channel punjabi
Canada International News North America

ਉੱਚੀਆਂ ਇਮਾਰਤਾਂ ‘ਚ ਰਹਿਣ ਵਾਲਿਆਂ ਲਈ ਵੱਧ ਸਕਦੀ ਹੈ ਮੁਸੀਬਤ, ਕੋਰੋਨਾ ਵਾਇਰਸ ਪਾਣੀ ਦੇ ਜ਼ਰੀਏ ਵੀ ਫੈਲ ਸਕਦਾ ਹੈ: ਅਧਿਐਨ

ਈਡਨਬਰਗ: ਕੋਰੋਨਾ ਵਾਇਰਸ ਦੀ ਮਾਰ ਤੋਂ ਹਰ ਦੇਸ਼ ਪ੍ਰਭਾਵਿਤ ਹੋਇਆ ਹੈ। ਜਿਥੇ ਪਹਿਲਾਂ ਦਾਅਵੇ ਕੀਤੇ ਜਾ ਰਹੇ ਸਨ ਕਿ ਕੋਰੋਨਾ ਵਾਇਰਸ ਹਵਾ ‘ਚ ਵੀ ਫੈਲ ਸਕਦਾ ਹੈ ਉਥੇ ਹੀ ਹੁਣ ਇਕ ਅਧਿਐਨ ਹੋਰ ਸਾਹਮਣੇ ਆਇਆ ਹੈ ਜਿਸ ‘ਚ ਪਤਾ ਚੱਲਿਆ ਹੈ ਕਿ ਉੱਚੀਆਂ ਇਮਾਰਤਾਂ ‘ਚ ਰਹਿਣ ਵਾਲਿਆਂ ਲਈ ਕੋਰੋਨਾ ਵਾਇਰਸ ਨਾਲ ਪੀੜਿਤ ਹੋਣ ਦਾ ਖਤਰਾ ਵਧੇਰੇ ਹੈ।

ਹੈਰੀਯਟ ਵਾਟ ਯੂਨੀਵਰਸਿਟੀ ‘ਚ ਵਾਟਰ ਅਕਾਦਮੀ ਦੇ ਡਾਇਰੈਕਟਰ ਮਾਈਕਲ ਗੌਰਮਲੇ ਨੇ ਇਸ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ ਉੱਚੀਆਂ ਇਮਾਰਤਾਂ ‘ਚ ਰਹਿਣ ਵਾਲਿਆਂ ਨੂੰ ਕੋਰੋਨਾ ਵਾਇਰਸ ਦਾ ਜ਼ਿਆਦਾ ਖਤਰਾ ਹੈ ਕਿਉਂਕਿ ਉਥੇ ਪਾਣੀ ਦੀ ਸਪਲਾਈ ਇਕੋ ਜਗ੍ਹਾ ਤੋਂ ਹੁੰਦੀ ਹੈ। ਉਨ੍ਹਾਂ ਕਿਹਾ 2003 ‘ਚ ਹਾਂਗਕਾਂਗ ਦੇ ਐਮੌਏ ਗਾਰਡਨੇਜ਼ ਨਾਮ ਦੀ ਇਮਾਰਤ ‘ਚ ਸਾਰਸ ਵਾਇਰਸ ਵੀ ਕੁਝ ਇਸ ਤਰ੍ਹਾਂ ਹੀ ਫੈਲਿਆ ਸੀ। ਵਿਸ਼ਵ ਸਹਿਤ ਸੰਗਠਨ ਦੀ ਰਿਪੋਰਟ ਮੁਤਾਬਕ ਐਮੌਏ ਗਾਰਡਨੇਜ਼ ਇਮਾਰਤ ‘ਚ ਸਾਰਸ ਮਹਾਂਮਾਰੀ ਪਾਣੀ ਦੇ ਸਪਲਾਈ ਵਾਲੀ ਪਾਈਪਲਾਈਨ ਤੋਂ ਫੈਲੀ ਸੀ।

ਯੂਨੀਵਰਸਲ ਸਾਈਂਸ ਡਾਟ ਕਾਮ ‘ਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਕੋਰੋਨਾ ਵਾਇਰਸ ਦਾ ਪਾਣੀ ਸਪਲਾਈ ਦੇ ਜ਼ਰੀਏ ਫੈਲਣਾ ਇਕ ਅਸਧਾਰਨ ਪਰ ਸੰਭਵ ਗੱਲ ਹੈ।

ਦੱਸ ਦਈਏ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕੋਰੋਨਾ ਮਹਾਂਮਾਰੀ ਦਾ ਸੰਕਟ ਹਸਪਤਾਲਾਂ ਲਈ ਵੀ ਮੁਸ਼ਕਿਲ ਖੜ੍ਹੀ ਕਰ ਸਕਦਾ ਹੈ।

 

ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸਿੰਕ ਅਤੇ ਟਾਇਲਟ ‘ਚ ਯੂ ਆਕਾਰ ਦੀ ਪਾਈਪ ਹੁੰਦੀ ਹੈ।  ਇਸ ਨਾਲ ਸਿਰਫ ਕੋਰੋਨਾ ਵਾਇਰਸ ਨਹੀਂ ਸਗੋਂ ਹੋਰ ਕਈ ਬਿਮਾਰੀਆਂ ਦਾ ਵੀ ਖਤਰਾ ਰਹਿੰਦਾ ਹੈ।

ਮਾਈਕਲ ਦਾ ਕਹਿਣਾ ਹੈ ਕਿ ਜੇਕਰ ਬਾਥਰੂਮ ‘ਚੋਂ ਬਦਬੂ ਆਵੇ ਤਾਂ ਤੁਰੰਤ ਪਾਈਪਾਂ ਦੀ ਜਾਂਚ ਕਰਵਾਓ।
ਕਦੇ ਵੀ ਟਾਇਲਟ ਦੀ ਯੂ- ਆਕਾਰ ਪਾਈਪਾਂ ਨੂੰ ਖੁਲ੍ਹਾ ਨਾ ਛੱਡੋ।
ਜੇਕਰ ਪਾਇਪਾਂ ‘ਚ ਕਿਤੇ ਵੀ ਦਰਾੜ ਦਿੱਸੇ ਤਾਂ ਤੁਰੰਤ ਬੰਦ ਕਰਵਾਓ।

Related News

ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਨੂੰ ਵੱਡੀ ਗਿਣਤੀ ਕੈਨੇਡਾ ਵਾਸੀਆਂ ਨੇ ਦਿੱਤਾ ਸਮਰਥਨ : ਸਰਵੇਖਣ

Vivek Sharma

ਪਾਕਿਸਤਾਨੀ ਘੱਟ ਗਿਣਤੀਆਂ ਦਾ ਪ੍ਰਦਰਸ਼ਨ, ਇਮਰਾਨ ਸਰਕਾਰ ਦੀ ਖੁੱਲ੍ਹੀ ਪੋਲ

Vivek Sharma

ਟੋਰਾਂਟੋ ਨੇ ਬੇਕਰੈਸਟ ਹਸਪਤਾਲ, ਲਾਂਗ ਟਰਮ ਕੇਅਰ ਹੋਮ ਵਿੱਚ 5 ਕੋਵਿਡ -19 ਵੈਰੀਅੰਟ ਮਾਮਲਿਆਂ ਦੀ ਕੀਤੀ ਪਛਾਣ

Rajneet Kaur

Leave a Comment