channel punjabi
International News USA

ਕੈਨੇਡਾ ਤੋਂ ਬਾਅਦ ਅਮਰੀਕਾ ਨੇ ਵੀ‌ ਚੀਨ ਖ਼ਿਲਾਫ ਆਵਾਜ਼ ਕੀਤੀ ਬੁਲੰਦ : ਚੀਨ ’ਚ ਹੋਣ ਵਾਲੇ ਸਰਦ ਰੁੱਤ ਓਲੰਪਿਕ ਖੇਡਾਂ ਕਿਸੇ ਹੋਰ ਦੇਸ਼ ‘ਚ ਕਰਵਾਉਣ ਦੀ ਮੰਗ

ਵਾਸ਼ਿੰਗਟਨ: ਦੁਨੀਆ ਨੂੰ ‘ਚਾਇਨਾ ਵਾਇਰਸ’ ਦਾ ਡੰਕ ਦੇਣ ਵਾਲੇ ਚੀਨ ਖਿਲਾਫ ਪੂਰੀ ਦੁਨੀਆ ਦੇ ਮੁਲਕ ਇੱਕ ਸੁਰ ਹੋ ਕੇ ਚੀਨ ਦਾ ਵਿਰੋਧ ਕਰ ਰਹੇ ਹਨ। ਕੈਨੇਡਾ ਤੋਂ ਬਾਅਦ ਹੁਣ ਅਮਰੀਕਾ ਤੋਂ ਵੀ ਚੀਨ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਤਬਦੀਲ ਕਰਨ ਦੀ ਮੰਗ ਉੱਠਣ ਲੱਗੀ ਹੈ। ਅਮਰੀਕਾ ਦੇ ਸੀਨੇਟਰ ਰਿਕ ਸਕਾਟ ਨੇ ਕੌਮਾਂਤਰੀ ਓਲੰਪਿਕ ਕਮੇਟੀ (I.O.C.) ਦੇ ਪ੍ਰਾਯੋਜਕਾਂ ਨੂੰ ਚਿੱਠੀ ਭੇਜ ਕੇ ਸਾਲ 2022 ’ਚ ਚੀਨ ਦੇ ਪੇਈਚਿੰਗ ’ਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਕਿਸੇ ਹੋਰ ਦੇਸ਼ ’ਚ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ।

ਸਕਾਟ ਨੇ ਕਿਹਾ ਕਿ ਅਸੀਂ ਅਜਿਹੇ ਰਾਸ਼ਟਰ ਨੂੰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਨਹੀਂ ਦੇ ਸਕਦੇ ਜੋ ਕਿ ਮਨੁੱਖੀ ਅਧਿਕਾਰਾਂ ਦਾ ਸਭ ਤੋਂ ਵੱਧ ਉਲੰਘਣਾ ਕਰ ਰਿਹਾ ਹੋਵੇ। ਇਸ ਲਈ ਮੈਂ ਤੁਹਾਨੂੰ ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਲਈ ਖੜ੍ਹੇ ਹੋਣ ਲਈ ਕਹਿ ਰਿਹਾ ਹਾਂ ਅਤੇ 2022 ਦੀਆਂ ਓਲੰਪਿਕ ਖੇਡਾਂ ਦੇ ਪ੍ਰਾਯੋਜਕ ਆਈ.ਓ.ਸੀ. ਨਾਲ ਜਨਤਕ ਤੌਰ ’ਤੇ ਬੇਨਤੀ ਕਰਦਾ ਹਾਂ ਕਿ ਅਜਿਹੇ ਰਾਸ਼ਟਰ ’ਚ ਖੇਡਾਂ ਨੂੰ ਟਰਾਂਸਫਰ ਕਰੇ ਜੋ ਕਿ ਮਨੁੱਖੀ ਮਾਣ ਅਤੇ ਆਜ਼ਾਦੀ ਨੂੰ ਮਹੱਤਵ ਦਿੰਦਾ ਹੈ। ਉਨ੍ਹਾਂ ਕਿਹਾ ਕਿ ਚੀਨ ਉਈਗਰਾਂ ਦੇ ਨਾਲ-ਨਾਲ ਤਿੱਬਤੀਆਂ ਅਤੇ ਹਾਂਗਕਾਂਗ ਨਿਵਾਸੀਆਂ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੀ ਉਲੰਘਣਾ ’ਚ ਲੱਗਾ ਹੋਇਆ ਹੈ ।

ਜ਼ਿਕਰਯੋਗ ਹੈ ਕਿ ਚੀਨ ਵਿੱਚ ਉਈਗਰਾਂ ਨਾਲ ਕੀਤੀ ਜਾਂਦੀ ਤਸ਼ੱਦਦ ਦੀਆਂ ਕਹਾਣੀਆਂ ਰੋਜ਼ ਹੀ ਸਾਹਮਣੇ ਆਉਂਦੀਆਂ ਹਨ, ਜਿਨ੍ਹਾਂ ਕਾਰਨ ਅਨੇਕਾਂ ਦੇਸ਼ਾਂ ਵੱਲੋਂ ਚੀਨ ਖਿਲਾਫ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾਂਦੀ ਰਹੀ ਹੈ। ਕੈਨੇਡਾ ਦੇ ਐਮ.ਪੀ. ਵੀ ਸਖਤ ਸ਼ਬਦਾਂ ਵਿਚ ਚੀਨ ਵਿਚ ਉਈਗਰਾਂ ਖਿਲਾਫ ਹੋ ਰਹੇ ਜ਼ੁਲਮਾਂ ਦੀ ਨਿੰਦਾ ਕਰਦੇ ਰਹੇ ਹਨ। ਕਨੇਡੀਅਨ ਐਮ ਪੀਜ਼ ਵੱਲੋਂ ਵੀ ਓਲੰਪਿਕ ਖੇਡਾਂ ਦੀ ਥਾਂ ਤਬਦੀਲੀ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਕੀਤੀ ਜਾ ਚੁੱਕੀ ਹੈ।

Related News

ਖੇਤੀ ਕਾਨੂੰਨਾਂ ਨੂੰ ਲੈ ਕੇ ਜੀਟੀਏ ਤੋਂ ਪਾਰ ਸੈਂਕੜੇ ਪ੍ਰਦਰਸ਼ਨਕਾਰੀ ਨੇ ਰੈਲੀ ‘ਚ ਲਿਆ ਹਿੱਸਾ

Rajneet Kaur

ਸਟਾਫ ਦੀ ਘਾਟ ਤੋਂ ਬਾਅਦ ਮਹਾਂਮਾਰੀ ਦੇ ਕਾਰਨ ਪਬਲਿਕ ਪੂਲ ਹੋ ਸਕਦੇ ਹਨ ਪ੍ਰਭਾਵਿਤ : ਡੇਲ ਮਿਲਰ

Rajneet Kaur

ਕਿਸਾਨ ਅੰਦੋਲਨ ਨਾਲ ਜੁੜੀਆਂ ਪਟੀਸ਼ਨਾਂ ‘ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਅੱਜ

Vivek Sharma

Leave a Comment