channel punjabi
Canada International News North America

BIG BREAKING : ਬ੍ਰਿਟੇਨ ’ਚ ਕੋਰੋਨਾ ਵਾਇਰਸ ਦੀ ਨਵੀਂ ਸਟ੍ਰੇਨ ਨਾਲ ਦੁਨੀਆ ਭਰ ਵਿੱਚ ਫੈਲੀ ਨਵੀਂ ਦਹਿਸ਼ਤ, ਕੈਨੇਡਾ ਵਲੋਂ ਹਵਾਈ ਉਡਾਨਾਂ ਰੋਕਣ ਦਾ ਫੈਸਲਾ, ਭਾਰਤ ਨੇ ਸੱਦੀ ਹੰਗਾਮੀ ਬੈਠਕ

ਓਟਾਵਾ/ਲੰਡਨ/ਨਵੀਂ ਦਿੱਲੀ: ਬ੍ਰਿਟੇਨ ’ਚ ਕੋਰੋਨਾ ਵਾਇਰਸ ਦੀ ਨਵੀਂ ਸਟ੍ਰੇਨ ਦਾ ਪਤਾ ਚੱਲਿਆ ਹੈ, ਇੰਗਲੈਂਡ ਦੇ ਦੱਖਣ ਪੁਰਬ ਇਲਾਕਿਆਂ ’ਚ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ। ਵੈਸੇ ਅਜੇ ਤਕ ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਕੋਰੋਨਾ ਵਾਇਰਸ ਦੀ ਇਹ ਨਵੀਂ ਕਿਸਮ ਪਹਿਲੇ ਵਾਲੇ ਨੋਵੇਲ ਕੋਰੋਨਾ ਵਾਇਰਸ ਤੋਂ ਜ਼ਿਆਦਾ ਖ਼ਤਰਨਾਕ ਹੈ ਜਾਂ ਨਹੀਂ ਪਰ ਇਸ ਨੂੰ ਲੈ ਕੇ ਬਾਕੀ ਦੇਸ਼ਾਂ ’ਚ ਦਹਿਸ਼ਤ ਦਾ ਮਾਹੌਲ ਹੈ।

ਹੈਲਥ ਕੈਨੇਡਾ ਦੇ ਇਕ ਬਿਆਨ ਅਨੁਸਾਰ, ਕੈਨੇਡਾ ਨਵੇਂ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਬ੍ਰਿਟੇਨ ਤੋਂ ਆਉਣ ਵਾਲੀਆਂ ਉਡਾਣਾਂ ਨੂੰ 72 ਘੰਟਿਆਂ ਲਈ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਹੈ।

ਕੈਨੇਡਾ ਦੀ ਸਿਹਤ ਮੰਤਰੀ ਪੈਟੀ ਹਾਜਦੂ ਨੇ ਹੁਣ ਤੋਂ ਥੋੜ੍ਹਾ ਸਮਾਂ ਪਹਿਲਾਂ ਇੱਕ ਟਵੀਟ ਸਾਂਝਾ ਕਰਦਿਆਂ ਲਿਖਿਆ, “ਅਸੀਂ ਯੁਨਾਈਟਡ ਕਿੰਗਡਮ ਤੋਂ ਉਡਾਣਾਂ ਨੂੰ ਮੁਅੱਤਲ ਕਰ ਰਹੇ ਹਾਂ ਅਤੇ ਉਨ੍ਹਾਂ ਲਈ ਉਚਿਤ ਉਪਾਅ ਕਰ ਰਹੇ ਹਾਂ ਜੋ ਹਾਲ ਹੀ ਵਿੱਚ ਯੂਕੇ ਤੋਂ ਆਏ ਹਨ। ਕੈਨੇਡੀਅਨਾਂ ਨੂੰ ਸੁੱਰਖਿਅਤ ਰੱਖਣ ਲਈ ਜੋ ਵੀ ਕਾਰਵਾਈ ਜ਼ਰੂਰੀ ਹੈ ਅਸੀਂ ਹਮੇਸ਼ਾਂ ਕਰਾਂਗੇ।

ਉਧਰ ਹੈਲਥ ਕੈਨੇਡਾ ਅਨੁਸਾਰ ਸੋਮਵਾਰ ਅੱਧੀ ਰਾਤ ਨੂੰ ਸਾਰੀਆਂ ਵਪਾਰਕ ਅਤੇ ਨਿੱਜੀ ਯਾਤਰਾ ਉਡਾਣਾਂ ਲਈ ਲਾਗੂ ਹੋਵੇਗੀ। ਬਿਆਨ ‘ਚ ਲਿਖਿਆ ਗਿਆ ਹੈ ਕਿ ਐਤਵਾਰ ਨੂੰ ਯੂਕੇ ਤੋਂ ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ “ਸੈਕੰਡਰੀ ਸਕ੍ਰੀਨਿੰਗ ਅਤੇ ਇਨਹਾਂਸਡ ਉਪਾਅ ਵੀ ਮਿਲਣਗੇ, ਜਿਸ ਵਿੱਚ ਵੱਖਰੇ ਵੱਖਰੇ ਯੋਜਨਾਵਾਂ ਦੀ ਪੜਤਾਲ ਵਿੱਚ ਵਾਧਾ ਵੀ ਸ਼ਾਮਲ ਹੈ।। ਕੈਨੇਡਾ ਪਹੁੰਚਣ ਵਾਲੇ ਯਾਤਰੀਆਂ ਨੂੰ ਇਸ ਵੇਲੇ ਦਾਖਲ ਹੋਣ ਤੇ 14 ਦਿਨਾਂ ਲਈ ਅਲੱਗ ਰਹਿਣਾ ਪੈਂਦਾ ਹੈ, ਇਹ ਨੀਤੀ ਲਾਗੂ ਰਹੇਗੀ।”

ਇਸ ਤੋਂ ਪਹਿਲਾਂ ਐਤਵਾਰ ਨੂੰ ਹਾਜਦੂ ਨੇ ਟਵਿੱਟਰ ਤੇ ਸਾਂਝਾ ਕੀਤਾ, ‘ਐਤਵਾਰ ਦੁਪਹਿਰ ਜਸਟਿਨ ਟਰੂਡੋ ਅਤੇ ਮੈਂ ਆਪਣੇ ਸਹਿਯੋਗੀ ਅਤੇ ਯੂਨਾਈਟਿਡ ਕਿੰਗਡਮ ਵਿਚ ਕੋਵਿਡ -19 ਦੀ ਪਛਾਣ ਕਰਨ ਵਾਲੇ ਵਿਸ਼ਾਣੂ ਦੇ ਜੈਨੇਟਿਕ ਰੂਪਾਂ ਬਾਰੇ ਵਿਚਾਰ ਵਟਾਂਦਰੇ ਲਈ ਹਾਦਸਾ ਰਿਸਪਾਂਸ ਗਰੁੱਪ ਦੇ ਅਧਿਕਾਰੀਆਂ ਨਾਲ ਮਿਲ ਰਹੇ ਹਾਂ। ”

ਉਧਰ ਵਾਇਰਸ ਦੇ ਇਸ ਨਵੇਂ ਰੂਪ ’ਤੇ ਚਰਚਾ ਕਰਨ ਲਈ ਭਾਰਤ ’ਚ ਸਿਹਤ ਮੰਤਰਾਲੇ ਨੇ ਆਪਣੇ ਸੰਯੁਕਤ ਨਿਗਰਾਨੀ ਗਰੁੱਪ (ਜੇਐੱਮਜੀ) ਦੀ ਸੋਮਵਾਰ ਨੂੰ ਐਮਰਜੈਂਸੀ ਬੈਠਕ ਬੁਲਾਈ ਹੈ। ਇਕ ਸੂਤਰ ਨੇ ਦੱਸਿਆ ਕਿ ਸਿਹਤ ਸੇਵਾ ਜਨਰਲ ਡਾਇਰੈਕਟਰ ਦੀ ਅਗਵਾਈ ’ਚ ਇਹ ਬੈਠਕ ਹੋਵੇਗੀ। ਭਾਰਤ ’ਚ ਵਿਸ਼ਵ ਸਿਹਤ ਸੰਗਠਨ ਦੇ ਨੁਮਾਇੰਦੇ ਡਾ. ਰੋਡੇਰਿਕੋ ਐੱਚ ਔਫਿਰਨ ਵੀ ਬੈਠਕ ’ਚ ਸ਼ਾਮਲ ਹੋ ਸਕਦੇ ਹਨ। ਡਾ. ਰੋਡੇਰਿਕੋ ਐੱਚ ਔਫਿਰਨ ਸੰਯੁਕਤ ਨਿਰਗਾਨੀ ਸਮੂਹ ਭਾਵ ਜੇਐੱਮਜੀ ਦੇ ਮੈਂਬਰ ਹਨ।

ਸਮਾਚਾਰ ਏਜੰਸੀ ਏਪੀ ਦੀ ਰਿਪੋਰਟ ਅਨੁਸਾਰ, ਬ੍ਰਿਟੇਨ ’ਚ ਨਵੇਂ ਵਾਇਰਸ ਕਾਰਨ ਤੇਜ਼ੀ ਨਾਲ ਇਨਫੈਕਸ਼ਨ ਫੈਲ ਰਹੀ ਹੈ। ਇਸ ਨੂੰ ਵੇਖਦੇ ਹੋਏ ਲੰਡਨ ਅਤੇ ਇੰਗਲੈਂਡ ਦੇ ਕੁਝ ਇਲਾਕਿਆਂ ’ਚ ਐਤਵਾਰ ਨੂੰ ਸਖ਼ਤ ਲਾਕਡਾਊਨ ਲਾ ਦਿੱਤਾ ਗਿਆ ਹੈ। ਇਸ ਕਾਰਨ ਇਕ ਵਾਰ ਫਿਰ ਲੱਖਾਂ ਲੋਕ ਘਰਾਂ ’ਚ ਰਹਿਣ ਲਈ ਮਜਬੂਰ ਹੋ ਗਏ ਹਨ। ਇਹੀ ਨਹੀਂ, ਆਲਮ ਇਹ ਹੈ ਕਿ ਗ਼ੈਰ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਅਤੇ ਅਦਾਰੇ ਵੀ ਬੰਦ ਕਰ ਦਿੱਤੇ ਗਏ ਹਨ।

Related News

ਟੋਰਾਂਟੋ-ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ “ਨਫ਼ਰਤ ਭੜਕਾਉ ਘਟਨਾ” ਹੋਣ ਤੋਂ ਬਾਅਦ ਪੁਲਿਸ ਨੇ 47 ਸਾਲਾ ਵਿਅਕਤੀ ਨੂੰ ਕੀਤਾ ਗ੍ਰਿਫਤਾਰ

Rajneet Kaur

BIG NEWS : ਕੈਨੇਡਾ ‘ਚ ਦਸੰਬਰ ਦੇ ਅੰਤ ਤੱਕ ਕੋਵਿਡ-19 ਦੇ 60,000 ਮਾਮਲੇ ਹੋ ਸਕਦੇ ਹਨ ਰੋਜ਼ਾਨਾ : ਪਬਲਿਕ ਹੈਲਥ ਏਜੰਸੀ

Vivek Sharma

ਪੀਲ ਰੀਜਨ ਵਿੱਚ ਵੈਕਸੀਨ ਸਪਲਾਈ ਉਪਲਬਧ ਹੋਣ ਤੋਂ ਬਾਅਦ ਤਿੰਨ ਮਾਸ ਵੈਕਸੀਨੇਸ਼ਨ ਕਲੀਨਿਕਸ ਖੋਲ੍ਹੇ ਜਾਣਗੇ

Rajneet Kaur

Leave a Comment