channel punjabi
International News USA

24 ਘੰਟਿਆਂ ਦੌਰਾਨ ਅਮਰੀਕਾ ਵਿੱਚ ਸਾਹਮਣੇ ਆਏ ਕੋਰੋਨਾ ਦੇ 4 ਲੱਖ ਤੋਂ ਵੱਧ ਨਵੇਂ ਮਾਮਲੇ

ਵਾਸ਼ਿੰਗਟਨ : ਬੇਸ਼ੱਕ ਅਮਰੀਕਾ ਵਿਚ ਕੋਰੋਨਾ ਦਾ ਟੀਕਾਕਰਨ ਸ਼ੁਰੂ ਹੋ ਹੀ ਚੁੱਕਿਆ ਹੈ ਪਰ ਹਾਲੇ ਵੀ ਕੋਰੋਨਾ ਆਪਣੀ ਪੂਰੀ ਮਾਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਅਮਰੀਕਾ ’ਚ ਕੋਰੋਨਾ ਨਾਲ ਹੁਣ ਤਕ 3 ਲੱਖ 15 ਹਜ਼ਾਰ 600 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਅਮਰੀਕਾ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਦੇ ਚਾਰ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ 2500 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਹੈ।

ਯੂਐੱਸ ਸੈਂਟਰ ਫਾਰ ਡਿਸੀਜ਼ ਕੰਟੋਰਲ ਐਂਡ ਪਿ੍ਰਵੈਂਸ਼ਨ ਨੇ ਆਪਣੇ ਨਵੀਨਤਮ ਅਪਡੇਟ ’ਚ ਅਮਰੀਕਾ ’ਚ ਬੀਤੇ 24 ਘੰਟੇ ਦੇ ਸਮੇਂ ’ਚ ਚਾਰ ਲੱਖ ਤੋਂ ਜ਼ਿਆਦਾ ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਬੀਤੇ ਕਲ ਦੇ ਅੰਕੜਿਆਂ ਮੁਤਾਬਕ ਅਮਰੀਕਾ ਦੇ ਸਾਰੇ ਸੂਬਿਆਂ ’ਚ ਸ਼ੁੱਕਰਵਾਰ ਨੂੰ ਕੁੱਲ 4 ਲੱਖ 3 ਹਜ਼ਾਰ 359 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਅਮਰੀਕਾ ’ਚ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ 11 ਦਸੰਬਰ ਨੂੰ ਸਾਹਮਣੇ ਆਏ ਸੀ। 11 ਦਸੰਬਰ ਨੂੰ ਅਮਰੀਕਾ ’ਚ 2 ਲੱਖ 44 ਹਜ਼ਾਰ ਮਾਮਲੇ ਸਾਹਮਣੇ ਆਏ ਸੀ। ਸੀਡੀਸੀ ਨੇ ਆਪਣੇ ਅਪਡੇਟ ’ਚ ਕਿਹਾ ਕਿ ਅਮਰੀਕਾ ’ਚ ਬੀਤੇ 24 ਘੰਟਿਆਂ ’ਚ ਕੋਰੋਨਾ ਨਾਲ 2,756 ਲੋਕਾਂ ਦੀ ਮੌਤ ਹੋਈ ਹੈ।
ਕੋਰੋਨਾ ਵਾਇਰਸ ਟੈ੍ਰਕਿੰਗ ਪ੍ਰਾਜੈਕਟ ਮੁਤਾਬਕ ਮੌਜੂਦਾ ਸਮੇਂ ’ਚ ਪੂਰੇ ਅਮਰੀਕਾ ’ਚ ਕੋਰੋਨਾ ਵਾਇਰਸ ਨਾਲ ਪੀੜਤ 1 ਲੱਖ 14 ਹਜ਼ਾਰ 750 ਲੋਕ ਹਸਪਤਾਲਾਂ ’ਚ ਭਰਤੀ ਹਨ। ਦੁਨੀਆ ਭਰ ’ਚ ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਅਮਰੀਕਾ ’ਚ ਸਾਹਮਣੇ ਆਏ ਹਨ। ਇੱਥੇ ਹੁਣ ਤਕ 1.76 ਕਰੋੜ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।

Related News

ਬੀ.ਸੀ. ‘ਚ ਇਕ ਮੌਤ ਅਤੇ 89 ਨਵੇਂ ਕੋਵੀਡ -19 ਮਾਮਲਿਆਂ ਦੀ ਪੁਸ਼ਟੀ: ਡਾ.ਬੋਨੀ ਹੈਨਰੀ

Rajneet Kaur

ਖੜੀ ਗੱਡੀ ਵਿੱਚ ਮਿਲੀ ਇਕ ਵਿਅਕਤੀ ਦੀ ਲਾਸ਼, ਇਲਾਕੇ ‘ਚ ਸਹਿਮ ਦਾ ਮਾਹੌਲ

Vivek Sharma

ਕੈਨੇਡਾ ਨੇ ਅਮਰੀਕਾ ਤੋਂ ਕੋਵਿਡ-19 ਟੀਕੇ ਲਈ ਮੰਗੀ ਮਦਦ, ਵ੍ਹਾਈਟ ਹਾਊਸ ਨੇ ਕੀਤੀ ਪੁਸ਼ਟੀ

Vivek Sharma

Leave a Comment