channel punjabi
Canada International News North America

ਰਾਸ਼ਟਰਪਤੀ ਬਣਿਆ ਤਾਂ ਭਾਰਤ ਨਾਲ ਖੜ੍ਹਾ ਰਹਾਂਗਾ, ਕਰਾਂਗਾ ਹਰ ਸੰਭਵ ਸਹਾਇਤਾ : ਜੋ ਬਿਡੇਨ

ਭਾਰਤੀ ਅਮਰੀਕੀਆਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਜੁਟੇ ਬਿਡੇਨ

ਭਾਰਤੀ ਮੂਲ ਦੇ ਲੋਕਾਂ ਨੂੰ ਭਾਰਤ ਦੇ ਆਜ਼ਾਦੀ ਦਿਹਾੜੇ ਦੀਆਂ ਦਿੱਤੀਆਂ ਮੁਬਾਰਕਾਂ

ਰਾਸ਼ਟਰਪਤੀ ਬਣਨ ‘ਤੇ ਭਾਰਤ ਦੀ ਹਰ ਸੰਭਵ ਸਹਾਇਤਾ ਦਾ ਦਿੱਤਾ ਭਰੋਸਾ

ਰਾਸ਼ਟਰਪਤੀ ਬਣਿਆ ਤਾਂ ਭਾਰਤ ਨਾਲ ਖੜ੍ਹਾ ਰਹਾਂਗਾ : ਬਿਡੇਨ

ਵਾਸ਼ਿੰਗਟਨ : ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਚੋਣ ਮੈਦਾਨ ਵਿਚ ਉੱਤਰੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਡੇਮੋਕ੍ਰੇਟਿਕ ਪਾਰਟੀ ਦੇ ਜੋ ਬਿਡੇਨ ਭਾਰਤੀ ਮੂਲ ਦੇ ਲੋਕਾਂ ਦੀ ਹਮਾਇਤ ਹਾਸਲ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਨੇ। ਦੋਵੇਂ ਆਗੂ ਖੁਦ ਨੂੰ ਭਾਰਤੀਆਂ ਦੇ ਜ਼ਿਆਦਾ ਕਰੀਬ ਅਤੇ ਭਾਰਤ ਹਮਾਇਤੀ ਦੱਸਣ ਵਿੱਚ ਕੋਈ ਕਸਰ ਨਹੀਂ ਛੱਡ ਰਹੇ । ਜੋ ਬਿਡੇਨ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਬਣਦੇ ਹਨ ਤਾਂ ਉਹ ਭਾਰਤ ਦੀ ਹਰ ਸੰਭਵ ਸਹਾਇਤਾ ਕਰਨਗੇ, ਭਾਰਤ ਦੇ ਨਾਲ ਖੜਨਗੇ । ਬਿਡੇਨ ਨੇ ਇਸ ਗੱਲ ਦਾ ਪ੍ਰਗਟਾਵਾ ਭਾਰਤੀ ਅਮਰੀਕੀਆਂ ਦੇ ਨਾਂ, ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਆਪਣਾ ਸੁਨੇਹਾ ਸਾਂਝਾ ਕਰਦੇ ਹੋਏ ਕੀਤਾ।

ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਉਮੀਦਵਾਰ ਜੋ ਬਿਡੇਨ ਨੇ ਕਿਹਾ ਹੈ ਕਿ ਭਾਰਤ ਆਪਣੇ ਹੀ ਖੇਤਰ ਅਤੇ ਸਰਹੱਦਾਂ ‘ਤੇ ਖ਼ਤਰਿਆਂ ਦਾ ਸਾਹਮਣਾ ਕਰ ਰਿਹਾ ਹੈ। ਜੇਕਰ ਉਹ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦਾ ਪ੍ਰਸ਼ਾਸਨ ਖ਼ਤਰਿਆਂ ਨਾਲ ਨਿਪਟਣ ‘ਚ ਹਮੇਸ਼ਾ ਭਾਰਤ ਨਾਲ ਖੜ੍ਹਾ ਰਹੇਗਾ। ਉਨ੍ਹਾਂ ਇਹ ਵਾਅਦਾ ਵੀ ਕੀਤਾ ਕਿ ਉਹ ਭਾਰਤੀ-ਅਮਰੀਕੀ ਭਾਈਚਾਰੇ ‘ਤੇ ਭਰੋਸਾ ਕਰਦੇ ਰਹਿਣਗੇ ਕਿਉਂਕਿ ਇਹ ਭਾਈਚਾਰਾ ਦੋਵਾਂ ਦੇਸ਼ਾਂ ਨੂੰ ਜੋੜਦਾ ਹੈ।

ਬਿਡੇਨ ਭਾਰਤ ਦੇ ਆਜ਼ਾਦੀ ਦਿਵਸ ‘ਤੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 15 ਸਾਲ ਪਹਿਲੇ ਮੈਂ ਭਾਰਤ ਨਾਲ ਗ਼ੈਰ-ਫ਼ੌਜੀ ਪਰਮਾਣੂ ਸਮਝੌਤੇ ਨੂੰ ਮਨਜ਼ੂਰੀ ਦੇਣ ਦੀਆਂ ਕੋਸ਼ਿਸ਼ਾਂ ਦੀ ਅਗਵਾਈ ਕਰ ਰਿਹਾ ਸੀ। ਮੈਂ ਕਿਹਾ ਸੀ ਕਿ ਜੇਕਰ ਅਮਰੀਕਾ ਅਤੇ ਭਾਰਤ ਨੇੜਲੇ ਮਿੱਤਰ ਅਤੇ ਭਾਈਵਾਲ ਬਣਦੇ ਹਨ ਤਾਂ ਦੁਨੀਆ ਜ਼ਿਆਦਾ ਸੁਰੱਖਿਅਤ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੈਂ ਰਾਸ਼ਟਰਪਤੀ ਬਣਿਆ ਤਾਂ ਇਹ ਮੇਰੀ ਨੀਤੀ ਬਣੀ ਰਹੇਗੀ। ਅਮਰੀਕਾ ਹਰ ਸੰਕਟ ਦੇ ਸਮੇਂ ਭਾਰਤ ਨਾਲ ਖੜ੍ਹਾ ਮਿਲੇਗਾ। ਮੈਂ ਦੋਵਾਂ ਦੇਸ਼ਾਂ ਵਿਚਕਾਰ ਵਪਾਰ ਵਧਾਉਣ ਦੇ ਇਲਾਵਾ ਪੌਣਪਾਣੀ ਪਰਿਵਰਤਨ ਅਤੇ ਵਿਸ਼ਵ ਸਿਹਤ ਸੁਰੱਖਿਆ ਵਰਗੀਆਂ ਚੁਣੌਤੀਆਂ ਨਾਲ ਨਿਪਟਣ ਲਈ ਕੰਮ ਕਰਾਂਗਾ। ਮੈਂ ਉਨ੍ਹਾਂ ਲੋਕਤੰਤਰਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਾਂਗਾ ਜਿਨ੍ਹਾਂ ਦੀ ਤਾਕਤ ਉਨ੍ਹਾਂ ਦੀ ਵਿਭਿੰਨਤਾ ਹੈ।

ਡੈਮੋਕ੍ਰੇਟਿਕ ਉਮੀਦਵਾਰ ਜੋ ਬਿਡੇਨ ਭਾਰਤੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ

ਬਿਡੇਨ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਸ ਸਾਲਾਂ ਦੇ ਕਾਰਜਕਾਲ ਦਾ ਜ਼ਿਕਰ ਕਰਦਿਆਂ ਕਿ ਦੇਸ਼ ਦੇ ਇਤਿਹਾਸ ਵਿਚ ਕਿਸੇ ਵੀ ਪ੍ਰਸ਼ਾਸਨ ਤੋਂ ਜ਼ਿਆਦਾ ਭਾਰਤੀ-ਅਮਰੀਕੀ ਓਬਾਮਾ ਪ੍ਰਸ਼ਾਸਨ ਵਿਚ ਸਨ। ਮੇਰੀ ਚੋਣ ਮੁਹਿੰਮ ਵਿਚ ਵੀ ਉੱਚ ਪੱਧਰ ‘ਤੇ ਭਾਰਤੀ-ਅਮਰੀਕੀ ਹਨ। ਮੁਹਿੰਮ ਦੇ ਸਿਖਰ ‘ਤੇ ਸਾਡੀ ਮਿੱਤਰ ਕਮਲਾ ਹੈਰਿਸ ਹੈ ਜੋ ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਭਾਰਤੀ-ਅਮਰੀਕੀ ਉਪ ਰਾਸ਼ਟਰਪਤੀ ਹੋਵੇਗੀ। ਹੈਰਿਸ ਵਿਚ ਬਹੁਤ ਖ਼ੂਬੀਆਂ ਹਨ ਪ੍ਰੰਤੂ ਇਕ ਚੀਜ਼ ਜੋ ਕਮਲਾ ਨੂੰ ਏਨਾ ਪ੍ਰਰੇਰਣਾਦਾਈ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦੀ ਮਾਂ ਦੀ ਅਮਰੀਕਾ ਆਉਣ ਦੀ ਕਹਾਣੀ। ਇਹ ਭਾਰਤ ਤੋਂ ਸ਼ੁਰੂ ਹੋਈ ਸੀ। ਮਾਂ ਦੇ ਸਾਹਸ ਨੇ ਹੀ ਉਨ੍ਹਾਂ ਦੀਆਂ ਧੀਆਂ ਨੂੰ ਇੱਥੇ ਤਕ ਪਹੁੰਚਾਇਆ। ਮੈਂ ਜਾਣਦਾ ਹਾਂ ਕਿ ਤੁਹਾਨੂੰ ਸਭ ਨੂੰ ਇਸ ਦਾ ਕਿੰਨਾ ਮਾਣ ਹੈ। ਇਹੀ ਤੁਹਾਡੀ ਵੀ ਕਹਾਣੀ ਹੈ।



ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਵੀ ਭਾਰਤੀਆਂ ਨੂੰ ਦਿੱਤੀ ਆਜ਼ਾਦੀ ਦਿਹਾੜੇ ਦੀਆਂ ਮੁਬਾਰਕਾਂ

ਫਿਲਹਾਲ ਬਿਡੇਨ ਅਤੇ ਟਰੰਪ ਵਿਚੋਂ ਕੌਣ ਭਾਰਤੀਆਂ ਦਾ ਵਿਸ਼ਵਾਸ ਜਿੱਤਣ ਵਿਚ ਸਫਲ ਹੁੰਦਾ ਹੈ ਇਹ ਨਵੰਬਰ ਦੀ 3 ਤਾਰੀਖ਼ ਨੂੰ ਪਤਾ ਚਲ ਜਾਵੇਗਾ ।

Related News

ਕੈਨੇਡਾ : ਬੀ.ਸੀ ‘ਚ ਇਕ ਭਾਰਤੀ ਪਰਿਵਾਰ ‘ਤੇ ਨਸਲੀ ਹਮਲਾ, NDP ਆਗੂ ਜਗਮੀਤ ਸਿੰਘ ਨੇ ਪ੍ਰਗਟਾਇਆ ਦੁੱਖ

Rajneet Kaur

ਇੰਡੀਆਨਾਪੋਲਿਸ ਫਾਇਰਿੰਗ : ਵਰਤੀਆਂ ਗਈਆਂ ਬੰਦੂਕਾਂ ਹਮਲਾਵਰ ਨੇ ਕਾਨੂੰਨੀ ਤੌਰ ‘ਤੇ ਖਰੀਦੀਆਂ ਸਨ : ਪੁਲਿਸ

Vivek Sharma

ਕੈਨੇਡਾ: ਕਿਸਾਨ ਜਥੇਬੰਦੀ ‘ਨੈਸ਼ਨਲ ਫਾਰਮਰ ਯੂਨੀਅਨ’ ਦੇ ਪ੍ਰਧਾਨ ਕੇਟੀ ਵਾਰਡ ਤੇ ਉਪ ਪ੍ਰਧਾਨ ਸਟੀਵਰਟ ਵੇਲਜ਼ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦਾ ਕੀਤਾ ਸਮਰਥਨ

Rajneet Kaur

Leave a Comment