channel punjabi
Canada News North America

ਓਂਟਾਰੀਓ ‘ਚ ਤਾਲਾਬੰਦੀ ਸ਼ੁਰੂ: ਨਵੀਂਆਂ ਪਾਬੰਦੀਆਂ ਕਾਰਨ ਦੁਕਾਰਦਾਰ ਅਤੇ ਮੁਲਾਜ਼ਮ ਪ੍ਰੇਸ਼ਾਨ, ਸਰਕਾਰ ਨੂੰ ਫੈ਼ਸਲੇ ‘ਤੇ ਮੁੜ ਵਿਚਾਰ ਕਰਨ ਦੀ ਅਪੀਲ

ਓਟਾਵਾ : ਕੈਨੇਡਾ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਚਲਦਿਆਂ ਕੀਤੇ ਗਏ ਉਪਰਾਲਿਆਂ ‘ਤੇ ਸਥਾਨਕ ਲੋਕਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈ। ਓਂਟਰੀਓ ਵਿੱਚ ਸੂਬੇ ਦੀ ਡੱਗ ਫੋਰਡ ਸਰਕਾਰ ਨੇ ਇੱਕ ਵਾਰ ਮੁੜ ਤੋਂ ਲੌਕਡਾਊਨ ਲਗਾ ਦਿੱਤਾ ਹੈ। ਇਸ ਪਿੱਛੇ ਕਾਰਨ ਸੂਬੇ ‘ਚ ਤੇਜ਼ੀ ਨਾਲ ਵਧੇ ਕੋਰੋਨਾ ਦੇ ਮਾਮਲੇ ਹਨ । ਉਧਰ ਚਾਰ ਹਫ਼ਤਿਆਂ ਲਈ ਸੂਬੇ ਵਿੱਚ ਲਾਗੂ ਕੀਤੇ ਲਾਕਡਾਊਨ ਅਤੇ ਨਵੀਆਂ ਪਾਬੰਦੀਆਂ ਨੇ ਲੋਕਾਂ ਅੱਗੇ ਵੱਡੀ ਪ੍ਰੇਸ਼ਾਨੀ ਖੜ੍ਹੀ ਕਰ ਦਿੱਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਪਾਬੰਦੀਆਂ ਕੋਰੋਨਾ ਦੀ ਲਾਗ ਨੂੰ ਰੋਕਣ ‘ਚ ਜ਼ਿਆਦਾ ਕਾਰਗਰ ਸਾਬਤ ਨਹੀਂ ਹੋਣਗੀਆਂ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਆਪਣੇ ਇਸ ਫੈਸਲੇ ਤੇ ਮੁੜ ਵਿਚਾਰ ਕਰਨੀ ਚਾਹੀਦਾ ਹੈ।

ਸ਼ਨੀਵਾਰ ਤੋਂ ਸ਼ੁਰੂ ਹੋਏ ਓਂਟਾਰੀਓ ਸਰਕਾਰ ਦੇ ‘ਤੀਜੇ ਸ਼ਟਡਾਊਨ’ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਅਕਤੀਗਤ ਦੇਖਭਾਲ ਸੇਵਾਵਾਂ, ਰੈਸਟੋਰੈਂਟ ਡਾਈਨਿੰਗ ਰੂਮ ਆਦਿ ਬੰਦ ਕਰ ਦਿੱਤੇ ਗਏ ਹਨ। ਜ਼ਰੂਰੀ ਪ੍ਰਚੂਨ ਸਟੋਰ 50 ਫ਼ੀਸਦੀ ਦੀ ਸਮਰੱਥਾ ਨਾਲ ਕੰਮ ਕਰਨਗੇ, ਜਦਕਿ ਗ਼ੈਰ-ਜ਼ਰੂਰ ਸਟੋਰ 25% ਦੀ ਸਮਰੱਥਾ ਨਾਲ ਕੰਮ ਕਰਨਗੇ। ਓਂਟਾਰੀਓ ਦੇ ਲੋਕ ਆਪਣੇ ਘਰਾਂ ਦੇ ਬਾਹਰ ਕਿਸੇ ਨਾਲ ਵੀ ਇਕੱਠੇ ਨਹੀਂ ਹੋ ਸਕਣਗੇ ਅਤੇ ਬਾਹਰੀ ਇਕੱਠ ‘ਚ ਸਿਰਫ਼ ਪੰਜ ਲੋਕਾਂ ਨੂੰ ਹੀ ਸ਼ਾਮਲ ਹੋਣ ਦੀ ਛੋਟ ਦਿੱਤੀ ਗਈ ਹੈ। ਇਸ ਦੌਰਾਨ ਸਰੀਰਕ ਦੂਰੀ ਬਣਾਉਣੀ ਲਾਜ਼ਮੀ ਹੈ। ਲੋਕਾਂ ਨੂੰ ਘਰ ਦੇ ਬਾਹਰ ਯਾਤਰਾਵਾਂ ਨੂੰ ਸੀਮਤ ਅਤੇ ਜ਼ਰੂਰ ਕਾਰਨਾਂ ‘ਚ ਹੀ ਕਰਨ ਲਈ ਕਿਹਾ ਜਾ ਰਿਹਾ ਹੈ।

ਸਰਕਾਰ ਦੇ ਇਸ ਫ਼ੈਸਲੇ ਤੋਂ ਬਾਅਦ ਕੁਝ ਪ੍ਰਚੂਨ ਦੁਕਾਨਦਾਰ ਅਤੇ ਮੁਲਾਜ਼ਮ ਚਿੰਤਤ ਹਨ ਕਿ ਅਜਿਹੀਆਂ ਪਾਬੰਦੀਆਂ ਕਾਰਨ ਗ੍ਰਾਹਕ ਘੱਟ ਗਿਣਤੀ ‘ਚ ਖਰੀਦਦਾਰੀ ਕਰਨ ਆਉਣਗੇ, ਜਿਸ ਕਾਰਨ ਉਨ੍ਹਾਂ ਦੇ ਕਾਰੋਬਾਰ ‘ਤੇ ਕਾਫ਼ੀ ਮਾੜਾ ਅਸਰ ਪਵੇਗਾ।

ਉਧਰ ਪ੍ਰੀਮਿਅਰ ਡਗ ਫੋਰਡ ਨੇ ਪਿਛਲੇ ਹਫ਼ਤੇ ਹੀ ਸੰਕੇਤ ਦੇ ਦਿੱਤੇ ਸਨ ਕਿ ਜੇਕਰ ਕੋਰੋਨਾ ਕੇਸਾਂ ਦੀ ਗਿਣਤੀ ਇੱਕ ਹੱਦ ਤੋਂ ਜ਼ਿਆਦਾ ਵਧੀ ਤਾਂ ਲਾਕਡਾਊਣ ਆਖ਼ਰੀ ਵਿਕਲਪ ਹੋਵੇਗਾ ਅਤੇ ਅਜਿਹਾ ਹੀ ਕੀਤਾ ਵੀ ਗਿਆ। ਸਰਕਾਰ ਦਾ ਤਰਕ ਹੈ ਕਿ ਕੋਵਿਡ-19 ਦੇ ਨਵੇਂ ਵੇਰੀਐਂਟ ਨੂੰ ਕਾਬੂ ਕਰਨ ਲਈ ਸ਼ਟਡਾਊਨ ਜ਼ਰੂਰੀ ਹੈ।

ਫੋਰਡ ਸਰਕਾਰ ਨੇ ਜਨਵਰੀ ਮਹੀਨੇ ‘ਚ ਸ਼ੁਰੂ ਕੀਤੇ ‘ਸਟੇਅ-ਐਟ-ਹੋਮ’ ਆਰਡਰ ‘ਤੇ ਰੋਕ ਲਗਾ ਦਿੱਤੀ। ਇਸ ਫ਼ੈਸਲੇ ਨਾਲ ਗ਼ੈਰ-ਜ਼ਰੂਰੀ ਰਿਟੇਲਰ ਬੰਦ ਹੋ ਗਏ ਅਤੇ ਲੋਕਾਂ ਨੂੰ ਸਿਰਫ਼ ਜ਼ਰੂਰੀ ਯਾਤਰਾਵਾਂ ਲਈ ਆਪਣੇ ਘਰਾਂ ਤੋਂ ਬਾਹਰ ਜਾਣ ਦੀ ਮਨਜ਼ੂਰੀ ਦਿੱਤੀ ਗਈ ਸੀ।

ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਵੀ ਇਹੀ ਕਿਹਾ, “ਅਸੀਂ ‘ਸਟੇਅ-ਐਟ-ਹੋਮ’ ਆਰਡਰ ਨੂੰ ਦੁਬਾਰਾ ਲਾਗੂ ਨਹੀਂ ਕਰਾਂਗੇ, ਕਿਉਂਕਿ ਅਸੀਂ ਪਿਛਲੀ ਵਾਰ ਵੇਖਿਆ ਸੀ ਕਿ ਇਸ ਦਾ ਬੱਚਿਆਂ ਤੇ ਬਾਲਗਾਂ ਦੋਵਾਂ ਉੱਤੇ ਬਹੁਤ ਮਾੜਾ ਅਸਰ ਪਿਆ ਸੀ।

Related News

Coronavirus: ਕੈਲੋਵਨਾ ‘ਚ ਬੂਜ਼ ਦੇ ਨਿਯਮਾਂ (booze rules) ਨੂੰ ਲੈ ਕੇ ਉਠੇ ਸਵਾਲ

Rajneet Kaur

BIG BREAKING : ਜੋਅ ਬਿਡੇਨ ਬਣੇ ਅਮਰੀਕਾ ਦੇ ਰਾਸ਼ਟਰਪਤੀ, ਪੈਨਸਲਵੇਨੀਆ ਨੇ ਬਿਡੇਨ ਦਾ ਰਾਹ ਕੀਤਾ ਸੁਖਾਲਾ

Vivek Sharma

ਓਟਾਵਾ ‘ਚ ਕੋਵਿਡ 19 ਨਾਲ ਮਰਨ ਵਾਲਿਆਂ ਦੀ ਗਿਣਤੀ 300 ਤੋਂ ਪਾਰ

Rajneet Kaur

Leave a Comment