channel punjabi
Canada International News North America

ਕੈਨੇਡਾ ਵਿੱਚ ਵੀ ਉਤਸ਼ਾਹ ਪੂਰਵਕ ਮਨਾਇਆ ਗਿਆ ਭਾਰਤ ਦਾ ਆਜ਼ਾਦੀ ਦਿਹਾੜਾ, ਵੱਡੀ ਗਿਣਤੀ ਭਾਰਤੀ ਲੋਕ ਹੋਏ ਸ਼ਾਮਲ

ਭਾਰਤੀ ਆਜ਼ਾਦੀ ਦਿਹਾੜੇ ਦੀਆਂ ਕੈਨੇਡਾ ਵਿੱਚ ਰੋਣਕਾਂ

ਭਾਰਤੀ ਮੂਲ ਦੇ ਲੋਕਾਂ ਨੇ ਉਤਸ਼ਾਹਪੂਰਵਕ ਮਨਾਇਆ ਆਜ਼ਾਦੀ ਦਿਹਾੜਾ

ਪਾਬੰਦੀਆਂ ਦੀ ਪਾਲਣਾ ਕਰਦੇ ਹੋਏ ਵੱਡੀ ਗਿਣਤੀ ਲੋਕ ਹੋਏ ਸ਼ਾਮਲ

ਪਹਿਲੀ ਤਿਰੰਗਾ ਯਾਤਰਾ ਰੈਲੀ ਦਾ ਕੀਤਾ ਗਿਆ ਆਯੋਜਨ

ਕੌਂਸਲੇਟ ਜਨਰਲ ਆਫ ਵੈਨਕੂਵਰ ‘ਚ ਤਿਰੰਗਾ ਲਹਿਰਾਉਣ ਦੀ ਰਸਮ ਕੀਤੀ ਗਈ ਅਦਾ

ਵੈਨਕੁਵਰ : ਭਾਰਤ ਨੇ ਬੀਤੇ ਦਿਨ ਆਪਣਾ 74ਵਾਂ ਆਜ਼ਾਦੀ ਦਿਹਾੜਾ ਮਨਾਇਆ ਤੇ ਲੋਕਾਂ ਦੀ ਖੁਸ਼ੀ ਤੇ ਚਾਅ ਦੇਖਦਿਆਂ ਹੀ ਬਣਦਾ ਸੀ । ਉਧਰ ਵਿਦੇਸ਼ਾਂ ਵਿਚ ਵੱਸਦੇ ਭਾਰਤੀ ਮੂਲ ਦੇ ਲੋਕਾਂ ਨੇ ਵੀ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਤੇ ਸਭ ਨੂੰ ਵਧਾਈਆਂ ਦਿੱਤੀਆਂ। ਕੈਨੇਡਾ ਵਿਚ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੀ ਪਾਲਣਾ ਕਰਦੇ ਹੋਏ ਭਾਰਤੀਆ ਨੇ ਆਜ਼ਾਦੀ ਦਿਹਾੜਾ ਮਨਾਇਆ ਅਤੇ ਕਾਰ ਰੈਲੀ ਕੱਢੀ।

ਵੈਨਕੁਵਰ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਕਾਰ ਰੈਲੀ ਵਿਚ ਹਿੱਸਾ ਲਿਆ। ਲਗਭਗ 200 ਕਾਰਾਂ ਨੂੰ ਭਾਰਤੀ ਤੇ ਕੈਨੇਡੀਅਨ ਝੰਡਿਆਂ ਨਾਲ ਸਜਾਇਆ ਗਿਆ ਸੀ। ਇਹ ਰੈਲੀ ਰੇਡੀਓ ਇੰਡੀਆ(ਯਾਰਕ ਬਿਜ਼ਨੈਸ ਸੈਟਰ) ਤੋਂ ਸ਼ੁਰੂ ਹੋ ਕੇ ਸਰੀ ਤੋਂ ਵੈਨਕੁਵਰ ਤਕ ਕੱਢੀ ਗਈ। ਇਸ ਨੂੰ ਪਹਿਲੀ ਤਿਰੰਗਾ ਯਾਤਰਾ (ਫਸਟ ਟ੍ਰਾਈ-ਕਲਰ ਕਾਰ ਰੈਲੀ) ਦਾ ਨਾਂ ਦਿੱਤਾ ਗਿਆ।

ਇਸ ਰੈਲੀ ਵਿਚ ਕਿਸੇ ਕਰਨ ਵਾਲੇ ਭਾਰਤੀਆਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਸੀ। ਰੈਲੀ ਨੂੰ ਦੇਖ ਕੇ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਜਿਵੇਂ ਇਹ ਰੈਲੀ ਭਾਰਤ ਵਿੱਚ ਹੋ ਰਹੀ ਹੋਵੇ। ਇਸ ਸਮਾਗਮ ਦੇ ਪ੍ਰਬੰਧਕਾਂ ਨੇ ਸਭ ਦੇ ਯੋਗਦਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਹ ਤਿਰੰਗਾ ਯਾਤਰਾ ਸਰੀ ਦੇ ਬੇਅਰ ਕਰੀਕ ਪਾਰਕ ਤੋਂ ਸ਼ੁਰੂ ਹੋਈ ਅਤੇ ਆਰਟ ਗੈਲਰੀ ਵੈਨਕੂਵਰ ਵਿਖੇ ਜਾ ਕੇ ਮੁਕੰਮਲ ਹੋਈ।


ਉਨ੍ਹਾਂ ਨੇ ਭਾਰਤੀ ਭਾਈਚਾਰੇ ਅਤੇ ਮੀਡੀਆ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਇਸ ਰੈਲੀ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੇ ਇਲਾਵਾ ਕੌਂਸਲੇਟ ਜਨਰਲ ਆਫ ਵੈਨਕੂਵਰ ਵਿਚ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਪ੍ਰੀਮੀਅਰ ਜੈਸੋਨ ਕੈਨੀ ਨੇ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਿਤ ਕੀਤੀ ਤੇ ਭਾਰਤੀ ਭਾਈਚਾਰੇ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ।

Related News

ਵੈਨਕੂਵਰ ਸ਼ਹਿਰ ‘ਚ ਤਿੰਨ ਕਤਲੇਆਮ ਦੀ ਹੋਈ ਪੁਸ਼ਟੀ

Rajneet Kaur

ਬ੍ਰਿਟੇਨ ਦੀ ਸੰਸਦ ਵਿੱਚ ਗੂੰਜਿਆ ਕਿਸਾਨੀ ਅੰਦੋਲਨ: ਭਾਰਤ ਨੇ ਬ੍ਰਿਟੇਨ ਦੇ ਰਾਜਦੂਤ ਐਲੈਕਸ ਐਲਿਸ ਨੂੰ ਸੱਦ ਕੇ ਜਤਾਇਆ ਤਿੱਖਾ ਵਿਰੋਧ

Vivek Sharma

ਵੱਡਾ ਫੈਸਲਾ : ਕੈਨੇਡਾ ਸਰਕਾਰ ਨੇ ਵੇਜ ਸਬਸਿਡੀ ਪ੍ਰੋਗਰਾਮ ਦੀ ਮਿਆਦ ਵਧਾਈ, ਕਾਰੋਬਾਰੀ ਹੋਏ ਬਾਗੋ-ਬਾਗ

Vivek Sharma

Leave a Comment