channel punjabi
Canada International News North America

ਅਮਰੀਕੀ ਪੁਲਿਸ ਨੇ 12 ਸਾਲਾਂ ਨਾਬਾਲਿਗ ਨੂੰ ਕਾਰ ਚੋਰੀ ਦੇ ਦੋਸ਼ ‘ਚ ਲਿਆ ਹਿਰਾਸਤ ‘ਚ

ਨਿਊ ਕੈਸਲ: ਅਮਰੀਕਾ  ‘ਚ ਡੇਲਾਵੇਅਰ (Delaware)  ਪੁਲਿਸ ਨੇ ਇੱਕ 12 ਸਾਲਾਂ ਨਾਬਾਲਿਗ ਲੜਕੇ ਨੂੰ ਹਿਰਾਸਤ ‘ਚ ਲਿਆ। ਪੁਲਿਸ ਦਾ ਕਹਿਣਾ ਹੈ ਨਾਬਾਲਿਗ ਨੇ ਗੈਸ ਸਟੇਸ਼ਨ ਤੋਂ ਇੱਕ ਪਿਕਅਪ ਟਰੱਕ ਦੀ ਚੋਰੀ ਕੀਤੀ ਅਤੇ ਫਿਰ ਤੇਜ਼ ਰਫਤਾਰ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਟਰੱਕ ਦੁਰਘਟਨਾਗ੍ਰਸਤ ਹੋਣ ‘ਤੇ ਪੈਦਲ ਭੱਜਣ ਦੀ ਕੋਸ਼ਿਸ਼ ਕੀਤੀ ਗਈ।

ਡੇਲਾਵੇਅਰ ਸਟੇਟ ਪੁਲਿਸ ਨੇ ਦੱਸਿਆ ਕਿ ਲੜਕੇ ਨੇ 2003 ਦੇ ਫੋਰਡ ਰੇਂਜਰ ਨੂੰ ਚੋਰੀ ਕਰ ਲਿਆ ਸੀ ਜਦੋਂ ਉਸਦਾ ਮਾਲਕ ਸ਼ਨੀਵਾਰ ਨੂੰ  ਨਿਊ ਕੈਸਲ ਦੇ ਵਾਵਾ ਗੈਸ ਸਟੇਸ਼ਨ ਨੇੜੇ ਏਟੀਐਮ(ATM) ਦੀ ਵਰਤੋਂ ਕਰ ਰਿਹਾ ਸੀ। ਪੁਲਿਸ ਨੇ ਲੜਕੇ ਦਾ ਨਾਮ ਨਹੀਂ ਦਿੱਤਾ।

ਪੁਲਿਸ ਨੇ ਜਦੋਂ ਚੋਰੀ ਕਿਤੇ ਵਾਹਨ ਦਾ ਪਤਾ ਲਗਾਇਆ ਤਾਂ ਲੜਕੇ ਨੇ ਟਰੱਕ ਰੋਕਣ ਤੋਂ ਇਨਕਾਰ ਕਰ ਦਿਤਾ। ਟਰੱਕ ਇਕ ਕਾਰ ਨਾਲ ਟਕਰਾਉਣ ਤੋਂ ਬਾਅਦ ਸ਼ੱਕੀ ਨੇ ਯੂ-ਟਰਨ ਲਿਆ ਜਿਸ ਤੋਂ ਬਾਅਦ ਟਰੱਕ ਡਿਵਾਇਡਰ ਨਾਲ ਟਕਰਾ ਗਿਆ । ਜਿਸਤੋਂ ਬਾਅਦ ਲੜਕੇ ਨੇ ਪੈਦਲ ਭਜਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸਨੂੰ ਕਾਬੂ ਕਰ ਲਿਆ।

ਪੁਲਿਸ ਨੇ ਦੱਸਿਆ ਕਿ ਲੜਕੇ ‘ਤੇ ਤਿੰਨ ਜੁਰਮ ਅਤੇ ਹੋਰ ਕਈ ਦੋਸ਼ ਲੱਗੇ ਹਨ।  8008 ਡਾਲਰ ਦੇ ਬਾਂਡ ‘ਤੇ ਉਸਨੂੰ ਉਸਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਹੈ।

Related News

ਡਾਕ ਦੁਆਰਾ ਭੇਜੀਆਂ ਗਈਆਂ ‘ਅਣ-ਅਧਿਕਾਰਤ ਬੀਜਾਂ’ ਦੀਆਂ ਰਿਪੋਰਟਾਂ ਤੋਂ ਬਾਅਦ, ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂ

Rajneet Kaur

30 ਦੇ ਕਰੀਬ ਮਾਸਕ ਵਿਰੋਧੀਆਂ ਨੇ ਸ਼ਨੀਵਾਰ ਨੂੰ ਸਸਕੈਟੂਨ ਮਾਲ ‘ਚ ਕੀਤੀ ਨਾਅਰੇਬਾਜ਼ੀ

Rajneet Kaur

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

Leave a Comment