channel punjabi
Canada International News North America

Etobicoke ‘ਚ ਇੱਕਲੇ ਵਾਹਨ ਹਾਦਸੇ ‘ਚ 3 ਲੋਕ ਗੰਭੀਰ ਜ਼ਖਮੀ

ਕੈਨੇਡਾ ਦੇ ਸ਼ਹਿਰ ਐਟੋਬਾਈਕੋਕ ਵਿਚ ਐਤਵਾਰ ਸਵੇਰੇ ਇਕ ਸੜਕ ਹਾਦਸਾ ਵਾਪਰਿਆ, ਇਸ ਦੌਰਾਨ 3 ਲੋਕ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਵਿਚੋਂ 2 ਦੀ ਹਾਲਤ ਗੰਭੀਰ ਹੈ ਜਦਕਿ ਇਕ ਦੀ ਸਥਿਤੀ ਖ਼ਤਰੇ ਤੋਂ ਬਾਹਰ ਹੈ। ਇਹ ਹਾਦਸਾ ਲਿਸਿਨੰਗਟੋਨ ਐਵੇਨਿਊ ਅਤੇ ਡੁੰਡਸ ਸਟਰੀਟ ਵੈਸਟ ਵਿਚ ਤੜਕੇ 3 ਵਜੇ ਵਾਪਰਿਆ।

ਪੁਲਸ ਮੁਤਾਬਕ ਇਕ ਵਾਹਨ ਬਹੁਤ ਤੇਜ਼ੀ ਨਾਲ ਆ ਰਿਹਾ ਸੀ ਅਤੇ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਨਾ ਰਿਹਾ। ਇਸ ਕਾਰਨ ਉਨ੍ਹਾਂ ਦਾ ਵਾਹਨ ਇਕ ਖੰਭੇ ਨਾਲ ਟਕਰਾਅ ਗਿਆ ਅਤੇ ਵਾਹਨ ਉਲਟ ਗਿਆ।

ਪੁਲਸ ਮੁਤਾਬਕ ਵਾਹਨ ਵਿਚ 3 ਲੋਕ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸਾਰੇ ਜ਼ਖ਼ਮੀ ਪੁਰਸ਼ ਹਨ। ਸਾਰੇ ਜ਼ਖ਼ਮੀ ਹਸਪਤਾਲ ਵਿਚ ਹਨ। ਪੁਲਸ ਹਾਦਸੇ ਦੀ ਜਾਂਚ ਕਰ ਰਹੀ ਹੈ। ਪੁਲਸ ਮੁਤਾਬਕ ਹਾਦਸਾ ਵਾਪਰਨ ਦੇ ਕਈ ਕਾਰਨ ਹੋ ਸਕਦੇ ਹਨ ਕਿਉਂਕਿ ਮੌਸਮ ਵੀ ਖਰਾਬ ਸੀ।

Related News

ਵੈਨਕੂਵਰ ਸ਼ਹਿਰ ‘ਚ ਇਕ ਅੰਡਰਗਰਾਉਂਡ ਯੂਟੀਲੀਟੀ ਵਾਲਟ ‘ਚ ਹੋਇਆ ਧਮਾਕਾ

Rajneet Kaur

ਅਮਰੀਕਾ ‘ਚ ਕੋਵਿਡ-19 ਦੀ ਵੈਕਸੀਨ ਦਾ ਟ੍ਰਾਇਲ ਤੀਜੇ ਪੜਾਅ ‘ਚ ਪੁੱਜਾ, ਛੇਤੀ ਹੀ ਮਿਲੇਗੀ ਖੁਸ਼ਖਬਰੀ

Vivek Sharma

ਓਂਟਾਰੀਓ ‘ਚ ਤਾਲਾਬੰਦੀ ਸ਼ੁਰੂ: ਨਵੀਂਆਂ ਪਾਬੰਦੀਆਂ ਕਾਰਨ ਦੁਕਾਰਦਾਰ ਅਤੇ ਮੁਲਾਜ਼ਮ ਪ੍ਰੇਸ਼ਾਨ, ਸਰਕਾਰ ਨੂੰ ਫੈ਼ਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ

Vivek Sharma

Leave a Comment