channel punjabi
Canada International News North America

ਬੀ.ਸੀ. ‘ਚ ਇਕ ਮੌਤ ਅਤੇ 89 ਨਵੇਂ ਕੋਵੀਡ -19 ਮਾਮਲਿਆਂ ਦੀ ਪੁਸ਼ਟੀ: ਡਾ.ਬੋਨੀ ਹੈਨਰੀ

ਬ੍ਰਿਟਿਸ਼ ਕੋਲੰਬੀਆ  : ਬ੍ਰਿਟਿਸ਼ ਕੋਲੰਬੀਆ ਵਿੱਚ ਵੀਰਵਾਰ ਨੂੰ ਇੱਕ ਨਵੀਂ ਮੌਤ ਅਤੇ ਕੌਵੀਡ -19 ਦੇ 89 ਨਵੇਂ ਮਾਮਲੇ ਸਾਹਮਣੇ ਆਏ ਹਨ । ਸੂਬਾਈ ਸਿਹਤ ਅਧਿਕਾਰੀ ਡਾ. ਬੋਨੀ ਹੈਨਰੀ ਨੇ ਇਕ ਲਾਈਵ ਬ੍ਰੀਫਿੰਗ ਵਿਚ ਕਿਹਾ ਕਿ ਸੂਬੇ ਵਿਚ ਸਰਗਰਮ ਮਾਮਲਿਆਂ ਦੀ ਗਿਣਤੀ 1,175 ਹੋ ਗਈ ਹੈ।

ਬੀ.ਸੀ. ਦੇ ਕੁੱਲ 6,041 ਕੇਸਾਂ ਵਿਚੋਂ ਤਕਰੀਬਨ 77 ਪ੍ਰਤੀਸ਼ਤ ਕੋਵਿਡ 19 ਕੇਸ ਠੀਕ ਹੋ ਚੁੱਕੇ ਹਨ। ਹਾਲਾਂਕਿ, ਹਾਲ ਹੀ ਦੇ ਹਫਤਿਆਂ ਵਿੱਚ ਮਾਮਲਿਆਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਪਿਛਲੇ 15 ਦਿਨਾਂ ਵਿੱਚ ਸੂਬੇ ਦੇ ਕੁੱਲ ਕੇਸਾਂ ਵਿੱਚੋਂ 2000 ਕੇਸ ਸ਼ਾਮਲ ਕੀਤੇ ਗਏ ਹਨ।

ਸੂਬੇ ਨੇ ਹਾਲ ਹੀ ਦੇ ਹਫ਼ਤਿਆਂ ‘ਚ ਟੈਸਟਿੰਗ ‘ਚ ਮਹਤਵਪੂਰਨ ਵਾਧਾ ਕੀਤਾ ਹੈ। ਹੁਣ ਔਸਤਨ ਪ੍ਰਤੀ ਦਿਨ 4,000 ਤੋਂ 5000 ਟੈਸਟ ਕੀਤੇ ਜਾ ਰਹੇ ਹਨ। ਹਸਪਤਾਲ ਵਿੱਚ ਲੋਕਾਂ ਦੀ ਗਿਣਤੀ 34 ਹੋ ਗਈ ਹੈ,  ਜਦੋਂ ਕਿ 11 ਵਿਅਕਤੀ ਗੰਭੀਰ ਦੇਖਭਾਲ ਵਿੱਚ ਹਨ।

Related News

ਪੀਲ ਜ਼ਿਲ੍ਹਾ ਸਕੂਲ ਬੋਰਡ ‘ਸਾਈਬਰ ਸੁਰੱਖਿਆ ਘਟਨਾ’ ਨਾਲ ਪ੍ਰਭਾਵਿਤ, ਪਰ ਆਨਲਾਈਨ ਕਲਾਸਾਂ ਰਹਿਣਗੀਆਂ ਜਾਰੀ

Rajneet Kaur

ਬੀ.ਸੀ. ਕੇਅਰ ਹੋਮ ਦੇ ਪ੍ਰਬੰਧਕ ਨੇ ਦਿੱਤਾ ਅਸਤੀਫਾ

Rajneet Kaur

ਕੈਨੇਡਾ ਦੇ ਸਿਹਤ ਵਿਭਾਗ ਵੱਲੋਂ ਨਵੇਂ ਕੋਰੋਨਾ ਵਾਇਰਸ ਰੂਪਾਂ ਸਬੰਧੀ ‘ਸਰਗਰਮੀ ਨਾਲ ਨਿਗਰਾਨੀ’ ਜਾਰੀ: ਡਾ. ਥੈਰੇਸਾ ਟਾਮ

Vivek Sharma

Leave a Comment