channel punjabi
Canada International News North America

ਡਰਹਮ: ਕੋਵਿਡ 19 ਵੈਰੀਅੰਟ ਦੀ ਪੁਸ਼ਟੀ ਹੋਣ ਵਾਲਾ ਜੋੜਾ ਕਰ ਰਿਹਾ ਕਈ ਦੋਸ਼ਾਂ ਦਾ ਸਾਹਮਣਾ

ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਡਰਹਮ ਜੋੜਾ ਜਿੰਨ੍ਹਾਂ ਦੀ ਕੋਵਿਡ 19 ਵੈਰੀਅੰਟ ਦੀ ਪੁਸ਼ਟੀ ਹੋਈ ਹੈ ਉਹ ਹੁਣ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਸਲ ਵਿੱਚ ਇਹ ਜੋੜਾ ਬ੍ਰਿਟੇਨ ਤੋਂ ਆਏ ਇੱਕ ਯਾਤਰੀ ਦੇ ਸੰਪਰਕ ਵਿੱਚ ਆਇਆ ਸੀ। ਬ੍ਰਾਇਨ ਅਤੇ ਮਾਰਟੀਨਾ ਵੇਅਰ ਓਨਟਾਰੀਓ ਦੇ ਹੈਲਥ ਪ੍ਰੋਟੈਕਸ਼ਨ ਐਂਡ ਪ੍ਰੋਮੋਸ਼ਨ ਐਕਟ ਦੇ ਤਹਿਤ ਤਿੰਨ-ਤਿੰਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਸ ਕਾਨੂੰਨ ਦਾ ਉਦੇਸ਼ ਬਿਮਾਰੀ ਦੇ ਫੈਲਣ ਨੂੰ ਰੋਕਣ ਲਈ ਕੀਤਾ ਗਿਆ ਹੈ ਅਤੇ ਇਸ ਦੀ ਵਰਤੋਂ ਕੋਵਿਡ 19 ਸੰਬੰਧੀ ਪਾਬੰਦੀਆਂ ਲਾਗੂ ਕਰਨ ਲਈ ਕੀਤੀ ਗਈ ਹੈ।

ਡਰਹਮ ਹੈਲਥ ਦੇ ਅਨੁਸਾਰ, ਇਸ ਜੋੜੇ ਨੇ ਦਸੰਬਰ ਸ਼ੁਰੁਆਤ ‘ਚ ਸਕਾਰਾਤਮਕ ਟੈਸਟ ਕੀਤਾ ਸੀ ਉਹਨਾਂ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹਨਾਂ ਨੂੰ ਯਾਤਰਾ ਜਾਂ ਉੱਚ ਜੋਖਮ ਵਾਲੇ ਸੰਪਰਕ ਕਿਸੇ ਵਿਅਕਤੀ ਨਾਲ ਕੋਈ ਸਾਹਮਣਾ ਨਹੀਂ ਹੋਇਆ ਸੀ। ਓਨਟਾਰੀਓ ਦੇ ਕਾਲਜ ਆਫ਼ ਫਿਜ਼ੀਸ਼ੀਅਨ ਐਂਡ ਸਰਜਨਜ਼ ਮਾਰਟਿਨਾ ਨੂੰ ਇਕ ਸਰਗਰਮ ਡਾਕਟਰ ਵਜੋਂ ਸੂਚੀਬੱਧ ਕੀਤਾ ਹੈ, ਜੋ ਇਸ ਸਮੇਂ ਡਰਹਮ ਦੇ ਤਿੰਨ ਡਰਹਮ ਹਸਪਤਾਲਾਂ ਅਤੇ ਦੋ ਲੰਮੇ ਸਮੇਂ ਦੇ ਕੇਅਰ ਹੋਮਜ਼ ਵਿਚ ਪ੍ਰੈਕਟਿਸ ਕਰ ਰਹੀ ਹੈ, ਜਿਸ ਵਿਚ ਵਿਟਬੀ ਵਿਚ ਫੇਅਰਵਿਉ ਲਾਜ ਅਤੇ ਓਸ਼ਾਵਾ ਵਿਚ ਹਿਲਸਡੇਲ ਟੈਰੇਸ ਸ਼ਾਮਲ ਹਨ।

ਡਰਹਮ ਕਮਿਉਨੀਕੇਸ਼ਨ ਅਫਸਰ ਮੇਲਿਸਾ ਵੈਸਟਓਵਰ ਨੇ ਇੱਕ ਬਿਆਨ ਵਿੱਚ ਕਿਹਾ, ” ਇੰਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਉਹ ਇਸ ਖੇਤਰ ਲਈ ਕੋਈ ਕੰਮ ਨਹੀਂ ਕਰਨਗੇ ਜਦੋਂ ਤੱਕ ਅਜਿਹੀ ਸਮੀਖਿਆ ਪੂਰੀ ਨਹੀਂ ਹੋ ਜਾਂਦੀ। ਰੀਜਨ ਦਾ ਕਹਿਣਾ ਹੈ ਕਿ ਮਾਰਟੀਨਾ 11 ਦਸੰਬਰ ਤੋਂ 17 ਜਨਵਰੀ ਦੇ ਦਰਮਿਆਨ ਘਰਾਂ ਵਿੱਚ ਕੰਮ ਨਹੀਂ ਕਰਦੀ ਸੀ।

ਸੀਪੀਐਸਓ ਵਾਲੇ ਸਟਾਫ ਨੇ ਦੱਸਿਆ ਕਿ ਇਹ ਇਕ ਵਿਲੱਖਣ ਸਥਿਤੀ ਸੀ ਅਤੇ ਜਿਹੜੀਆਂ ਵੀ ਜਨਤਕ ਸ਼ਿਕਾਇਤਾਂ ਉਨ੍ਹਾਂ ਸਾਹਮਣੇ ਲਿਆਂਦੀਆਂ ਗਈਆਂ ਹਨ, ਦੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ। ਇਸ ਵੇਲੇ ਇੱਥੇ ਰਿਪੋਰਟਾਂ ਮਿਲੀਆਂ ਹਨ ਕਿ ਬ੍ਰਾਇਨ ਵੇਅਰ ਟੋਰਾਂਟੋ ਪੈਰਾਮੈਡੀਕਸ ਸੇਵਾਵਾਂ ਲਈ ਕੰਮ ਕਰਦਾ ਹੈ।

ਮਾਰਟੀਨਾ ਨੇ ਵੀਰਵਾਰ ਨੂੰ ਵਿਟਬੀ ਸੂਬਾਈ ਅਪਰਾਧ ਅਦਾਲਤ ਵਿਚ ਪੇਸ਼ ਹੋ ਚੁੱਕੀ ਹੈ ਅਤੇ ਬ੍ਰਾਇਨ 10 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਵੇਗਾ।

Related News

ਬੀ.ਸੀ. ‘ਚ ਕੋਵਿਡ 19 ਦੀ ਦੂਜੀ ਲਹਿਰ ਦੀ ਘੋਸ਼ਣਾ,ਹਫਤੇ ਦੇ ਅੰਤ ‘ਚ 499 ਨਵੇਂ ਕੇਸ ਅਤੇ ਦੋ ਹੋਰ ਮੌਤਾਂ ਦੀ ਪੁਸ਼ਟੀ

Rajneet Kaur

19 ਜੂਨ ਤੋਂ ਖੋਲ੍ਹੇ ਜਾਣਗੇ ਓਂਟਾਰੀਓ ਦੇ ਕਈ ਖੇਤਰ

team punjabi

U.S. ਰਾਸ਼ਟਰਪਤੀ ਚੋਣਾਂ ‘ਚ ਸਿਰਫ਼ ਇੱਕ ਦਿਨ ਬਾਕੀ: ਟਰੰਪ ਅਤੇ ਬਿਡੇਨ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ, ਓਬਾਮਾ ਨੇ ਟਰੰਪ ਨੂੰ ਲਾਏ ਰਗੜੇ

Vivek Sharma

Leave a Comment