channel punjabi
Canada International News North America

ਖੇਤੀ ਕਾਨੂੰਨਾਂ ਨੂੰ ਲੈ ਕੇ ਜੀਟੀਏ ਤੋਂ ਪਾਰ ਸੈਂਕੜੇ ਪ੍ਰਦਰਸ਼ਨਕਾਰੀ ਨੇ ਰੈਲੀ ‘ਚ ਲਿਆ ਹਿੱਸਾ

ਜੀਟੀਏ ਤੋਂ ਪਾਰ ਸੈਂਕੜੇ ਪ੍ਰਦਰਸ਼ਨਕਾਰੀ ਅੱਜ ਭਾਰਤ ਵਿੱਚ ਕਿਸਾਨਾਂ ਦੇ ਸਮਰਥਨ ਲਈ ਇਕਠੇ ਹੋਏ ਹਨ। ਰੋਸ ਮੁਜ਼ਹਾਰੇ ‘ਚ ਘਟੋ ਘਟ 100 ਵਾਹਨ ਨਜ਼ਰ ਆਏ ਅਤੇ
ਪ੍ਰਦਰਸ਼ਨਕਾਰੀਆਂ ਨੂੰ ਬੇਯਵਿਉ-ਬਲੌਰ ਐਕਸਟੈਂਸ਼ਨ ਵੱਲ ਵਧਦੇ ਵੇਖਿਆ ਗਿਆ।

ਇਸ ਸਮੇਂ ਦੌਰਾਨ ਬਰੈਂਪਟਨ ਵਿਚ ਹੁਰਨਟਾਰਿਉ ਅਤੇ ਸਟੀਲਜ਼ ਵਿਖੇ ਕਿਸਾਨਾਂ ਦੇ ਸਮਰਥਨ ‘ਚ ਵੀ ਰੈਲੀ ਕੱਢੀ ਗਈ। ਇਸ ਵੇਲੇ ਕਈਂ ਦਰਜਨ ਲੋਕ ਸਾਈਟ ਤੇ ਹਨ, ਹਾਲਾਂਕਿ ਇਹ ਪ੍ਰਦਰਸ਼ਨ ਟ੍ਰੈਫਿਕ ਨੂੰ ਪ੍ਰਭਾਵਤ ਨਹੀਂ ਕਰ ਰਿਹਾ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਸੈਂਕੜੇ ਸਮਰਥਕਾਂ ਦੇ ਆਉਣ ਦੀ ਉਮੀਦ ਕਰ ਰਹੇ ਹਨ। ਜਿਸ ‘ਚ ਭਾਰੀ ਜਲਸਾ ਸੁਖਵਿੰਦਰ ਗਿੱਲ, ਲਖਵਿੰਦਰ ਸਿੰਘ ਤੇ ਬਰਿੰਦਰ ਔਜਲਾ ਵੱਲੋਂ ਰੱਖਿਆ ਗਿਆ, ਜਿਸ ਵਿਚ ਭਾਰੀ ਗਿਣਤੀ ਵਿਚ ਇਲਾਕਾ ਨਿਵਾਸੀਆਂ ,ਮੀਡੀਆ ਕਰਮੀਆਂ ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਹਿੱਸਾ ਲਿਆ।

ਸਾਰਿਆਂ ਨੇ ਹੱਥਾਂ ਵਿਚ ਮੋਦੀ,ਅਡਾਨੀ,ਅੰਬਾਨੀ ਅਤੇ ਬਿੱਲ ਵਿਰੋਧੀ ਬੈਨਰ ਫੜੇ ਹੋਏ ਸਨ। ਰਾਹਗੀਰਾਂ ਹਾਰਨ ਵਜਾ ਕੇ ਜਲਸੇ ਦਾ ਸਮਰਥਨ ਕੀਤਾ। ਸਟੇਜ ਤੋਂ ਸੋਢੀ ਨਾਗਰਾ, ਪੁਸ਼ਪਿੰਦਰ ਸੰਧੂ,ਚਰਨਜੀਤ ਬਰਾੜ ,ਨਾਹਰ ਔਜਲਾ, ਗਾਇਕ ਹਰਪ੍ਰੀਤ ਰੰਧਾਵਾ,ਕਰਮਜੀਤ ਗਿੱਲ,ਸੁਖਦੇਵ ਢਿੱਲੋਂ ,ਅਜਮੇਰ ਪਰਦੇਸੀ, ਜਗਰੂਪ ਮਾਨ ਸੁਰਜੀਤ ਸਰਾਂ ਆਦਿ ਨੇ ਵਿਸ਼ੇਸ਼ ਰੂਪ ਵਿੱਚ ਹਾਜ਼ਰੀ ਲਵਾਈ।

Related News

ਓਟਾਵਾ ‘ਚ 15 ਸਾਲਾ ਗੁੰਮਸ਼ੁਦਾ ਕੁੜੀ ਦੀ ਭਾਲ ‘ਚ ਜੁਟੀ ਪੁਲਿਸ

Rajneet Kaur

ਕੈਲਗਰੀ ਦੇ ਮੀਟ ਪਲਾਂਟ ‘ਚ ਕੋਵਿਡ 19 ਦੇ ਦੁਬਾਰਾ ਫੈਲਣ ਦੀ ਕੀਤੀ ਘੋਸ਼ਣਾ

Rajneet Kaur

ਕੈਨੇਡਾ ਸਰਕਾਰ ਨੇ AIR CANADA ਨੂੰ ਦਿੱਤੇ ਨਵੇਂ ਖੰਭ, ਉਪ-ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕੀਤਾ ਵੱਡਾ ਐਲਾਨ

Vivek Sharma

Leave a Comment