲੋਟ ਟਾਉਨ, ਫਰੈਡਰਿਕਟਨ, ਮੋਨਕਟਨ, ਸਿਡਨੀ ਅਤੇ ਕਿਊਬਿਕ ਸਿਟੀ ਤੋਂ ਬਾਹਰ ਦੀਆਂ ਉਡਾਣਾਂ 24 ਜੂਨ ਤੋਂ 30 ਜੂਨ ਤੱਕ ਦੁਬਾਰਾ ਸ਼ੁਰੂ ਹੋਣਗੀਆਂ। ਸੇਂਟ ਜੋਨਜ਼ ਅਤੇ ਟੋਰਾਂਟੋ ਦਰਮਿਆਨ ਸੇਵਾ, ਜੋ ਅਕਤੂਬਰ ਵਿੱਚ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤੀ ਗਈ ਸੀ, 24 ਜੂਨ ਨੂੰ ਦੁਬਾਰਾ ਸ਼ੁਰੂ ਹੋਵੇਗੀ।

ਐਡ ਸਿਮਸ, WESTJET ਦੇ ਪ੍ਰਧਾਨ ਅਤੇ ਸੀਈਓ ਨੇ ਕਿਹਾ, “ਸਾਡਾ ਧਿਆਨ ਹਵਾਈ ਯਾਤਰਾ ਦੇ ਸੁਰੱਖਿਅਤ ਤਰੀਕੇ ਨਾਲ ਮੁੜ ਚਾਲੂ ਕਰਨ ‘ਤੇ ਟਿਕਿਆ ਹੋਇਆ ਹੈ। ਅਸੀਂ ਚਾਹੁੰਦੇ ਹਾਂ ਕਿ ਸੰਘੀ ਅਤੇ ਸੂਬਾਈ ਸਰਕਾਰਾਂ ਸਾਡੇ ਨਾਲ ਕੈਨੇਡੀਅਨਾਂ ਨੂੰ ਸਪਸ਼ਟਤਾ ਅਤੇ ਨਿਸ਼ਚਤਤਾ ਪ੍ਰਦਾਨ ਕਰਨ ਲਈ ਕੰਮ ਕਰਨ, ਜਿਸ ਵਿੱਚ ਯਾਤਰਾ ਦੀਆਂ ਨੀਤੀਆਂ ਸ਼ਾਮਲ ਹਨ ਜੋ ਆਰਥਿਕ ਸੁਧਾਰ ਅਤੇ ਨੌਕਰੀਆਂ ਨੂੰ ਬਹਾਲ ਕਰਨ ਵਿੱਚ ਸਹਾਇਤਾ ਕਰਦੀਆਂ ਹਨ।”

ਉਨ੍ਹਾਂ ਕਿਹਾ, “ਇਹ ਕਮਿਊਨਿਟੀ ਸਾਡੇ 25 ਸਾਲਾਂ ਦੇ ਸਫ਼ਰ ਦੌਰਾਨ ਸਾਡੀ ਸਫਲਤਾ ਦਾ ਇੱਕ ਮਹੱਤਵਪੂਰਣ ਕਾਰਕ ਰਹੀ ਹੈ । ਸਾਡੇ ਲਈ ਇਹ ਮਹੱਤਵਪੂਰਨ ਹੈ ਕਿ ਉਨ੍ਹਾਂ ਦੀ ਆਰਥਿਕ ਤੰਦਰੁਸਤੀ ਲਈ ਕਿਫ਼ਾਇਤੀ ਹਵਾਈ ਸੇਵਾ ਅਤੇ ਘਰੇਲੂ ਸੰਪਰਕ ਦੀ ਪਹੁੰਚ ਸੁਨਿਸ਼ਚਿਤ ਕੀਤੀ ਜਾਵੇ।”

ਉਧਰ ਵੈਸਟਜੈੱਟ ਦੇ ਚੀਫ ਕਮਰਸ਼ੀਅਲ ਅਫਸਰ, ਜੌਨ ਵੇਦਰਿਲ ਨੇ ਦੱਸਿਆ ਕਿ ‘ਸ਼ੁਰੂਆਤ ਵਿੱਚ, ਏਅਰਪੋਰਟ ਟੋਰਾਂਟੋ ਅਤੇ ਸੇਂਟ ਜੌਨਜ਼, ਫਰੈਡਰਿਕਟਨ, ਮੋਨਕਟਨ ਅਤੇ ਕਿਊਬਿਕ ਸਿਟੀ ਦਰਮਿਆਨ ਰੋਜ਼ਾਨਾ ਉਡਾਣਾਂ ਚਲਾਏਗੀ । ਇਸ ਤੋਂ ਇਲਾਵਾ ਟੋਰਾਂਟੋ ਅਤੇ ਸ਼ਾਰਲੋਟਟਾਉਨ ਵਿਚਾਲੇ ਪ੍ਰਤੀ ਹਫ਼ਤੇ 11 ਉਡਾਣਾਂ ਅਤੇ ਸੇਂਟ ਜੌਨਜ਼ ਅਤੇ ਹੈਲੀਫੈਕਸ ਵਿਚਾਲੇ ਹਰ ਹਫਤੇ 6 ਉਡਾਣਾਂ ਚਲਾਏਗੀ ।’

ਜ਼ਿਕਰਯੋਗ ਹੈ ਕਿ ਵੈਸਟਜੈੱਟ ਨੇ ਅਕਤੂਬਰ 2020 ਵਿੱਚ ਐਟਲਾਂਟਿਕ ਕੈਨੇਡੀਅਨ ਹਵਾਈ ਅੱਡਿਆਂ ‘ਤੇ ਸੇਵਾਵਾਂ ਬੰਦ ਕਰ ਦਿੱਤੀਆਂ ਸਨ।

Related News

24 ਘੰਟਿਆਂ ਦੌਰਾਨ ਅਮਰੀਕਾ ਵਿੱਚ ਸਾਹਮਣੇ ਆਏ ਕੋਰੋਨਾ ਦੇ 4 ਲੱਖ ਤੋਂ ਵੱਧ ਨਵੇਂ ਮਾਮਲੇ

Vivek Sharma

PM ਜਸਟਿਨ ਟਰੂਡੋ ਨੇ 37 ਅਰਬ ਡਾਲਰ ਦੀ ਯੋਜਨਾ ਦੀ ਕੀਤੀ ਸ਼ੁਰੂਆਤ, ਕੋਰੋਨਾ ਕਾਰਨ ਪ੍ਰਭਾਵਿਤ ਲੋਕਾਂ ਨੂੰ ਮਿਲੇਗਾ ਲਾਭ

Vivek Sharma

ਅੰਬਾਨੀ,ਅਡਾਨੀ ਅਤੇ ਪਤੰਜਲੀ ਦੇ ਪਰੋਡੱਕਟਾਂ ਦਾ ਟੋਰਾਂਟੋ ਸ਼ਹਿਰ’ਚ ਵੀ ਕੀਤਾ ਜਾ ਰਿਹੈ ਬਾਈਕਾਟ

Rajneet Kaur

Leave a Comment