channel punjabi
Canada International News North America

ਅੰਬਾਨੀ,ਅਡਾਨੀ ਅਤੇ ਪਤੰਜਲੀ ਦੇ ਪਰੋਡੱਕਟਾਂ ਦਾ ਟੋਰਾਂਟੋ ਸ਼ਹਿਰ’ਚ ਵੀ ਕੀਤਾ ਜਾ ਰਿਹੈ ਬਾਈਕਾਟ

ਭਾਰਤ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਸ਼ੁਰੂਆਤ ਤੋਂ ਹੀ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ।ਜਿਸ ਤਹਤ ਕੈਨੇਡਾ ‘ਚ ਥਾਂ-ਥਾਂ ਤੇ ਕਿਸਾਨਾਂ ਦੇ ਸਮਰਥਨ ਲਈ ਰੋਸ ਰੈਲੀਆਂ ਕੱਢੀਆਂ ਜਾ ਰਹੀਆਂ ਹਨ।ਟੋਰਾਂਟੋ ਦੇ ਵਿਚ ਵੱਡੇ ਪੱਧਰ ‘ਤੇ ਇਸ ਰੈਲੀ ਵਿਚ ਕੈਨੇਡਾ ਵਾਸੀ ਪੰਜਾਬੀਆਂ ਨੇ ਸ਼ਮੂਲੀਅਤ ਕੀਤੀ।ਇਸ ਦੌਰਾਨ ਭਾਰੀ ਬਰਫ ਬਾਰੀ ਦੇ ਵਿਚ ਵੱਡਾ ਹਜੂਮ ਭਾਰਤ ਸਰਕਾਰ ਦੀਆਂ ਨੀਤੀਆਂ ਖਿਲਾਫ਼ ਸੜਕਾਂ ‘ਤੇ ਆਇਆ।

ਟੋਰੰਟੋ ਦੀਆਂ 14 ਸਾਹਿਤਕ, ਸਮਾਜੀ ਅਤੇ ਸਿਆਸੀ ਜਥੇਬੰਦੀਆਂ ਦੇ ਸੰਗਠਨ ਨਾਲ਼ ਹੋਂਦ `ਚ ਆਈ “ ਫ਼ਾਰਮਰਜ਼ ਸਪੋਰਟ ਕੋ-ਔਰਡੀਨੇਸ਼ਨ ਕਮੇਟੀ’’ ਵਲੋਂ ਉਨ੍ਹਾਂ ਕਾਰਪੋਰੇਸ਼ਨਾਂ ਦੇ ਬਾਈਕਾਟ ਦੇ ਪ੍ਰਚਾਰ ਦੀ ਮੁਹਿੰਮ ਵਿੱਢ ਦਿੱਤੀ ਗਈ ਹੈ ਜੋ ਭਾਰਤ ਨੂੰ ਆਪਣੇ ਕਬਜ਼ੇ ਵਿੱਚ ਕਰਨ ਲਈ ਤੇਜ਼ੀ ਨਾਲ਼ ਅੱਗੇ ਵਧ ਰਹੀਆਂ ਨੇ ਤੇ ਜਿਨ੍ਹਾਂ ਨੇ ਕਿਸਾਨਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਰੱਖ ਦਿੱਤਾ ਹੈ। ਅੰਬਾਨੀ , ਅਡਾਨੀ ਅਤੇ ਪਤੰਜਲੀ ਦੇ ਪਰੋਡੱਕਟਾਂ ਦਾ ਬਾਈਕਾਟ ਕਰਨ ਲਈ ਇਸ ਸੰਸਥਾ ਦੇ ਵਲੰਟੀਅਰਾਂ ਵੱਲੋਂ ਟੋਰੰਟੋ ਦੇ ਵੱਖ ਵੱਖ ਸ਼ਹਿਰਾਂ ਵਿੱਚ ਇੰਡੀਅਨ ਸਟੋਰਾਂ ਦੇ ਸਾਹਮਣੇ ਖੜ ਕੇ ਲੋਕਾਂ ਨੂੰ ਇਹਨਾਂ ਕੰਪਨੀਆਂ ਦਾ ਸਮਾਨ ਨਾ ਲੈਣ ਲਈ ਲੋਕਾਂ ਨੂੰ ਅਵੇਅਰ ਕੀਤਾ ।

Related News

ਟੋਰਾਂਟੋ ‘ਚ ਲਾਪਤਾ ਹੋਈ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਇੰਸ ਦੀ AIR HOSTESS ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

Vivek Sharma

ਕੈਨੇਡਾ ਨੇ ਵੀਰਵਾਰ ਨੂੰ ਕੋਵਿਡ 19 ਦੇ 3,127 ਕੇਸਾਂ ਦੀ ਕੀਤੀ ਪੁਸ਼ਟੀ, ਮਾਹਿਰਾਂ ਨੇ ਨਵੇਂ ਵੈਰੀਅੰਟ ਦੀ ਵੀ ਦਿਤੀ ਚਿਤਾਵਨੀ

Rajneet Kaur

ਹੋਰ ਕਰੋ ਪਾਰਟੀ ! ਪੁਲਿਸ ਨੇ ਟੈਕਸ ਸਮੇਤ ਠੋਕਿਆ ਜੁਰਮਾਨਾ

Vivek Sharma

Leave a Comment