channel punjabi
Canada News North America

ਹੋਰ ਕਰੋ ਪਾਰਟੀ ! ਪੁਲਿਸ ਨੇ ਟੈਕਸ ਸਮੇਤ ਠੋਕਿਆ ਜੁਰਮਾਨਾ

ਕੈਨੇਡਾ ਵਿੱਚ ਕੋਰੋਨਾ ਨਾਲ ਲੜੀ ਜਾ ਰਹੀ ਜੰਗ ਵਿੱਚ ਪ੍ਰਸ਼ਾਸਨ ਅਤੇ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਲੋਕ ਵਾਰ-ਵਾਰ ਸਮਝਾਉਣ ਦੇ ਬਾਵਜੂਦ ਪਾਰਟੀਆਂ ਕਰ ਰਹੇ ਨੇ ਅਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ, ਜਿਸ ਕਾਰਨ ਕੋਰੋਨਾ ਦਾ ਸੰਕ੍ਰਮਣ ਲਗਾਤਾਰ ਵਧਦਾ ਜਾ ਰਿਹਾ ਹੈ।
ਇਸਦੇ ਚਲਦੇ ਵੱਖ-ਵੱਖ ਸੂਬਿਆਂ ਵਿਚ ਪੁਲਿਸ ਵੀ ਭਾਰੀ ਜੁਰਮਾਨੇ ਠੋਕ ਰਹੀ ਹੈ।

ਸਸਕੈਚਵਨ ਸੂਬੇ ਦੀ ਮੂਸ ਜੌ ਪੁਲਿਸ ਸਰਵਿਸ ਨੇ ਪਬਲਿਕ ਹੈਲਥ ਐਕਟ ਦੇ ਤਹਿਤ ਇੱਕ ਗੈਰਕਾਨੂੰਨੀ ਇਕੱਠ ਕਰਨ ਵਾਲੇ ਪਾਰਟੀ ਦੇ ਮੇਜ਼ਬਾਨ ਨੂੰ 2,800 ਡਾਲਰ ਦਾ ਜੁਰਮਾਨਾ ਠੋਕਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੂਸ ਜੌ ਇਲਾਕੇ ਵਿੱਚ ਇੱਕ ਵਿਸ਼ਾਲ ਇਕੱਠ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਕਾਰਵਾਈ ਕੀਤੀ ਅਤੇ ਪਾਰਟੀ ਵਾਲੇ ਸਥਾਨ ਤੇ ਪਹੁੰਚ ਕੀਤੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ 15 ਤੋਂ ਵੱਧ ਲੋਕ ਪਾਰਟੀ ਵਿੱਚ ਹਾਜ਼ਰ ਸਨ। ਨਿਵਾਸ ਲਈ ਜ਼ਿੰਮੇਵਾਰ ਵਿਅਕਤੀ ਨੂੰ 2,000 ਡਾਲਰ ਦਾ ਜੁਰਮਾਨਾ ਜਾਰੀ ਕੀਤਾ ਗਿਆ ਸੀ ਜਿਸ ਵਿੱਚ 800 ਡਾਲਰ ਪੀੜਤ ਸਰਚਾਰਜ ਵੀ ਸ਼ਾਮਲ ਹੈ, ਇਸ ਤਰ੍ਹਾਂ ਕੁੱਲ 2800 ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ ।

ਇੱਥੇ ਦੱਸਣਾ ਬਣਦਾ ਹੈ ਕਿ ਸੂਬੇ ਅੰਦਰ 22 ਅਕਤੂਬਰ ਤੋਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ। ਜਨਤਕ ਸਿਹਤ ਆਦੇਸ਼ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ ਵਾਲਿਆਂ, ਖਾਸਕਰ ਪਾਰਟੀਆਂ ਕਰਨ ਵਾਲਿਆਂ ‘ਤੇ ਜੁਰਮਾਨੇ ਠੋਕੇ ਜਾ ਰਹੇ ਹਨ । ਕੋਵਿਡ-19 ਦੇ ਫੈਲਣ ਨੂੰ ਰੋਕਣ ਲਈ ਇਨਡੋਰ ਪ੍ਰਾਈਵੇਟ ਇਕੱਠਾਂ ਵਿੱਚ 15 ਵਿਅਕਤੀਆਂ ਤੋਂ ਵੱਧ ਦੇ ਸ਼ਾਮਲ ਹੋਣ ਤੇ ਮਨਾਹੀ ਹੈ।

ਓਧਰ ਕੈਨੇਡਾ ਦੀ ਮੁੱਖ ਸਿਹਤ ਅਧਿਕਾਰੀ ਡਾ. ਥੈਰੇਸਾ ਟਾਮ ਵੱਲੋਂ ਲੋਕਾਂ ਨੂੰ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਵਾਰ ਹੈਲੋਵੀਨ ਪਾਰਟੀਆਂ ਨੂੰ ਟਾਲਣ ਦੀ ਕੋਸ਼ਿਸ਼ ਕਰਨ । ਲੋਕ ਆਪਣੇ ਘਰਾਂ ਵਿੱਚ ਰਹਿ ਕੇ ਹੀ ਤਿਉਹਾਰ ਦੀਆਂ ਖੁਸ਼ੀਆਂ ਮਾਨਣ। ਆਪਣੇ ਸੰਪਰਕ ਵਿਚ 25 ਫ਼ੀਸਦੀ ਦੀ ਕਟੌਤੀ ਕੀਤੀ ਜਾਵੇ । ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਿਆ ਜਾਵੇ, ਮਾਸਕ ਦੀ ਵਰਤੋਂ ਹਰ ਹਾਲਤ ਵਿੱਚ ਹੋਵੇ ਅਤੇ ਲੋਕ ਸਮੇਂ-ਸਮੇਂ ਤੇ ਹੱਥ ਧੋਂਦੇ ਰਹਿਣ ਤਾਂ ਜੋ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ ।

Related News

ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਇਹਨਾਂ ਜਾਨਵਰਾਂ ‘ਚ ਵੀ ਮਿਲੇ ਕੋਰੋਨਾ ਦੇ ਲੱਛਣ, ਸੂਬਾ ਸਰਕਾਰ ਨੂੰ ਪਈਆਂ ਭਾਜੜਾਂ

Vivek Sharma

ਕੈਨੇਡਾ ਵਿੱਚ ਕੋਵਿਡ-19 ਦੇ 4880 ਨਵੇਂ ਮਾਮਲੇ ਆਏ ਸਾਹਮਣੇ, 4 ਦਿਨਾਂ ਵਿੱਚ 16 ਫ਼ੀਸਦ ਵਾਧਾ !

Vivek Sharma

ਅਲਬਰਟਾ: ਕੈਫ਼ੇ ਨੇ ਨਿਯਮਾਂ ਦੀ ਕੀਤੀ ਉਲੰਘਣਾ,ਹੋ ਸਕਦੈ ਭਾਰੀ ਜ਼ੁਰਮਾਨਾ

Rajneet Kaur

Leave a Comment