channel punjabi
Canada International News North America

ਓਂਟਾਰੀਓ: ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪ੍ਰੋਵਿੰਸ ‘ਚ ਸਕੂਲ ਖੋਲ੍ਹੇ ਗਏ ਤਾਂ ਹੋਰ ਵੱਧ ਸਕਦੇ ਨੇ ਕੋਰੋਨਾ ਦੇ ਮਾਮਲੇ

ਓਂਟਾਰੀਓ: ਕੋਰੋਨਾ ਵਾਇਰਸ ਨੇ ਦੁਨੀਆ ਨੂੰ ਜਕੜ ਰੱਖਿਆ ਹੈ। ਕਈ ਮਾਹਿਰ  ਵਾਇਰਸ ਦੀ ਵੈਕਸੀਨ ਬਣਾਉਣ ਲਈ ਦਿਨ-ਰਾਤ ਲੱਗੇ ਹੋਏ ਹ ।ਕੋਰੋਨਾ ਵਾਇਰਸ ਬੇਸ਼ੱਕ ਅਜੇ ਨਹੀਂ ਗਿਆ ਪਰ ਸਰਕਾਰਾਂ ਨੇ ਲੋਕਾਂ ਨੂੰ  ਆਪਣਾ ਕੰਮਕਾਰ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਓਂਟਾਰੀਓ ‘ਚ ਵੀ ਕਈ ਕਾਰੋਬਾਰ ਖੁਲ੍ਹ ਗਏ ਹਨ। ਇਥੇ ਚਿੰਤਾ ਇਸ ਗੱਲ ਦੀ ਹੈ ਕਿ ਕੋਰੋਨਾ ਵਾਇਰਸ ਦੇ ਚਲਦਿਆਂ ਸਕੂਲ ਖੋਲ੍ਹਣੇ ਸਹੀ ਹੋਣਗੇ ਜਾਂ ਨਹੀਂ।

ਕੋਰੀਆ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਦੀ ਖੋਜ ਮੁਤਾਬਕ 10 ਸਾਲ ਤੋਂ ਵੱਧ ਉਮਰ ਦੇ ਬੱਚੇ ਸਮਾਜਕ ਦੂਰੀ, ਮਾਸਕ ਪਾਉਣ ਵਰਗੀਆਂ ਹਿਦਾਇਤਾਂ ਨੂੰ ਨਹੀਂ ਮੰਨਦੇ । ਜਿਸ ਕਾਰਨ ਉਹ ਵਾਇਰਸ ਦੇ ਫੈਲਣ ਨੂੰ ਹੋਰ ਵਧਾਵਾ ਦੇ ਸਕਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਸਕੂਲ ਖੁਲ੍ਹਣ ਨਾਲ ਵਿਦਿਆਰਥੀ ਕੋਰੋਨਾ ਦੇ ਵਧੇਰੇ ਸ਼ਿਕਾਰ ਹੋਣਗੇ। ਜਿਸ ਕਾਰਨ ਸਕੂਲ ਤੋਂ ਬਾਅਦ ਘਰ ਜਾਣ ਮਗਰੋਂ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਵੀ ਸੰਕਰਮਿਤ ਕਰ ਸਕਦੇ ਹਨ।

ਦੱਸ ਦਈਏ ਕੋਵਿਡ-19 ਹਰ ਵਰਗ ਦੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਇਸ ਲਈ ਇਸ ਤੋਂ ਬਚਣ ਲਈ ਸਾਵਧਾਨੀਆਂ ਵੀ ਵਰਤਨੀਆਂ ਜ਼ਰੂਰੀ ਹਨ।ਕੈਨੇਡਾ ‘ਚ 8,160 ਪੀੜਿਤ 20 ਸਾਲ ਤੋਂ ਘੱਟ ਉਮਰ ਦੇ ਹਨ।

Related News

Joe Biden ਨੇ ਪਹਿਲੇ 100 ਦਿਨਾਂ ‘ਚ 10 ਕਰੋੜ ਅਮਰੀਕੀਆਂ ਨੂੰ ਕੋਰੋਨਾ ਟੀਕੇ ਲਗਾਉਣ ਦਾ ਟੀਚਾ ਮਿੱਥਿਆ

Vivek Sharma

ਅੰਤਰਰਾਸ਼ਟਰੀ ਯਾਤਰੀਆਂ ਲਈ ਟੋਰਾਂਟੋ ਪੀਅਰਸਨ ਹਵਾਈ ਅੱਡੇ ‘ਤੇ ਮੁਫਤ ਕੋਵਿਡ -19 ਟੈਸਟਿੰਗ ਪ੍ਰੋਗਰਾਮ ਦੀ ਸ਼ੁਰੂਆਤ

Rajneet Kaur

ਸ਼ਾਂਤਮਈ ਢੰਗ ਨਾਲ ਕੀਤਾ ਜਾ ਰਿਹਾ ਅੰਦੋਲਨ ਲੋਕਤੰਤਰ ਦੀ ਪਛਾਣ, ਅਮਰੀਕਾ ਨੇ ਭਾਰਤ ਦੇ ਖੇਤੀ ਕਾਨੂੰਨਾਂ ਦਾ ਵੀ ਕੀਤਾ ਸਮਰਥਨ

Rajneet Kaur

Leave a Comment