channel punjabi
Canada International News North America

RCMP ਵਲੋਂ ਮੋਨਕਟਨ ‘ਚ ਕਥਿਤ ਤੌਰ ‘ਤੇ ਹਥਿਆਰ ਲੈ ਕੇ ਆਏ ਵਿਅਕਤੀ ਦੀ ਭਾਲ ਸ਼ੁਰੂ

ਨਿਉਬਰੱਨਸਵਿਕ ਦੇ ਗ੍ਰੇਟਰ ਮੋਨਕਟਨ ਖੇਤਰ ਵਿਚ ਇਕ ਐਮਰਜੈਂਸੀ ਚਿਤਾਵਨੀ ਜਾਰੀ ਕੀਤੀ ਗਈ ਹੈ ਕਿਉਂਕਿ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਦੇ ਅਧਿਕਾਰੀ ਇਕ ਸ਼ੱਕੀ ਵਿਅਕਤੀ ਦੀ ਭਾਲ ਕਰ ਰਹੇ ਹਨ ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਉਸ ਕੋਲ ਹਥਿਆਰ ਹਨ।

RCMP ਇਸ ਸਮੇਂ 24 ਸਾਲਾ ਜਾਨਸਨ ਬ੍ਰਾਇਨ ਬੇਕਰ ਦੀ ਭਾਲ ਕਰ ਰਹੀ ਹੈ। ਜਿਸ ਬਾਰੇ ਦੱਸਿਆ ਗਿਆ ਹੈ ਕਿ “ਬੇਕਰ ਵਰਤਣ ਦੇ ਇਰਾਦੇ ਨਾਲ ਹਥਿਆਰ ਲੈ ਕੇ ਆਇਆ ਹੈ।
ਪੁਲਿਸ ਦਾ ਮੰਨਣਾ ਹੈ ਕਿ ਸ਼ੱਕੀ 2020 ਹੁੰਡਈ ਈਲੈਂਤਰਾ, ਜਿਸਦੀਆਂ ਵਿਡੋਂਜ਼ ਕਾਲੀਆਂ ਹਨ ‘ਨੂੰ ਚਲਾ ਰਿਹਾ ਸੀ।

ਪੁਲਿਸ ਨੇ ਕਿਹਾ ਕਿ ਉਹ ਇਕ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿਚ ਲੋੜੀਂਦਾ ਹੈ ਜੋ ਮੰਗਲਵਾਰ ਨੂੰ ਸ਼ਾਮ 5:30 ਵਜੇ ਰਿਵਰਵਿਉ ਹਾਈ ਸਕੂਲ ਨੇੜੇ ਵਾਪਰੀ।

ਪੁਲਿਸ ਨੇ ਦੱਸਿਆ ਕਿ ਬੇਕਰ ਦਾ ਕੱਦ 5 ਫੁੱਟ 10 ਇੰਚ ਹੈ ਅਤੇ ਭਾਰ ਲਗਭਗ 145 ਪੌਂਡ ਹੈ। ਉਸਦੇ ਭੂਰੇ ਵਾਲ ਹਨ ਅਤੇ ਭੂਰੀਆਂ ਹੀ ਅੱਖਾਂ ਹਨ।

RCMP ਲੋਕਾਂ ਨੂੰ ਬੇਨਤੀ ਕਰ ਰਹੀ ਹੈ ਕਿ ਜੇਕਰ ਬੇਕਰ ਕਿਤੇ ਦਿਖਾਂਈ ਦਵੇ ਤਾਂ ਉਸ ਕੋਲ ਨਾ ਜਾਉਣ, ਤੁਰੰਤ ਪੁਲਿਸ ਨਾਲ ਸਪੰਰਕ ਕਰਨ।
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਸਿਰਫ 9-1-1 ਨੂੰ ਕਾਲ ਕਰੋ ਜੇ ਤੁਸੀਂ ਜਾਨਸਨ ਬ੍ਰਾਇਨ ਬੇਕਰ ਨੂੰ ਵੇਖਿਆ ਹੈ ਜਾਂ ਫਿਰ ਤੁਹਾਡੇ ਕੋਲ ਉਸ ਦੇ ਠਿਕਾਣਿਆਂ ਬਾਰੇ ਜਾਣਕਾਰੀ ਹੈ।

Related News

ਸਸਕਾਟੂਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਟੈਕਸੀ ਕਿਰਾਏ ਦੇ ਵਾਧੇ ਨੂੰ ਦਿੱਤੀ ਮਨਜ਼ੂਰੀ

Rajneet Kaur

ਅਮਰੀਕਾ ‘ਚ ਮੁੜ ਕਹਿਰ ਬਣਦਾ ਜਾ ਰਿਹਾ ਹੈ ਕੋਰੋਨਾ, ਰੋਜ਼ਾਨਾ ਰਿਕਾਰਡ ਗਿਣਤੀ ‘ਚ ਵਧ ਰਹੇ ਨੇ ਸੰਕ੍ਰਮਣ ਦੇ ਮਾਮਲੇ

Vivek Sharma

ਮੋਬਾਈਲ ਫੋਨ ਤੋਂ ਲਾਰ ਦੀ ਜਾਂਚ ਲਈ ਭਾਰਤੀ ਮੂਲ ਦੀ ਰਿਸਰਚ ਟੀਮ ਨੇ ਜਿੱਤਿਆ 1 ਲੱਖ ਡਾਲਰ ਦਾ ਇਨਾਮ

Rajneet Kaur

Leave a Comment