channel punjabi
International News North America

7 ਜਨਵਰੀ ਵੀਰਵਾਰ ਨੂੰ ਸਵੇਰੇ 11 ਵਜੇ ਐਕਸਹਪ੍ਰੈੱਸ ਵੇਅ ‘ਤੇ ਕਿਸਾਨ ਚਾਰ ਪਾਸਿਓ ਕੱਢਣਗੇ ਟਰੈਕਟਰ ਮਾਰਚ

ਦਿੱਲੀ ਦੀਆਂ ਸਰਹੱਦਾਂ ਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ 41 ਦਿਨ ਪੂਰੇ ਹੋ ਚੁੱਕੇ ਹਨ। ਭਾਵੇਂ ਭਾਰੀ ਮੀਂਹ ਜਾਂ ਗੜ੍ਹੇ ਪਏ ਪਰ ਕਿਸਾਨਾਂ ਦਾ ਹੌਸਲਾਂ ਨਹੀਂ ਡੋਲਿਆ। ਉਨ੍ਹਾਂ ਨੇ ਸੰਘਰਸ਼ ਹੋਰ ਤਿੱਖਾ ਕਰ ਦਿਤਾ ਹੈ। 7 ਜਨਵਰੀ ਯਾਨੀ ਕਿ ਵੀਰਵਾਰ ਨੂੰ ਸਵੇਰੇ 11 ਵਜੇ ਐਕਸਹਪ੍ਰੈੱਸਵੇਅ ‘ਤੇ ਕਿਸਾਨ ਚਾਰ ਪਾਸਿਓ ਟਰੈਕਟ।ਰ ਮਾਰਚ ਕਰਣਗੇ। ਇਹ ਟਰੈਕਟੀਰ ਮਾਰਚ ਕੁੰਡਲੀ ਬਾਰਡਰ, ਟਿਕਰੀ ਬਾਰਡਰ, ਗਾਜ਼ੀਪੁਰ ਬਾਰਡਰ ਤੋਂ ਪੱਲਵਲ ਵੱਲ, ਰੇਵਾਸਨ ਤੋਂ ਪੱਲਵਲ ਵੱਲ ਹੋਵੇਗਾ। ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਿੱਲੀ ਦੇ ਜੰਤਰ-ਮੰਤਰ ਵਿਖੇ ਧਰਨੇ ‘ਤੇ ਬੈਠੇ ਹੋਏ ਹਨ। ਹੁਣ ਤੱਕ ਕੇਂਦਰ ਸਰਕਾਰ ਨਾਲ 7 ਵਾਰ ਮੀਟਿੰਗ ਹੋ ਚੁੱਕੀ ਹੈ ਪਰ ਸਿੱਟਾ ਹਾਲੇ ਤੱਕ ਕੋਈ ਨਹੀਂ ਨਿਕਲਿਆ।

ਇਸ ਤੋਂ ਇਲਾਵਾ 26 ਜਨਵਰੀ ਗਣਤੰਤਰ ਦਿਵਸ ਮੌਕੇ ਵੀ ਕਿਸਾਨ ਆਪੋ ਆਪਣੀਆਂ ਝਾਂਕੀਆਂ ਕੱਢਣਗੇ। 9 ਜਨਵਰੀ ਨੂੰ ਸਰ ਛੋਟੂ ਰਾਮ ਦੀ ਜੈਅੰਤੀ ਮਨਾਈ ਜਾਵੇਗੀ। ਲੋਹੜੀ ਅਤੇ ਮਕਰ ਸਕਰਾਂਤੀ ਮੌਕੇ ਤਿੰਨ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਤਿਉਹਾਰ ਮਨਾਇਆ ਜਾਵੇਗਾ।

ਹਰਿਆਣਾ ਕਾਂਗਰਸ ਵਿਧਾਇਕ ਦਲ ਕਿਸਾਨ ਅੰਦੋਲਨ ‘ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਦੇਵੇਗਾ। ਰਾਜ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਨੇ ਇੱਥੇ ਸਾਰੇ ਕਾਂਗਰਸ ਵਿਧਾਇਕਾਂ ਨੇ ਮਿਲ ਕੇ ਇਹ ਫ਼ੈਸਲਾ ਲਿਆ ਹੈ। ਕਾਂਗਰਸ ਵਿਧਾਇਕ ਦਲ ਨਿੱਜੀ ਫੰਡ ‘ਚੋਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇਵੇਗਾ।

ਇਸ ਤੋਂ ਇਲਾਵਾ ਹਰਿਆਣਾ ਦੇ ਕਿਸਾਨ ਲੀਡਰਾਂ ਨੇ ਕਿਹਾ ਕਿ 26 ਜਨਵਰੀ ਨੂੰ ਦਿੱਲੀ ਮਾਰਚ ਲਈ ਹਰਿਆਣਾ ਤੋਂ ਹਰ ਪਿੰਡ ‘ਚੋਂ 10 ਟਰਾਲੀਆਂ ਅਤੇ ਇੱਕ ਘਰ ‘ਚੋਂ ਇਕ ਵਿਅਕਤੀ ਮਾਰਚ ਲਈ ਸ਼ਾਮਲ ਹੋਵੇਗਾ। ਉਧਰ ਪੰਜਾਬ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਦੀ ਪੂਰੀ ਤਿਆਰੀ ਕੀਤੀ ਗਈ ਹੈ ਵੱਡੀ ਤਾਦਾਦ ਵਿਚ ਕਿਸਾਨ ਦਿੱਲੀ ਪਹੁੰਚਣ ਦੇ ਲਈ ਤਿਆਰ ਹਨ।

Related News

ਪਿਛਲੇ 24 ਘੰਟਿਆਂ ‘ਚ ਦੁਨੀਆ ਭਰ ‘ਚੋਂ ਕੋਰੋਨਾ ਵਾਇਰਸ ਦੇ 2.15 ਲੱਖ ਨਵੇਂ ਕੇਸ ਆਏ ਸਾਹਮਣੇ

Rajneet Kaur

ਏਰਡਰੀ ‘ਚ ਦੋ ਘਰ ਅੱਗ ਵਿੱਚ ਸੜ ਕੇ ਹੋਏ ਸੁਆਹ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Vivek Sharma

ਕਿਸਾਨ ਦੇ ਆਗੂ ਨੇ ਭਾਪਜਾ ਦੀ ਕੀਤੀ ਨਿੰਦਾ,ਕਿਸਾਨਾਂ ਵੱਲੋਂ ਮਨਾਇਆ ਜਾਵੇਗਾ “ਸਦਭਾਵਨਾ ਦਿਵਸ’, 9 ਵਜੇ ਤੋਂ ਸ਼ਾਮ 5 ਵਜੇ ਤੱਕ’ ਭੁੱਖ ਕੀਤੀ ਜਾਵੇਗੀ ਹੜਤਾਲ

Rajneet Kaur

Leave a Comment