channel punjabi
Canada News

ਆਖ਼ਰਕਾਰ ਕੈਨੇਡਾ ‘ਚ ਵਧਣ ਲੱਗੀ ਰੁਜ਼ਗਾਰ ਦੀ ਰਫ਼ਤਾਰ : ਸੁਧਰਨ ਲੱਗੇ ਆਰਥਿਕ ਹਾਲਾਤ

ਟੋਰਾਂਟੋ : ਕੈਨੇਡਾ ਬੇਸ਼ੱਕ ਇਸ ਵੇਲੇ ਕੋਰੋਨਾ ਦੀ ਦੂਜੀ ਲਹਿਰ ਨਾਲ ਜੂਝ ਰਿਹਾ ਹੈ , ਪਰ ਇਸ ਦੌਰਾਨ ਕੈਨੇਡਾ ਵਿੱਚ ਰੁਜ਼ਗਾਰ ਦੀ ਦਰ ਵਿੱਚ ਕੁਝ ਸੁਧਾਰ ਜ਼ਰੂਰ ਹੋਇਆ ਹੈ। ਮਾਹਚ ਮਹੀਨੇ ਦੇ ਲਾਕਡਾਊਨ ਤੋਂ ਬਾਅਦ ਪੂਰੇ ਕੈਨੇਡਾ ਵਿੱਚ ਰੁਜਗਾਰ ਦੀ ਦਰ ਇੱਕਦਮ ਹੇਠਾਂ ਡਿੱਗੀ ਸੀ, ਜਿਹੜੀ ਹੁਣ ਜਾ ਕੇ ਪਟੜੀ ‘ਤੇ ਆਉਂਦੀ ਪ੍ਰਤੀਤ ਹੋ ਰਹੀ ਹੈ ।

ਸਰਕਾਰੀ ਅੰਕੜਿਆਂ ਅਨੁਸਾਰ ਕੈਨੇਡਾ ਦੀ ‘ਬੇਰੁਜ਼ਗਾਰੀ ਦੀ ਦਰ’ ਸਤੰਬਰ ਦੀ 9 ਫੀਸਦੀ ਤੋਂ ਘਟ ਕੇ ਅਕਤੂਬਰ ਮਹੀਨੇ ਵਿੱਚ 8.9 ਫੀਸਦੀ ਹੋ ਗਈ ਹੈ। ਸਟੈਟੇਸਟਿਕਸ ਕੈਨੇਡਾ ਅਨੁਸਾਰ ਅਕਤੂਬਰ ਵਿਚ 84 ਹਜ਼ਾਰ ਨੌਕਰੀਆਂ ਵਧੀਆਂ ਅਤੇ ਮਈ ਤੋਂ ਇਸ ਵਿੱਚ ਹਰ ਮਹੀਨੇ ਲਗਭਗ 2.7 ਫੀਸਦੀ ਦਾ ਵਾਧਾ ਹੁੰਦਾ ਰਿਹਾ। ਕਈ ਉਦਯੋਗਾਂ ਵਿਚ ਰੁਜ਼ਗਾਰ ਦੇ ਮੌਕੇ ਵਧੇ ਹਨ, ਹਾਲਾਂਕਿ ਫੂਡ ਸਰਵਿਸ ਨਾਲ ਜੁੜੀਆਂ ਸੇਵਾਵਾਂ ਵਿਚ ਨੌਕਰੀਆਂ ਦੀ ਘਾਟ ਹਾਲੇ ਵੀ ਬਰਕਰਾਰ ਹੈ।

ਜ਼ਿਕਰਯੋਗ ਹੈ ਕਿ ਮਈ ਮਹੀਨੇ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਲਗਭਗ 5.5 ਮਿਲੀਅਨ ਕਾਮਿਆਂ ਦੇ ਰੁਜ਼ਗਾਰ ਖੁੱਸ ਗਏ ਸਨ। ਕਈ ਥਾਵਾਂ ‘ਤੇ ਨੌਕਰੀ ਦੀ ਕਮੀ ਕਾਰਨ ਤੇ ਕਈ ਥਾਵਾਂ ‘ਤੇ ਕਾਮਿਆਂ ਦੀ ਕਮੀ ਕਾਰਨ ਅਰਥ ਵਿਵਸਥਾ ਨੂੰ ਭਾਰੀ ਧੱਕਾ ਲੱਗਾ।

ਹਾਲਾਂਕਿ ਅਜੇ ਵੀ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਵਾਂਗ ਲੰਬੇ ਸਮੇਂ ਤੱਕ ਕੰਮ ਨਹੀਂ ਕਰ ਰਹੇ ਸਨ ਪਰ ਅਕਤੂਬਰ ਮਹੀਨੇ ਤੋਂ 69,000 ਪੂਰੇ ਸਮੇਂ ਵਾਲੀਆਂ ਨੌਕਰੀਆਂ ਵਿਚ ਵਾਧਾ ਹੋਇਆ ਹੈ, ਇਸ ਦੇ ਇਲਾਵਾ ਜਿਹੜੇ ਲੋਕ ਪਾਰਟ ਟਾਈਮ ਵਰਚੁਅਲ ਕੰਮ ਕਰਦੇ ਸਨ, ਉਸ ਵਿਚ ਵੀ ਕੋਈ ਬਦਲਾਅ ਨਹੀਂ ਆਇਆ। ਜੇਕਰ ਸਾਲ ਦੇ ਹਿਸਾਬ ਨਾਲ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪੂਰਾ ਸਮਾਂ ਨੌਕਰੀ ਕਰਨ ਵਾਲਿਆਂ ਵਿਚ 3.1 ਫੀਸਦੀ ਤੇ ਪਾਰਟ ਟਾਈਮ ਕੰਮ ਕਰਨ ਵਾਲਿਆਂ ਵਿਚ 3.4 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਲੋਕਾਂ ਨੇ ਆਨਲਾਈਨ ਕੰਮ ਨੂੰ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ ਹੈ।

Related News

ਜਿਨਸੀ ਸ਼ੋਸ਼ਣ ਦੀਆਂ ਖਬਰਾਂ ਤੋਂ ਬਾਅਦ ਕੈਨੇਡਾ‌ ‘ਚ ਵਿਰੋਧੀ ਧਿਰਾਂ ਨੇ ਹੋਟਲ ਕੁਆਰੰਟੀਨ ਨੀਤੀ ਨੂੰ ਮੁਅੱਤਲ ਕਰਨ ਦੀ ਕੀਤੀ ਮੰਗ

Vivek Sharma

ਬਰੈਂਪਟਨ: ਭਾਰਤੀ ਮੂਲ ਦੇ ਨਾਗਰਿਕ 44 ਸਾਲਾ ਗੁਰਮੀਤ ਚਾਹਲ ਦੇ ਘਰੋਂ ਨਾਜਾਇਜ਼ ਅਸਲਾ ਹੋਇਆ ਬਰਾਮਦ

Rajneet Kaur

ਟੋਰਾਂਟੋ ਦੀ ਇਕ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ 19 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

Rajneet Kaur

Leave a Comment