channel punjabi
Canada International News North America

ਟੋਰਾਂਟੋ ਦੇ ਸਕਾਰਬੋਰੋ ‘ਚ ਦੋ ਵਾਹਨਾਂ ਦੀ ਆਪਸ ‘ਚ ਟੱਕਰ ,ਇੱਕ ਮੌਤ 3 ਗੰਭੀਰ ਜਖ਼ਮੀ

ਟੋਰਾਂਟੋ : ਟੋਰਾਂਟੋ ਦੇ ਸਕਾਰਬੋਰੋ (Scarborough) , ‘ਚ ਦੋ ਵਾਹਨਾਂ ਦੀ ਜਬਰਦਸਤ ਟੱਕਰ ‘ਚ ਇੱਕ ਵਿਅਕਤੀ ਦੀ ਮੌਤ ਅਤੇ 3 ਹੋਰ ਲੋਕ ਗੰਭੀਰ ਰੂਪ ‘ਚ ਜਖ਼ਮੀ ਹੋਏ ਹਨ ।

ਟੋਰਾਂਟੋ ਪੁੁਲਿਸ ਦੇ ਬੁਲਾਰੇ ਅਲੈਕਸ ਲੀ (Alex Li)  ਨੇ ਦੱਸਿਆ ਕਿ ਸਵੇਰੇ 6 ਵਜੇ ਤੋਂ ਬਾਅਦ ਇਹ ਹਾਦਸਾ ਵਾਪਰਿਆ । ਉਨ੍ਹਾਂ ਕਿਹਾ ਐਤਵਾਰ ਨੂੰ ਬਹੁਤ ਸਾਰੇ ਕਾਲਸ(calls) ਆਏ ਜਿਸ ‘ਚ ਲੋਕਾਂ ਨੇ ਲਾਰੈਂਸ ਐਵੀਨਿਊ ਈਸਟ (Lawrence Avenue East) ਅਤੇ ਮੈਕਮਿਲਨ ਐਵੀਨਿਊ (McMillan Avenue) ‘ਤੇ ਹੋਈ ਦੋ ਵਾਹਨਾਂ ਦੀ ਟੱਕਰ ਦੀ ਖਬਰ ਦਿੱਤੀ।

ਪੁਲਿਸ ਨੇ ਦੱਸਿਆ ਕਿ ਇਕ ਵਿਅਕਤੀ ਨੂੰ ਘਟਨਾ ਸਥਾਨ ‘ਤੇ ਮ੍ਰਿਤਕ ਘੋਸ਼ਿਤ ਕੀਤਾ ਗਿਆ, ਜਦੋਂ ਕਿ ਇੱਕ ਆਦਮੀ ਨੂੰ ਗੰਭੀਰ ਹਾਲਤ ‘ਚ ਟਰੌਮਾ ਸੈਂਟਰ ਲਿਜਾਇਆ ਗਿਆ ਹੈ ਅਤੇ ਦੋ ਹੋਰ ਵਿਅਕਤੀਆਂ ਨੂੰ ਮਾਮੁਲੀ ਸੱਟਾਂ ਲੱਗੀਆਂ ਹਨ । ਉਨ੍ਹਾਂ ਨੂੰ ਸਥਾਨਕ ਹਸਪਤਾਲ ਪੇਜਿਆ ਗਿਆ ਹੈ।
ਐਸ.ਜੀ.ਟੀ ਟੋਰਾਂਟੋ ਪੁਲਿਸ ਸਰਵਿਸ ‘ਚ ਟ੍ਰੈਫਿਕ ਬੁਲਾਰੇ ਨੇ ਦੱਸਿਆ ਕਿ ਇੱਕ ਸਿਲਵਰ ਰੰਗ ਦੀ ਆਡੀ (Audi ) ਤੇਜ਼ ਰਫਤਾਰ ‘ਚ ਲਾਰੈਂਸ ਐਵੇਨਿੳ ‘ਤੇ ਪੱਛਮ ਵਲ ਜਾ ਰਹੀ ਸੀ।

ਤੇਜ਼ ਰਫਤਾਰ ਹੋਣ ਦੇ ਕਾਰਨ ਆਡੀ ਨੇ ਆਪਣਾ ਕੰਟਰੋਲ ਗੁਆ ਲਿਆ ਜਿਸ ਕਾਰਨ ਉਹ ਲੇਨ ਦੇ ਉਲਟ ਸਾਈਡ ਦਾਖਲ ਹੋ ਗਈ ਜਿਸ ਦੌਰਾਨ ਉਹ ਇੱਕ ਚਿੱਟੀ ਕਾਰ ਨਾਲ ਟਕਰਾ ਗਈ । ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। ਪੁਲਿਸ ਦਾ ਕਹਿਣਾ ਹੈ ਕਿ ਰੋਡ ਫਿਲਹਾਲ ਬੰਦ ਕਰ ਦਿੱਤੀ ਹੈ।

Related News

Etobicoke ‘ਚ ਇੱਕਲੇ ਵਾਹਨ ਹਾਦਸੇ ‘ਚ 3 ਲੋਕ ਗੰਭੀਰ ਜ਼ਖਮੀ

Rajneet Kaur

ਅਮਰੀਕਾ ਵਿੱਚ ਕੋਰੋਨਾ ਮਾਮਲਿਆਂ ਵਿੱਚ ਹੋਰ ਹੋ ਸਕਦੈ ਇਜ਼ਾਫਾ

team punjabi

ਮਕਾਨ ‘ਚ ਸੰਨ੍ਹ ਲਗਾਉਂਦੇ ਬਦਮਾਸ਼ ਨੂੰ ਪੁਲਿਸ ਨੇ ਰੰਗੇ ਹੱਥੀਂ ਕੀਤਾ ਕਾਬੂ

Vivek Sharma

Leave a Comment