channel punjabi
International News North America

ਕਿਸਾਨਾਂ ਨੇ ਸੰਘਰਸ਼ ਤਿੱਖਾ ਕਰਨ ਲਈ ਬਣਾਈ ਯੋਜਨਾ

ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨ ਅੰਦੋਲਨ ਦਾ ਅੱਜ ਯਾਨੀ ਕਿ ਸ਼ਨੀਵਾਰ ਨੂੰ 38ਵਾਂ ਦਿਨ ਹੈ। ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਕੜਾਕੇ ਦੀ ਠੰਡ ‘ਚ ਡਟੇ ਹੋਏ ਹਨ।
ਕਿਸਾਨ ਆਗੂ ਦਰਸ਼ਨ ਪਾਲ ਸਿੰਘ ਨੇ ਕਿਹਾ ਕਿ ਜੇਕਰ 4 ਤਾਰੀਖ਼ ਦੀ ਗੱਲਬਾਤ ਸਫ਼ਲ ਨਹੀਂ ਰਹਿੰਦੀ ਤਾਂ ਅਸੀਂ 6 ਜਨਵਰੀ ਨੂੰ ਅੰਦੋਲਨ ਤੇਜ਼ ਕਰਾਂਗੇ। 6 ਜਨਵਰੀ ਤੋਂ 20 ਜਨਵਰੀ ਦੇ ਵਿਚ ਪੂਰੇ ਦੇਸ਼ ‘ਚ ਕਿਸਾਨ ਜਨ ਜਾਗ੍ਰਿਤੀ ਅਭਿਆਨ ਚਲਾਉਣਗੇ। 23 ਜਨਵਰੀ ਨੂੰ ਲੀਡਰ ਸੁਭਾਸ਼ਚੰਦਰ ਬੋਸ ਦੀ ਜਯੰਤੀ ਨੂੰ ਕਿਸਾਨਾਂ ਵੱਲੋਂ ਵਿਸ਼ੇਸ਼ ਚੇਤਨਾ ਦਿਵਸ ਦਾ ਆਯੋਜਨ ਹੋਵੇਗਾ। ਅੰਬਾਨੀ ਤੇ ਅਡਾਨੀ ਦੇ ਉਤਪਾਦਾਂ ਦਾ ਬਾਈਕਾਟ ਜਾਰੀ ਰਹੇਗਾ। BJP ਲੀਡਰਾਂ ਦੇ ਖਿਲਾਫ ਦੇਸ਼ ਭਰ ‘ਚ ਪਾਰਟੀ ਛੱਡੋ ਅਭਿਆਨ ਚਲਾਵਾਂਗੇ। ਪੰਜਾਬ ਤੇ ਹਰਿਆਣਾ ਦੇ ਟੋਲ ਅੱਗੇ ਵੀ ਫਰੀ ਰਹਿਣਗੇ।

26 ਜਨਵਰੀ ਨੂੰ ਗਣਤੰਤਰ ਦਿਵਸ ਹੈ, ਉਸ ‘ਚ ਕਿਸਾਨ ਟਰੈਕਟਰਾਂ ‘ਚ ਤਿਰੰਗਾ ਲਾ ਕੇ ਪਰੇਡ ਕਰਨਗੇ। ਇਸ ਨੂੰ ‘ਟਰੈਕਟਰ ਕਿਸਾਨ ਪਰੇਡ’ ਦਾ ਨਾਂ ਦਿੱਤਾ ਗਿਆ ਹੈ। ਜਥੇਬੰਦੀਆਂ ਨੇ ਕਿਸਾਨਾਂ ਨੂੰ 25 ਜਨਵਰੀ 2021 ਨੂੰ ਦਿੱਲੀ ਵਿਖੇ ਟਰੈਕਟਰ ਮਾਰਚ ਵਿੱਚ ਟਰੈਕਟਰਾਂ ਸਣੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਜਿਹੜੇ ਕਿਸਾਨ ਦਿੱਲੀ ਨਹੀਂ ਪਹੁੰਚ ਸਕਦੇ, ਉਹ ਜ਼ਿਲ੍ਹਾ ਤੇ ਸੂਬਾ ਰਾਜਧਾਨੀਆਂ ਵਿਚ ਟਰੈਕਟਰ ਮਾਰਚ ਕਰਨ।ਇਸ ਮੌਕੇ ਸੁਬਾਈ ਆਗੂ ਜਸਵੀਰ ਸਿੰਘ ਪਿੰਦੀ, ਸੁਖਵਿੰਦਰ ਸਿੰਘ ਸਭਰਾ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾ ਨੂੰ ਇਸ ਸਭ ਤੋਂ ਵੱਡੇ ਐਕਸ਼ਨ ਦੀ ਤਿਆਰੀ ਵੱਡੇ ਪੱਧਰ ਤੇ ਕਰਨੀ ਚਾਹੀਦੀ ਹੈ। ਜਥੇਬੰਦੀ ਵੱਲੋਂ ਲੱਖਾਂ ਟਰੈਕਟਰ ਪਰੇਡ ਮਾਰਚ ਵਿੱਚ ਸ਼ਾਮਲ ਕਰਵਾਉਣ ਦੀ ਮੁਹਿੰਮ ਵਿੱਢ ਦਿੱਤੀ ਜਾਵੇਗੀ।

Related News

ਵਿੱਤ ਮੰਤਰੀ ਨੂੰ ਵਿਦੇਸ਼ ਜਾਣ ਦੀ ਆਗਿਆ ਦੇਣਾ ਮੇਰੀ ਗਲਤੀ : ਡੱਗ ਫੋਰਡ

Vivek Sharma

ਜਸਟਿਨ ਟਰੂਡੋ ਭਾਰਤ ਦੇ ਕਿਸਾਨ ਅੰਦੋਲਨ ‘ਤੇ ਬਿਆਨਬਾਜ਼ੀ ਕਰ ਬੁਰੀ ਤਰ੍ਹਾਂ ਨਾਲ ਘਿਰਦੇ ਨਜ਼ਰ ਆਏ, ਹੁਣ ਸਵਾਲਾਂ ‘ਚ ਟਰੂਡੋ ਸਰਕਾਰ

Rajneet Kaur

ਹੈਲਥ ਕੇਅਰ ਸੈਂਟਰ ਸੁਧਾਰਾਂ ਲਈ ਚੁੱਕੇ ਅਹਿਮ ਕਦਮ : ਓਂਟਾਰੀਓ ਦੇ ਪ੍ਰੀਮੀਅਰ ਵੱਲੋਂ ਕੀਤੇ ਐਲਾਨ ਦਾ ਬਰੈਂਪਟਨ ਵੱਲੋਂ ਸਵਾਗਤ

Vivek Sharma

Leave a Comment