channel punjabi
News

ਨਕਸਲੀ ਹਮਲੇ ‘ਚ 22 ਜਵਾਨ ਸ਼ਹੀਦ, 31 ਜ਼ਖ਼ਮੀ, 13 ਦੀ ਹਾਲਤ ਗੰਭੀਰ

ਸੁਕਮਾ : ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਤਰਰੇਮ ਥਾਣੇ ਦੇ ਟੇਕਲਗੁੜਾ ਦੇ ਜੰਗਲ ਵਿਚ ਸ਼ਨਿਚਰਵਾਰ ਨੂੰ ਨਕਸਲੀਆਂ ਨਾਲ ਹੋਏ ਮੁਕਾਬਲੇ ਵਿਚ ਸ਼ਹੀਦ ਜਵਾਨਾਂ ਦੀ ਗਿਣਤੀ ਵੱਧ ਕੇ 22 ਹੋ ਗਈ ਹੈ। 21 ਜਵਾਨਾਂ ਦੀਆਂ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ ਜਦਕਿ ਇਕ ਦੀ ਭਾਲ ਜਾਰੀ ਹੈ। ਮੁਕਾਬਲੇ ਵਾਲੀ ਥਾਂ ਤੋਂ ਦੂਜੇ ਦਿਨ ਐਤਵਾਰ ਨੂੰ ਸ਼ਹੀਦ ਜਵਾਨਾਂ ਦੀਆਂ ਦੇਹਾਂ ਨੂੰ ਲਿਆਂਦਾ ਜਾ ਸਕਿਆ । ਬਸਤਰ ਦੇ ਆਈਜੀ ਸੁੰਦਰਰਾਜ ਪੀ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 31 ਜਵਾਨ ਜ਼ਖ਼ਮੀ ਹੋਏ ਹਨ।

ਇਸ ਮੁਕਾਬਲੇ ਦੌਰਾਨ ਗੰਭੀਰ ਰੂਪ ਵਿਚ ਜ਼ਖ਼ਮੀ 13 ਜਵਾਨਾਂ ਨੂੰ ਇਲਾਜ ਲਈ ਹਵਾਈ ਫ਼ੌਜ ਦੇ ਹੈਲੀਕਾਪਟਰਾਂ ਰਾਹੀਂ ਰਾਏਪੁਰ ਲਿਜਾਇਆ ਗਿਆ। ਸੁਰੱਖਿਆ ਬਲਾਂ ਦੇ ਜਵਾਨ ਹੁਣ ਵੀ ਇਲਾਕੇ ਵਿਚ ਤਲਾਸ਼ੀ ਮੁਹਿੰਮ ਵਿਚ ਲੱਗੇ ਹੋਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ ’ਤੇ ਸੀਆਰਪੀਐੱਫ ਦੇ ਡੀਜੀ ਕੁਲਦੀਪ ਸਿੰਘ ਛੱਤੀਸਗੜ੍ਹ ਪੁੱਜੇ। ਉਨ੍ਹਾਂ ਪਹਿਲਾਂ ਰਾਏਪੁਰ ’ਚ ਜ਼ਖ਼ਮੀ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਫਿਰ ਘਟਨਾਸਥਾਨ ਵੱਲ ਰਵਾਨਾ ਹੋ ਗਏ।

ਚੇਤੇ ਰਹੇ ਕਿ ਸ਼ੁੱਕਰਵਾਰ ਰਾਤ ਨੂੰ ਬੀਜਾਪੁਰ ਤੇ ਸੁਕਮਾ ਜ਼ਿਲ੍ਹੇ ਦੇ ਵੱਖ-ਵੱਖ ਕੈਂਪਾਂ ਤੋਂ ਸੀਆਰਪੀਐੱਫ, ਕੋਬਰਾ, ਡੀਆਰਜੀ ਤੇ ਐੱਸਟੀਐੱਫ ਦੇ 2056 ਜਵਾਨਾਂ ਨੂੰ ਬੀਜਾਪੁਰ ਤੇ ਸੁਕਮਾ ਦੇ ਸਰਹੱਦੀ ਜੰਗਲ ਵਿਚ ਨਕਸਲੀਆਂ ਦੀ ਤਲਾਸ਼ ਵਿਚ ਉਤਾਰਿਆ ਗਿਆ ਸੀ। ਸ਼ਨਿਚਰਵਾਰ ਨੂੰ ਜਦੋਂ ਜਵਾਨ ਪਰਤ ਰਹੇ ਸਨ ਤਾਂ ਇਕ ਟੁਕੜੀ ’ਤੇ ਨਕਸਲੀਆਂ ਨੇ ਟੇਕਲਗੁੜਾ ਪਿੰਡ ਕੋਲ ਘਾਤ ਲਾ ਕੇ ਹਮਲਾ ਕਰ ਦਿੱਤਾ।

ਟੇਕਲਗੁੜਾ ਪਿੰਡ ਇਕ ਪਾਸੇ ਪਹਾੜ ਤੇ ਤਿੰਨ ਪਾਸੇ ਜੰਗਲਾਂ ਨਾਲ ਘਿਰਿਆ ਹੋਇਆ ਹੈ। ਮੌਕੇ ’ਤੇ ਕਰੀਬ ਛੇ ਘੰਟੇ ਤਕ ਰੁਕ-ਰੁਕ ਕੇ ਗੋਲ਼ਾਬਾਰੀ ਹੋਈ। ਨਕਸਲੀਆਂ ਨੇ ਯੂ ਆਕਾਰ ਵਿਚ ਇਕ ਕਿਲੋਮੀਟਰ ਦੇ ਦਾਇਰੇ ਵਿਚ ਤਿੰਨ ਥਾਂ ਘਾਤ ਲਾਏ ਹੋਏ ਸਨ। ਇਕ ਪਾਸੇ ਪਹਾੜੀ ਤੇ ਦੂਜੇ ਪਾਸੇ ਪਿੰਡ ਤੋਂ ਨਕਸਲੀ ਫਾਇਰਿੰਗ ਕਰ ਰਹੇ ਸਨ। ਜਵਾਨ ਪੁਜੀਸ਼ਨ ਲੈਂਦੇ ਇਸ ਤੋਂ ਪਹਿਲਾਂ ਹੀ ਪਿੱਛਿਓਂ ਫਾਇਰਿੰਗ ਹੋਣ ਲੱਗੀ ।

Related News

ਵਿਸ਼ਵ ਸਿਹਤ ਸੰਗਠਨ ਦਾ ਖ਼ੁਲਾਸਾ : 86 ਦੇਸ਼ਾਂ ’ਚ ਫੈਲ ਚੁੱਕਾ ਹੈ ਬ੍ਰਿਟੇਨ ਦੇ ਕੋਰੋਨਾ ਵਾਇਰਸ ਦਾ ਸਟ੍ਰੇਨ

Vivek Sharma

ਡਰਹਮ: ਕੋਵਿਡ 19 ਵੈਰੀਅੰਟ ਦੀ ਪੁਸ਼ਟੀ ਹੋਣ ਵਾਲਾ ਜੋੜਾ ਕਰ ਰਿਹਾ ਕਈ ਦੋਸ਼ਾਂ ਦਾ ਸਾਹਮਣਾ

Rajneet Kaur

ਕੈਨੇਡਾ ਵਿੱਚ ਵੀ ਉਤਸ਼ਾਹ ਪੂਰਵਕ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, ਵੱਡੀ ਗਿਣਤੀ ਭਾਰਤੀ ਲੋਕ ਹੋਏ ਸ਼ਾਮਲ

Vivek Sharma

Leave a Comment