channel punjabi
Canada International News North America

ਕੈਨੇਡਾ: ਪ੍ਰਧਾਨ ਮੰਤਰੀ ਟਰੂਡੋ ਨੇ ਯਾਦਗਾਰੀ ਦਿਹਾੜੇ ਮੌਕੇ ਸ਼ਹੀਦ ਫ਼ੌਜੀਆਂ ਨੂੰ ਦਿੱਤੀ ਸ਼ਰਧਾਂਜਲੀ

ਟੋਰਾਂਟੋ- ਨਾਵਲ ਕੋਰੋਨਾਵਾਇਰਸ ਦੇ ਆਉਣ ਨਾਲ, ਬਹੁਤ ਸਾਰੇ ਕੈਨੇਡੀਅਨ ਲੋਕਾਂ ਨੂੰ ਆਪਣੇ ਪੁਰਾਣੇ ਲੋਕਾਂ, ਸਥਾਨਾਂ ਅਤੇ ਸਮਾਗਮਾਂ ਨੂੰ ਸੈਲੀਬ੍ਰੇਟ ਕਰਨ ਦੇ ਢੰਗ ਨੂੰ ਵਖਰਾ ਕਰਨਾ ਪਿਆ ਹੈ। ਯਾਦਗਾਰੀ ਦਿਵਸ ਇਸ ਸਾਲ ਵੱਖਰਾ ਹੋਵੇਗਾ, ਪਰ ਇਸਦਾ ਮਤਲਬ ਇਹ ਨਹੀਂ ਕਿ ਕੈਨੇਡੀਅਨ ਹਿੱਸਾ ਨਹੀਂ ਲੈ ਸਕਦੇ।

ਹਰ ਇੱਕ ਦੇਸ਼ ਦੀ ਸੁਰੱਖਿਆ ਉੱਥੋਂ ਦੀ ਫ਼ੌਜ ਦੇ ਹੱਥ ਹੁੰਦੀ ਹੈ। ਕੜਾਕੇ ਦੀ ਠੰਡ ਅਤੇ ਅੱਤ ਦੀ ਗਰਮੀ ‘ਚ ਵੀ ਫੌਜ ਦੇ ਜਵਾਨ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰਦੇ ਹਨ। ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਹੋਰਾਂ ਦੇ ਪਰਿਵਾਰਾਂ ਦੀਆਂ ਖ਼ੁਸ਼ੀਆਂ ਅਤੇ ਸੁਰੱਖਿਆ ਲਈ ਸਰਹੱਦਾਂ ‘ਤੇ ਦਿਨ-ਰਾਤ ਖੜ੍ਹੇ ਰਹਿੰਦੇ ਹਨ। ਯੁੱਧ ਅਤੇ ਲੜਾਈਆਂ ਨੇ ਲੱਖਾਂ-ਕਰੋੜਾਂ ਫ਼ੌਜੀਆਂ ਦੀਆਂ ਜਾਨਾਂ ਲਈਆਂ ਹਨ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਰੀਮੈਂਮਬਰੈਂਸ ਡੇਅ ਭਾਵ ‘ਯਾਦਗਾਰੀ ਦਿਹਾੜਾ ਮਨਾਇਆ ਜਾਂਦਾ ਹੈ।

ਕੈਨੇਡਾ, ਅਮਰੀਕਾ, ਇੰਗਲੈਂਡ ਸਣੇ ਕਈ ਦੇਸ਼ਾਂ ਨੇ ਇਹ ਦਿਹਾੜਾ ਮਨਾਇਆ ਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।

ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਮਹਾਂਮਾਰੀ ਦੇ ਬਾਵਜੂਦ ਯਾਦਗਾਰੀ ਦਿਵਸ ਮਨਾਉਣ ਲਈ ਕੈਨੇਡੀਅਨਾਂ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਹਾਲਾਂਕਿ ਅਸੀਂ ਆਮ ਤੌਰ ‘ਤੇ ਇਕੱਠੇ ਨਹੀਂ ਹੋ ਸਕਦੇ, ਫਿਰ ਵੀ ਅਸੀਂ ਇਕ ਪੋਪੀਜ਼ ਪਾ ਕੇ ਅਤੇ ਯਾਦਗਾਰੀ ਦਿਵਸ’ ਮੌਕੇ ਆਨਲਾਈਨ ਸਮਾਰੋਹਾਂ ਨੂੰ ਵੇਖ ਕੇ ਆਪਣੇ ਬਜ਼ੁਰਗਾਂ ਲਈ ਆਪਣਾ ਸਮਰਥਨ ਦਿਖਾ ਸਕਦੇ ਹਾਂ। ਟਰੂਡੋ ਨੇ ਕਿਹਾ ਕਿ ਯਾਦ ਦਿਵਸ ਮੌਕੇ ਆਓ ਆਪਣੇ ਬਜ਼ੁਰਗਾਂ ਨੂੰ ਸ਼ਰਧਾਂਜਲੀ ਭੇਟ ਕਰੀਏ ਜਿਨ੍ਹਾਂ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਅਤੇ ਉਨ੍ਹਾਂ ਨੂੰ ਜੋ ਅੱਜ ਸੇਵਾ ਕਰ ਰਹੇ ਹਨ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਨੇ ਨੈਸ਼ਨਲ ਵਾਰ ਮੈਮੋਰੀਅਲ ਓਟਾਵਾ ਵਿਚ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੋਰੋਨਾ ਵਾਇਰਸ ਕਾਰਨ ਇਸ ਵਾਰ ਬਹੁਤੇ ਲੋਕਾਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਹੀਂ ਸੀ। ਇਸ ਸ਼ਰਧਾਂਜਲੀ ਸਮਾਗਮ ਵਿਚ ਇਕੱਠੇ ਹੋਏ ਲੋਕਾਂ ਨੇ ਮਾਸਕ ਪਾਏ ਸਨ ਤੇ ਸਭ ਨੇ ਸਮਾਜਕ ਦੂਰੀ ਬਣਾ ਕੇ ਰੱਖੀ।

ਬਹੁਤ ਸਾਰੇ ਲੋਕਾਂ ਨੇ ਆਪਣੇ ਘਰ ‘ਚ ਬੈਠ ਕੇ ਹੀ ਸ਼ਹੀਦ ਫ਼ੌਜੀਆਂ ਨੂੰ ਸਲਾਮੀ ਦਿੱਤੀ ਤੇ ਟੀ. ਵੀ. ‘ਤੇ ਪ੍ਰਸਾਰਿਤ ਸਮਾਗਮ ਦੇਖਿਆ। ਦੂਜੇ ਵਿਸ਼ਵ ਯੁੱਧ ਦੌਰਾਨ ਲੜਨ ਵਾਲੇ ਸਾਬਕਾ ਫ਼ੌਜੀ ਨੇ ਦੱਸਿਆ ਕਿ ਉਨ੍ਹਾਂ ਨੇ ਯੁੱਧ ਦੌਰਾਨ ਆਪਣੇ ਕਈ ਸਾਥੀਆਂ ਨੂੰ ਗੁਆ ਲਿਆ, ਜਿਨ੍ਹਾਂ ਨੂੰ ਉਹ ਅੱਜ ਵੀ ਯਾਦ ਕਰਦੇ ਹਨ।

Related News

7 ਜਨਵਰੀ ਵੀਰਵਾਰ ਨੂੰ ਸਵੇਰੇ 11 ਵਜੇ ਐਕਸਹਪ੍ਰੈੱਸ ਵੇਅ ‘ਤੇ ਕਿਸਾਨ ਚਾਰ ਪਾਸਿਓ ਕੱਢਣਗੇ ਟਰੈਕਟਰ ਮਾਰਚ

Rajneet Kaur

ਐਸਟ੍ਰਾਜ਼ੇਨੇਕਾ ਵੈਕਸੀਨ ਦੇ ਦੋ ਜ਼ਹਾਜਾਂ ਦੇ ਪਹੁੰਚਣ ‘ਚ ਹੋਰ ਲੱਗ ਸਕਦੈ ਸਮਾਂ

Rajneet Kaur

BIG NEWS : ਕੈਨੇਡਾ ‘ਚ ‘ਫਾਈਜ਼ਰ ਵੈਕਸੀਨ’ ਸਪਲਾਈ ਵਿੱਚ ਰੁਕਾਵਟ, ਮੰਤਰੀ ਦਾ ਦਾਅਵਾ-ਪ੍ਰਭਾਵਿਤ ਨਹੀਂ ਹੋਵੇਗੀ ਟੀਕਾਕਰਨ ਪ੍ਰਕਿਰਿਆ !

Vivek Sharma

Leave a Comment