channel punjabi
Canada International News

ਕੈਨੇਡਾ ਤੋਂ ਭਾਰਤ, ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸ਼ਰਤਾਂ ਨੂੰ ਕਰਨਾ ਹੋਵੇਗਾ ਪੂਰਾ

ਟੋਰਾਂਟੋ/ਦਿੱਲੀ : ਕੋਰੋਨਾ ਸੰਕਟ ਦੇ ਚਲਦਿਆਂ ਹੁਣ ਵੀ ਬਹੁਤ ਸਾਰੇ ਦੇਸ਼ਾਂ ਨੇ ਆਪਣੀਆਂ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਬੰਦ ਰੱਖੀਆਂ ਹੋਈਆਂ ਹਨ । ਕੋਰੋਨਾ ਵਾਇਰਸ ਦੇ ਹੱਲ ਲੱਭੇ ਜਾਣ ਤਕ ਇਹ ਸੇਵਾਵਾਂ ਪਹਿਲਾਂ ਦੀ ਤਰ੍ਹਾਂ ਬਹਾਲ ਹੋਣੀਆਂ ਮੁਸ਼ਕਲ ਦਿਖਾਈ ਦੇ ਰਹੀਆਂ ਹਨ। ਇਸ ਵਿਚਾਲੇ ਵੱਡੀ ਖ਼ਬਰ ਇਹ ਹੈ ਕਿ ਕੈਨੇਡਾ ਅਤੇ ਭਾਰਤ ਸਰਕਾਰ ਵਿਚਾਲੇ ਹੋਏ ਸਮਝੌਤੇ ਅਨੁਸਾਰ ਦੋਹਾਂ ਦੇਸ਼ਾਂ ਵਾਲੇ ਪਾਸੇ ਤੋਂ ਯਾਤਰੀ ਇੱਧਰੋਂ-ਉੱਧਰ ਜਾ ਸਕਨਗੇ । ਇਸ ਲਈ ਭਾਰਤ ਦੀ ਕੇਂਦਰ ਸਰਕਾਰ ਨੇ ਵਿਸ਼ੇਸ਼ ਤਿਆਰੀ ਕੀਤੀ ਹੈ। ਅਸਲ ਵਿਚ ਕੌਮਾਂਤਰੀ ਉਡਾਣਾਂ ‘ਤੇ ਪਾਬੰਦੀਆਂ ਵਿਚਕਾਰ ਸਰਕਾਰ ਹੁਣ ‘ਏਅਰ ਬਬਲ’ ਰਾਹੀਂ ਦੋਵਾਂ ਦੇਸ਼ਾਂ ਵਿਚਕਾਰ ਫਲਾਈਟਾਂ ਦਾ ਪ੍ਰਬੰਧ ਕਰ ਰਹੀ ਹੈ। ਇਸ ਕ੍ਰਮ ਵਿਚ ਸਿਵਿਲ ਏਵੀਏਸ਼ਨ ਨੇ ਕੁਝ ਹੋਰ ਮੰਜ਼ਲਾਂ ਨੂੰ ਵੀ ਇਸ ਵਿਸ਼ੇਸ਼ ਉਡਾਣ ਨਾਲ ਜੋੜਿਆ ਹੈ, ਜਿੱਥੋਂ ਉਡਾਣ ਭਰੀ ਜਾ ਸਕਦੀ ਹੈ।

ਕੈਨੇਡਾ ਜਾਣ ਵਾਸਤੇ ਸ਼ਰਤਾਂ :
ਵਿਦੇਸ਼ਾਂ ਵਿਚ ਫਸੇ ਹੋਏ ਕੈਨੇਡੀਅਨ ਨਾਗਰਿਕ ਜਾਂ ਵੈਲਿਡ ਵੀਜ਼ਾ ਨਾਲ ਕੋਈ ਵੀ ਵਿਦੇਸ਼ੀ ਵਿਅਕਤੀ ਹੁਣ ਕੈਨੇਡਾ ਜਾਣ ਦੇ ਯੋਗ ਹੋਵੇਗਾ। ਵੈਲਿਡ ਵੀਜ਼ਾ ਨਾਲ ਭਾਰਤੀ ਨਾਗਰਿਕ ਵੀ ਕੈਨੇਡਾ ਜਾ ਸਕਣਗੇ। ਜਹਾਜ਼ ਕੰਪਨੀਆਂ ਨੂੰ ਇਹ ਸੁਨਿਸ਼ਚਿਤ ਕਰਨਾ ਹੋਵੇਗਾ ਕਿ ਕੈਨੇਡਾ ਜਾਣ ਵਾਲੇ ਭਾਰਤੀ ਨਾਗਰਿਕਾਂ ਦੇ ਟਿਕਟ ਜਾਂ ਬੋਰਡਿੰਗ ਪਾਸ ਜਾਰੀ ਕਰਨ ‘ਤੇ ਕੋਈ ਰੋਕ ਨਾ ਲੱਗੇ। ਦੂਜੇ ਦੇਸ਼ਾਂ ਦੇ ਸਮੁੰਦਰੀ ਜਹਾਜ਼ਾਂ ਜਾਂ ਭਾਰਤੀ ਪਾਸਪੋਰਟ ਰੱਖਣ ਵਾਲੇ ਮਲਾਹ ਸਮੁੰਦਰੀ ਜ਼ਹਾਜ਼ ਮੰਤਰਾਲੇ ਤੋਂ ਕਲਿਅਰੰਸ ਲੈ ਕੇ ਹੀ ਯਾਤਰਾ ਕਰ ਸਕਦੇ ਹਨ।

ਕੈਨੇਡਾ ਤੋਂ ਭਾਰਤ ਆਉਣ ਲਈ ਸ਼ਰਤਾਂ :

ਕੈਨੇਡਾ ਵਿਚ ਫਸੇ ਭਾਰਤੀ ਲੋਕ ਵੀ ਵਾਪਸ ਆ ਸਕਣਗੇ। ਕੈਨੇਡੀਅਨ ਪਾਸਪੋਰਟ ਰੱਖਣ ਵਾਲੇ ਸਾਰੇ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਭਾਵ ਓ.ਸੀ.ਆਈ. ਕਾਰਡਹੋਲਡਰ ਵੀ ਭਾਰਤ ਆ ਸਕਣਗੇ। ਗ੍ਰਹਿ ਮੰਤਰਾਲੇ ਵਲੋਂ ਯੋਗ ਕਰਾਰ ਦਿੱਤੇ ਗਏ ਵਿਦੇਸ਼ੀ ਵੀ ਕੈਨੇਡਾ ਤੋਂ ਭਾਰਤ ਆ ਸਕਣਗੇ। ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਵਲੋਂ ਤੈਅ ਕੀਤੀਆਂ ਗਾਈਡਲਾਈਨਜ਼ ਨੂੰ ਪੂਰਾ ਕਰਨਾ ਹੋਵੇਗਾ।

Related News

ਪੰਜਾਬ ਦੇ ਕਿਸਾਨ ਅੰਦੋਲਨ ਦੀ ਦੁਨੀਆ ਭਰ ‘ਚ ਚਰਚਾ

Vivek Sharma

ਬੀ.ਸੀ.ਚ ਕੋਵਿਡ-19 ਕਾਰਨ ਛੇ ਹੋਰ ਮੌਤਾਂ ਅਤੇ 1,120 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Rajneet Kaur

ਆਰਥਿਕ ਸੁਧਾਰਾਂ ਲਈ ਸਰਕਾਰ ਖਰਚੇਗੀ 10 ਬਿਲੀਅਨ ਡਾਲਰ : ਟਰੂਡੋ

Vivek Sharma

Leave a Comment