channel punjabi
Canada International News North America

ਵਿਦੇਸ਼ਾਂ ‘ਚ ਫ਼ਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਅਗਲਾ ਪੜਾਅ 1 ਸਤੰਬਰ ਤੋਂ , ਵੈਨਕੂਵਰ ਅਤੇ ਟੋਰਾਂਟੋ ਤੋਂ ਹੋਣਗੀਆਂ ਕੁਲ 30 ਉਡਾਣਾਂ

ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਅਗਲਾ ਪੜਾਅ ਪਹਿਲੀ ਸਤੰਬਰ ਤੋਂ

ਵੰਦੇ ਭਾਰਤ ਯੋਜਨਾ ਦੇ ਛੇਵੇਂ ਪੜਾਅ ਅਧੀਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ਲਈ ਸ਼ੁਰੂ ਹੋਣਗੀਆਂ ਉਡਾਣਾਂ

ਕੈਨੇਡਾ ਦੇ ਵੈਨਕੂਵਰ ਅਤੇ ਟੋਰਾਂਟੋ ਤੋਂ ਹੋਣਗੀਆਂ ਕੁੱਲ 30 ਉਡਾਣਾਂ

ਭਾਰਤ ਦੀ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਵਲੋਂ ਉਡਾਣਾਂ ਦਾ ਸ਼ਡਿਊਲ ਜਲਦੀ ਕੀਤਾ ਜਾਵੇਗਾ ਜਾਰੀ

ਨਵੀਂ ਦਿੱਲੀ/ਵੈਨਕੂਵਰ : ਭਾਰਤ ਸਰਕਾਰ ਵੱਲੋਂ ਗੁਰੂ ਸੰਕਟ ਦੇ ਚਲਦਿਆਂ ਵਿਦੇਸ਼ਾਂ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਸ਼ੁਰੂ ਕੀਤੇ ਗਏ ਵੰਦੇ ਭਾਰਤ ਮਿਸ਼ਨ ਦਾ ਅਗਲਾ ਪੜਾਅ ਕਰੀਬ ਦੋ ਹਫਤਿਆਂ ਬਾਦ ਸ਼ੁਰੂ ਹੋਣ ਜਾ ਰਿਹਾ ਹੈ ।
‘ਵੰਦੇ ਭਾਰਤ’ ਦੇ 6ਵੇਂ ਦੌਰ ਤਹਿਤ 1 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੇ ਪੜਾਅ ਤਹਿਤ ਤਿਆਰੀਆਂ ਕਰੀਬ-ਕਰੀਬ ਮੁਕੰਮਲ ਹੋ ਚੁੱਕੀਆਂ ਨੇ।

ਇਸ ਸਬੰਧ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ

ਭਾਰਤ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਅਨੁਸਾਰ, ਵੰਦੇ ਭਾਰਤ ਮਿਸ਼ਨ ਦੇ 6ਵੇਂ ਪੜਾਅ ‘ਚ ਸਰਕਾਰੀ ਜਹਾਜ਼ ਸੇਵਾ ਕੰਪਨੀ ਏਅਰ ਇੰਡੀਆ ਦੀਆਂ 31 ਉਡਾਣਾਂ ਹੁਣ ਤੱਕ ਨਿਸ਼ਚਿਤ ਹੋ ਚੁੱਕੀਆਂ ਹਨ।

ਇਨ੍ਹਾਂ ‘ਚ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ 17 ਤੇ ਵੈਨਕੂਵਰ ਸ਼ਹਿਰ ਤੋਂ 13 ਉਡਾਣਾਂ ਅਤੇ ਚੀਨ ਦੇ ਸੰਘਾਈ ਤੋਂ ਇਕ ਉਡਾਣ ਹੋਵੇਗੀ। ਇਨ੍ਹਾਂ ਸਭ ਉਡਾਣਾਂ ਦੀ ਲੈਂਡਿੰਗ ਦਿੱਲੀ ਹੋਵੇਗੀ। ਇਸ ਪੜਾਅ ਦੀਆਂ ਬਾਕੀ ਉਡਾਣਾਂ ਦਾ ਸ਼ਡਿਊਲ ਵੀ ਛੇਤੀ ਹੀ ਤੈਅ ਹੋ ਜਾਵੇਗਾ ।

ਗੌਰਤਲਬ ਹੈ ਕਿ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ 6 ਮਈ ਨੂੰ ਕੀਤੀ ਗਈ ਸੀ। ਮੌਜੂਦਾ ਸਮੇਂ ਇਸ ਦਾ ਪੰਜਵਾਂ ਪੜਾਅ ਜਾਰੀ ਹੈ। ਇਸ ਮਿਸ਼ਨ ਤਹਿਤ 15 ਅਗਸਤ ਤੱਕ ਏਅਰ ਇੰਡੀਆ ਅਤੇ ਉਸ ਦੀ ਇਕਾਈ ਏਅਰ ਇੰਡੀਆ ਐਕਸਪ੍ਰੈੱਸ ਦੀਆਂ 1,825 ਉਡਾਣਾਂ ‘ਚ 3,36,436 ਲੋਕਾਂ ਨੂੰ ਲਿਆਂਦਾ ਜਾ ਚੁੱਕਾ ਹੈ।
ਚਾਰਟਡ ਜਹਾਜ਼ਾਂ ‘ਚ ਹੁਣ ਤੱਕ 6,06,305 ਲੋਕ ਦੇਸ਼ ਵਾਪਸ ਪਹੁੰਚ ਚੁੱਕੇ ਹਨ। ਕੋਵਿਡ-19 ਕਾਰਨ ਕੌਮਾਂਤਰੀ ਉਡਾਣਾਂ ਬੰਦ ਹੋਣ ਤੋਂ ਬਾਅਦ ਹੁਣ ਤੱਕ 10,76,466 ਭਾਰਤੀ ਸਵਦੇਸ਼ ਵਾਪਸ ਆਏ ਹਨ।

ਇਨ੍ਹਾਂ ‘ਚ ਜ਼ਮੀਨੀ ਰਸਤੇ ਤੋਂ ਸਰਹੱਦ ਰਾਹੀਂ 1,16,380 ਲੋਕ ਆਏ ਹਨ, ਜਦੋਂ ਕਿ ਭਾਰਤੀ ਜਲ ਫੌਜ ਦੇ ਜਹਾਜ਼ ‘ਚ 3,987 ਲੋਕਾਂ ਨੂੰ ਸਮੁੰਦਰ ਰਸਤਿਓਂ ਲੈ ਕੇ ਆਏ ਹਨ।

Related News

ਕਿਸਾਨਾਂ ਨੇ ਸੰਘਰਸ਼ ਤਿੱਖਾ ਕਰਨ ਲਈ ਬਣਾਈ ਯੋਜਨਾ

Rajneet Kaur

U.S.A. PRESIDENT ELECTION : ਆਪਣੇ ਪਤੀ ਦੇ ਲਈ ਚੋਣ ਪ੍ਰਚਾਰ ਵਾਸਤੇ ਮੈਦਾਨ ਵਿੱਚ ਨਿੱਤਰੀ ਮੇਲਾਨੀਆ ਟਰੰਪ

Vivek Sharma

ਕੈਨੇਡੀਅਨ ਫੈਸ਼ਨ ਮੋਗੂਲ ਪੀਟਰ ਨਾਈਗਾਰਡ ਸੈਕਸ ਟ੍ਰੈਫਿਕਿੰਗ ਦੇ ਦੋਸ਼ ‘ਚ ਗ੍ਰਿਫਤਾਰ

Rajneet Kaur

Leave a Comment