channel punjabi
Canada News North America

HAPPY EASTER : ਈਸਟਰ ਮੌਕੇ ਓਂਟਾਰੀਓ ਤੋਂ ਬਾਅਦ ਕਿਊੂਬੈਕ ਵਿੱਚ ਸਖ਼ਤੀ ਦੀ ਤਿਆਰੀ, ਕਿਊਬੈਕ ‘ਚ ਰਾਤ 8 ਵਜੇ ਤੋਂ ਬਾਅਦ ਲੱਗੇਗਾ ਕਰਫਿਊ

ਓਟਾਵਾ : ਈਸਟਰ ਮੌਕੇ ਕੈਨੇਡਾ ਦੀ ਮੁੱਖ ਜਨਤਕ ਸਿਹਤ ਅਧਿਕਾਰੀ ਡਾ਼. ਥੇਰੇਸਾ ਟਾਮ ਨੇ ਕੈਨੇਡਾ ਵਾਸੀਆਂ ਨੂੰ COVID-19 ਦੇ ਵਧੇਰੇ ਛੂਤਕਾਰੀ ਰੂਪਾਂ ਵਿੱਚ ਹੋ ਰਹੇ ਵਾਧੇ ਦੇ ਦੌਰਾਨ ਆਪਣੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ ਕੀਤੀ ਹੈ। ਡਾ. ਟਾਮ ਦੇ ਕਹਿਣ ਤੋਂ ਭਾਵ ਹੈ ਕਿ ਲੋਕ ਪਾਬੰਦੀਆਂ ਦੀ ਪਾਲਣਾ ਕਰਨ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੰਨਣ ਤਾਂ ਹੀ ਮਹਾਂਮਾਰੀ ਤੋਂ ਮੁਕਤ ਕਰਵਾਇਆ ਜਾ ਸਕੇਗਾ। ਮਹਾਂਮਾਰੀ ਨੇ ਲਗਾਤਾਰ ਦੂਜੇ ਸਾਲ ਈਸਟਰ ਦੇ ਜਸ਼ਨਾਂ ਵਿੱਚ ਵਿਘਨ ਪਾਇਆ ਹੈ।

ਡਾ. ਥੇਰੇਸਾ ਟਾਮ ਨੇ ਟਵਿੱਟਰ ‘ਤੇ ਲਿਖਿਆ, ਕੈਨੇਡੀਅਨਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਚਿੰਤਾ ਦੀਆਂ ਵਧੇਰੇ ਛੂਤ ਵਾਲੀਆਂ ਕਿਸਮਾਂ “ਕਿਤੇ ਵੀ ਹੋ ਸਕਦੀਆਂ ਹਨ।”

ਈਸਟਰ ਦੀਆਂ ਮੁਬਾਰਕਾਂ ਦਿੰਦੇ ਹੋਏ ਡਾ਼. ਟਾਮ ਨੇ
ਲਿਖਿਆ, “ਆਓ ਅਸੀਂ ਸਾਰੇ ਵਧੇਰੇ ਸਾਵਧਾਨ ਰਹੀਏ ਅਤੇ ਆਪਣਾ ਚੌਕਸੀ ਬਣਾਈ ਰੱਖੀਏ।”

ਕਿਊਬੈਕ, COVID-19 ਦੀ ਤੀਜੀ ਲਹਿਰ ਨਾਲ ਸੰਘਰਸ਼ ਕਰ ਰਿਹਾ ਹੈ, ਨੇ ਘੋਸ਼ਣਾ ਕੀਤੀ ਹੈ ਕਿ ਉਹ ਲਾਕਡਾਊਨ ਅਧੀਨ ਸਥਾਨਾਂ ਦੀ ਸੂਚੀ ਵਿੱਚ ਹੋਰ ਖੇਤਰਾਂ ਨੂੰ ਸ਼ਾਮਲ ਕਰੇਗੀ । ਜਿਸ ਵਿੱਚ ਪਹਿਲਾਂ ਹੀ ਕਿਊਬੈਕ ਸਿਟੀ ਅਤੇ ਗੇਟਿਨਾਉ ਸ਼ਾਮਲ ਹਨ।

ਕਿਊਬੈਕ ਦੇ ਪ੍ਰੀਮੀਅਰ ਫ੍ਰੈਂਕੋਇਸ ਲੇਗੁਇਟ ਨੇ ਈਸਟਰ ਦੀ ਵਧਾਈ ਦਿੰਦਿਆਂ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ

ਪ੍ਰਾਂਤ ਨੇ ਕਿਹਾ ਕਿ ਕਿਊਬਿਕ ਸਿਟੀ ਦੇ ਦੱਖਣ ਵਿਚ ਚੌਡੀਅਰ-ਅਪੈਲਾਚਸ ਖੇਤਰ ਦੇ ਕੁਝ ਹਿੱਸਿਆਂ ਨੂੰ ਗੈਰ-ਜ਼ਰੂਰੀ ਕਾਰੋਬਾਰ ਬੰਦ ਕਰਨਾ ਪਏਗਾ । ਸੋਮਵਾਰ ਸ਼ਾਮ ਤੋਂ ਸ਼ੁਰੂ ਹੋਣ ਵਾਲੇ ਨਿਰਧਾਰਤ ਉਪਾਵਾਂ ਦੇ ਇਕ ਹਿੱਸੇ ਵਜੋਂ ਸ਼ਾਮ 8 ਵਜੇ ਦੇ ਕਰਫ਼ਿਊ ਦਾ ਪਾਲਣ ਕਰਨਾ ਪਏਗਾ। ਸੂਬੇ ਵਿੱਚ ਇਹ ਸਥਿਤੀ ਘੱਟੋ ਘੱਟ 12 ਅਪ੍ਰੈਲ ਤਕ ਚੱਲੇਗੀ ।

Related News

BIG NEWS : ਭਾਰਤ ਸਰਕਾਰ ਨੇ ਰੀਮਡੇਸਿਵਿਰ ਇੰਜੈਕਸ਼ਨ ਦੇ ਐਕਸਪੋਰਟ ‘ਤੇ ਲਾਈ ਰੋਕ, ਕਾਲਾਬਾਜ਼ਾਰੀ ਕਰਨ ਵਾਲਿਆਂ ‘ਤੇ ਹੋਵੇਗੀ ਸਖ਼ਤ ਕਾਰਵਾਈ

Vivek Sharma

ਐਸਟ੍ਰਾਜੈ਼ਨਕਾ ਵੈਕਸੀਨ ਦੀ ਸੇਫਟੀ ਨੂੰ ਲੈ ਕੇ ਟਰੂਡੋ ਨੇ ਪ੍ਰਗਟਾਇਆ ਭਰੋਸਾ

Vivek Sharma

ਵੱਡੀ ਖ਼ਬਰ : ਮੁੜ ਸ਼ੁਰੂ ਹੋਵੇਗਾ ਓਸ਼ਾਵਾ ਦਾ ਜਰਨਲ ਮੋਟਰ ਪਲਾਂਟ

Vivek Sharma

Leave a Comment