channel punjabi
Canada International News North America

ਟੋਰਾਂਟੋ ਦੀ ਇਕ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ 19 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਟੋਰਾਂਟੋ ਦੀ ਇਕ ਬਹੁਮੰਜ਼ਿਲਾ ਇਮਾਰਤ ਤੋਂ ਡਿੱਗਣ ਕਾਰਨ ਭਾਰਤੀ ਵਿਦਿਆਰਥੀ ਦੀ ਮੌਤ ਗਈ। ਪਰਿਵਾਰ ਦੇ ਅਨੁਸਾਰ ਉਨ੍ਹਾਂ ਦੇ 19 ਸਾਲਾ ਪੁੱਤ ਦੀ ਕਥਿਤ ਤੌਰ ‘ਤੇ ਕੈਨੇਡਾ ਦੇ ਟੋਰਾਂਟੋ ਵਿਚ ਇਕ ਉੱਚ ਮੰਜ਼ਿਲ ਅਪਾਰਟਮੈਂਟ ਬਿਲਡਿੰਗ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਦਸਿਆ ਕਿ ਪਨਿਆਮ ਅਖਿਲ ਫੋਨ ਤੇ ਗੱਲ ਕਰ ਰਿਹਾ ਸੀ ਜਦੋਂ ਉਹ 27 ਵੀਂ ਮੰਜ਼ਿਲ ਤੋਂ ਹੇਠਾਂ ਡਿੱਗ ਪਿਆ।

ਅਖਿਲ ਹੈਦਰਾਬਾਦ ਦੇ ਵਨਸਥਲੀਪੁਰਮ ਦਾ ਵਸਨੀਕ ਸੀ। ਉਸਦੇ ਪਰਿਵਾਰ ਨੂੰ 8 ਨਵੰਬਰ ਨੂੰ ਉਸਦੇ ਦੋਸਤਾਂ ਦੁਆਰਾ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਅਖਿਲ ਕੈਨੇਡਾ ਵਿੱਚ ਇੱਕ ਹੋਟਲ ਮੈਨੇਜਮੈਂਟ ਦਾ ਕੋਰਸ ਕਰ ਰਿਹਾ ਸੀ। ਲਾਕਡਾਊਨ ਦੌਰਾਨ ਉਹ ਭਾਰਤ ਆ ਗਿਆ ਸੀ ਤੇ ਅਕਤੂਬਰ ਵਿਚ ਟੋਰਾਂਟੋ ਪੁੱਜਿਆ ਅਤੇ ਮੁੜ ਪੜ੍ਹਾਈ ਸ਼ੁਰੂ ਕੀਤੀ।
ਅਖਿਲ ਦੇ ਪਰਿਵਾਰ ਨੇ ਤੇਲੰਗਾਨਾ ਦੇ ਮੰਤਰੀ ਕੇ.ਟੀ. ਰਾਮਾਰਾਉ ਨੂੰ ਉਸ ਦੀ ਦੇਹ ਵਾਪਸ ਲਿਆਉਣ ਵਿਚ ਮਦਦ ਦੀ ਅਪੀਲ ਕੀਤੀ ਹੈ। ਅਖਿਲ ਦੇ ਚਾਚਾ ਬਾਬਜੀ ਨੇ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦੇਹ ਭਾਰਤ ਭੇਜਣ ਦੀ ਪ੍ਰਕਿਰਿਆ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ।

ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਵੱਲੋਂ ਅਖਿਲ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਸ ਦੀ ਦੇਹ ਹੈਦਰਾਬਾਦ ਭਿਜਵਾਉਣ ਲਈ ਹਰ ਸੰਭਵ ਯਤਨ ਕੀਤਾ ਜਾ ਰਿਹਾ ਹੈ।

Related News

ਕੈਨੇਡਾ ਤੋਂ ਭਾਰਤ, ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸ਼ਰਤਾਂ ਨੂੰ ਕਰਨਾ ਹੋਵੇਗਾ ਪੂਰਾ

Vivek Sharma

HAPPY EASTER : ਈਸਟਰ ਮੌਕੇ ਓਂਟਾਰੀਓ ਤੋਂ ਬਾਅਦ ਕਿਊੂਬੈਕ ਵਿੱਚ ਸਖ਼ਤੀ ਦੀ ਤਿਆਰੀ, ਕਿਊਬੈਕ ‘ਚ ਰਾਤ 8 ਵਜੇ ਤੋਂ ਬਾਅਦ ਲੱਗੇਗਾ ਕਰਫਿਊ

Vivek Sharma

ਕੋਵਿਡ-19 ਮਹਾਂਮਾਰੀ ਦੌਰਾਨ ਵਰਕਰਜ਼ ਦੀ ਸਹਾਇਤਾ ਬਦਲੇ ਲਿਬਰਲ ਸਰਕਾਰ ਨੂੰ ਸਮਰਥਨ ਦੇਣ ਲਈ ਐਨਡੀਪੀ ਤਿਆਰ

Rajneet Kaur

Leave a Comment