channel punjabi
International News USA

BIG BREAKING : ਜੋਅ ਬਿਡੇਨ ਬਣੇ ਅਮਰੀਕਾ ਦੇ ਰਾਸ਼ਟਰਪਤੀ, ਪੈਨਸਲਵੇਨੀਆ ਨੇ ਬਿਡੇਨ ਦਾ ਰਾਹ ਕੀਤਾ ਸੁਖਾਲਾ

ਫ਼ਿਲਾਡੈਲਫ਼ੀਆ : ਅਮਰੀਕਾ ਵਿਖੇ ਰਾਸ਼ਟਰਪਤੀ ਚੋਣਾਂ ਦੇ ਕਰੀਬ ਚਾਰ ਦਿਨਾਂ ਬਾਅਦ ਆਖਰਕਾਰ ਡੈਮੋਕ੍ਰੇਟ ਉਮੀਦਵਾਰ ਜੋਅ ਬਿਡੇਨ ਨੇ ਰਾਸ਼ਟਰਪਤੀ ਚੋਣ ਜਿੱਤ ਹੀ ਲਈ । ਜੋਅ ਬਿਡੇਨ ਨੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਮਾਤ ਦੇ ਕੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ। ਬਿਡੇਨ ਅਮਰੀਕਾ ਦੇ 46 ਵੇਂ ਰਾਸ਼ਟਰਪਤੀ ਹੋਣਗੇ। ਉਹ ਅਮਰੀਕਾ ਦੇ ਹੁਣ ਤਕ ਦੇ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਹਨ। ਬਿਡੇਨ 77 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹੋਣਗੇ ।
ਜੋ ਬਿਡੇਨ ਦੀ ਰਾਹ ਪੈਨਸਲਵੇਨੀਆ ਸੂਬੇ ਨੇ ਆਸਾਨ ਕੀਤੀ ਹੈ । ਪੈਨਸਲਵੇਨੀਆ ਜਿੱਤ ਤੋਂ ਬਾਅਦ ਬਿਡੇਨ ਜਿੱਤ ਲਈ ਜ਼ਰੂਰੀ 270 ਦੇ ਅੰਕੜੇ ਨੂੰ ਪਾਰ ਕਰ ਗਏ । ਇਸ ਸਮੇਂ ਜੋਅ ਬਿਡੇਨ ਕੋਲ 284 ਇਲੈਕਟੋਰਲ ਵੋਟ ਹਨ। ਅਮਰੀਕਾ ਦੀ ਸਿਆਸਤ ਵਿਚ ਬਿਡੇਨ ਨੇ ਇੱਕ ਨਵਾਂ ਇਤਿਹਾਸ ਸਿਰਜ ਦਿੱਤਾ ਹੈ।

ਉਧਰ ਕਮਲਾ ਹੈਰਿਸ ਵੀ ਉਪ ਰਾਸ਼ਟਰਪਤੀ ਦੀ ਚੋਣ ਜਿੱਤ ਚੁੱਕੀ ਹੈ।

ਭਾਰਤੀ ਮੂਲ ਦੀ ਕਮਲਾ ਹੈਰਿਸ ਉਪ ਰਾਸਟਰਪਤੀ ਬਣਨ ਵਾਲੀ ਪਹਿਲੀ ਅਸ਼ਵੇਤ ਮਹਿਲਾ ਹੈ।

ਇਸ ਸਮੇਂ ਵਾਸ਼ਿੰਗਟਨ, ਫ਼ਿਲਾਡੈਲਫ਼ੀਆ , ਵਿਲਮਿੰਗਟਨ ਅਤੇ ਹੋਰ ਬਹੁਤ ਸਾਰੀਆਂ ਥਾਵਾਂ ਤੇ ਜਸ਼ਨ ਦਾ ਦੌਰ ਸ਼ੁਰੂ ਹੋ ਚੁੱਕਾ ਹੈ। ਵਾਈਟ ਹਾਊਸ ਦੇ ਬਾਹਰ ਬਿਡੇਨ ਦੇ ਸਮਰਥਕਾਂ ਦਾ ਹਜ਼ੂਮ ਉਮੜਿਆ ਪਿਆ ਹੈ।

Related News

ਨਸਲਵਾਦ ਦਾ ਸ਼ਿਕਾਰ ਹੋਈ ‘ਜੋਇਸ ਏਚੈਕਨ’ ਦੇ ਸਨਮਾਨ ਵਿੱਚ ਜੋ਼ਰਦਾਰ ਵਿਰੋਧ ਪ੍ਰਦਰਸ਼ਨ

Vivek Sharma

ਕੈਨੇਡਾ : ਸਰਕਾਰ ਵੱਲੋਂ CRS ਸਕੋਰ 75 ‘ਤੇ ਲਿਆ ਕੇ ਐਕਸਪ੍ਰੈੱਸ ਐਂਟਰੀ ਰਾਹੀਂ 27,332 ਜਣਿਆਂ ਨੂੰ ਪੱਕਾ ਹੋਣ ਦਾ ਦਿੱਤਾ ਮੌਕਾ

Rajneet Kaur

NACI ਨੇ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 30 ਸਾਲ ਤੇ ਇਸ ਤੋਂ ਵੱਧ ਕਰਨ ਦੀ ਕੀਤੀ ਸਿਫਾਰਿਸ਼

Rajneet Kaur

Leave a Comment