channel punjabi
Canada International News North America

ਪੰਜਾਬ ਦੇ ਕਿਸਾਨ ਅੰਦੋਲਨ ਦੀ ਦੁਨੀਆ ਭਰ ‘ਚ ਚਰਚਾ

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਆਪਣੀਆਂ ਹੋਰ ਮੰਗਾਂ ਨੂੰ ਲੈ ਕੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੇ ਕਿਸਾਨਾਂ ਦਾ ਦਿੱਲੀ ਘੇਰੋ ਅਭਿਆਨ ਹੁਣ ਦੁਨੀਆ ਭਰ ਵਿਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਕਿਸਾਨ ‘ਕਾਲੇ ਖੇਤੀ ਕਾਨੂੰਨਾਂ’ ਨੂੰ ਰੱਦ ਕਰਨ ਦੀ ਮੰਗ ਤੇ ਅੜੇ ਹੋਏ ਹਨ ਤਾਂ ਪੀ.ਐੱਮ. ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਇੱਕ ਵਾਰ ਮੁੜ ਤੋਂ ਖੇਤੀ ਕਾਨੂੰਨਾਂ ਦੀ ਡਫ਼ਲੀ ਬਜਾਈ। ਉਹਨਾਂ ਖ਼ੇਤੀ ਕਾਨੂੰਨਾਂ ਨੂੰ ਜਾਇਜ਼ ਕਰਾਰ ਦਿੰਦੇ ਹੋਏ, ਇਹਨਾਂ ਨੂੰ ਕਿਸਾਨਾਂ ਦੇ ਪੱਖ ਵਿੱਚ ਦੱਸਿਆ । ਉਧਰ ਅੰਦੋਲਨਕਾਰੀ ਕਿਸਾਨਾਂ ਨੇ ਕੇਂਦਰ ਸਰਕਾਰ ਤਾਂ ਗੱਲਬਾਤ ਦਾ ਦਾ ਪ੍ਰਸਤਾਵ ਠੁਕਰਾ ਕੇ ਦਿੱਲੀ ਦੀ ਘੇਰਾਬੰਦੀ ਕਰ ਲਈ ਹੈ। ਕਿਸਾਨ ਬੜੀ ਹਲੀਮੀ ਨਾਲ ਆਪਣੀ ਮੰਗਾਂ ਲਈ ਬਜਿੱਦ ਨੇ। ਕਿਸਾਨ ਇਸ ਸਮੇਂ ਰਾਜਧਾਨੀ ਦਿੱਲੀ ਦੀ ਹਿੱਕ ਤੇ ਜਾ ਬੈਠੇ ਹਨ। ਉਧਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੀ ਵੀ ਨਜ਼ਰ ਕਿਸਾਨ ਅੰਦੋਲਨ ਤੇ ਟਿਕੀ ਹੋਈ ਹੈ। ਵਿਦੇਸ਼ਾਂ ਤੋਂ ਵੀ ਕਿਸਾਨ ਅੰਦੋਲਨ ਦੀ ਹਮਾਇਤ ਵਿਚ ਅਵਾਜ ਲਗਾਤਾਰ ਬੁਲੰਦ ਹੋਈ ਹੈ। ਕਿਸਾਨਾਂ ਨਾਲ ਪੁਲਿਸ ਵੱਲੋਂ ਕੀਤੀ ਗਈ ਧੱਕੇਸ਼ਾਹੀ ਦੀ ਹਰ ਪਾਸੇ ਨਿਖੇਧੀ ਹੋ ਰਹੀ ਹੈ।

ਕੈਨੇਡਾ ‘ਚ ਲਿਬਰਲ ਪਾਰਟੀ ਦੇ ਐੱਮ.ਪੀ. ਸੁੱਖ ਧਾਲੀਵਾਲ ਨੇ ਵੀ ਕਿਸਾਨਾਂ ਨਾਲ ਹੋ ਰਹੇ ਸਲੂਕ ਦੀ ਨਿੰਦਾ ਕੀਤੀ ਹੈ।ਧਾਲੀਵਾਲ ਨੇ ਟਵੀਟ ਕਰ ਕੇ ਕਿਹਾ, “ਕਿਸੇ ਵੀ ਲੋਕਤੰਤਰ ਵਿੱਚ, ਖ਼ਾਸਕਰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਬੁਨਿਆਦੀ ਹੈ। ਮੈਂ ਭਾਰਤ ਵਿੱਚ ਪੰਜਾਬੀ ਕਿਸਾਨਾਂ ਨਾਲ ਕੀਤੇ ਸਲੂਕ ਤੋਂ ਬਹੁਤ ਪ੍ਰੇਸ਼ਾਨ ਹਾਂ – ਭਾਰਤੀ ਅਧਿਕਾਰੀਆਂ ਵਲੋਂ ਕੀਤਾ ਇਹ ਬੇਤੁਕਾ ਦੁਰਵਿਵਹਾਰ, ਸਵੀਕਾਰ ਕਰਨ ਯੋਗ ਨਹੀਂ ਹੈ।

ਕੈਨੇਡਾ ਦੇ ਐਮਪੀ ਮਨਿੰਦਰ ਸਿੰਘ ਸਿੱਧੂ ਨੇ ਲਿਖਿਆ, ‘ਅਸੀਂ ਭਾਰਤ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀ ਸੁਰੱਖਿਆ ਸਬੰਧੀ ਫਿਕਰਮੰਦ ਹਾਂ। ਸ਼ਾਂਤਮਈ ਪ੍ਰਦਰਸ਼ਨ ਕਰਨਾ ਸੰਵਿਧਾਨਕ ਅਧਿਕਾਰ ਹੈ।

ਉਧਰ ਐਨਡੀਪੀ ਆਗੂ ਜੈਕ ਹੈਰਿਸ ਵੀ ਕਿਸਾਨਾਂ ਦੇ ਸਮਰਥਨ ਵਿੱਚ ਅੱਗੇ ਆਏ ਹਨ।

ਮੋਦੀ ਸਰਕਾਰ ਵੱਲੋਂ ਪਾਸ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰਦੇ ਹੋਏ ਕਿਸਾਨਾਂ ਪਿਛਲੇ ਚਾਰ ਦਿਨਾਂ ਤੋੰ ਦਿੱਲੀ ਦੇ ਬਾਰਡਰਾਂ ਤੇ ਡਟੇ ਹੋਏ ਹਨ। ਕਿਸਾਨ ਕਿਸੇ ਵੀ ਕੀਮਤ ਤੇ ਅੰਦੋਲਨ ਵਾਪਸ ਲੈਣ ਨੂੰ ਤਿਆਰ ਨਹੀਂ ਹਨ। ਕਿਸਾਨਾਂ ਦਾ ਦਿੱਲੀ ਤੱਕ ਪਹੁੰਚਣ ਦਾ ਸਫ਼ਰ ਵੀ ਕੁਝ ਸੌਖਾ ਨਹੀਂ ਸੀ। ਕਿਸਾਨਾਂ ਨੂੰ ਦਿੱਲੀ ਤੱਕ ਪਹੁੰਚਣ ਲਈ ਪੁਲਿਸ ਦੇ ਵਾਟਰ ਕੈਨਨ ਤੇ ਅੱਥਰੂ ਗੈਸ ਦੇ ਗੋਲਿਆ ਦਾ ਵੀ ਸਾਹਮਣਾ ਕਰਨਾ ਪਿਆ ਸੀ। ਹਰਿਆਣਾ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਲਈ ਸੜਕਾਂ ਨੂੰ ਵੀ ਪੁੱਟ ਸੁਟਿਆ ਸੀ। ਪਰ ਕਿਸਾਨਾਂ ਰਾਹ ਵਿੱਚ ਖੜੀ ਕੀਤੀ ਗਈ ਹਰ ਔਕੜ ਨੂੰ ਹਿੰਮਤ ਅਤੇ ਹੌਸਲੇ ਨਾਲ ਪਾਰ ਕਰਦੇ ਗਏ ਅਤੇ ਹਰਿਆਣਾ ਦੀ ਖੱਟਰ ਸਰਕਾਰ ਦੇ ਦੰਦ ਖੱਟੇ ਕਰਕੇ ਦਿੱਲੀ ਜਾ ਵੜੇ।

Related News

ਭਾਰਤ ‘ਚ ਮੁੜ ਵਧਣ ਲੱਗੇ ਕੋਰੋਨਾ ਦੇ ਮਾਮਲੇ, ਸਿਹਤ ਮੰਤਰਾਲੇ ਵਲੋਂ ਜਾਂਚ ਅਤੇ ਵੈਕਸੀਨੇਸ਼ਨ ਪ੍ਰਕਿਰਿਆ ਵਧਾਉਣ ਦੇ ਨਿਰਦੇਸ਼, ਦੇਸ਼ ‘ਚ ਵੈਕਸੀਨੇਸ਼ਨ ਦਾ ਦੂਜਾ ਦੌਰ ਪਹਿਲੀ ਮਾਰਚ ਤੋਂ

Vivek Sharma

ਟਰੰਪ ਨੇ ਆਪਣੀ ਅਧਿਕਾਰਤ ਵੈੱਬਸਾਈਟ 45ਆਫਿਸ.ਕਾਮ ਕੀਤੀ ਲਾਂਚ

Rajneet Kaur

ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਬਾਰੇ ਪ੍ਰਤਿਕਿਰਿਆ ਦੇਣ ਤੋਂ ਟਰੂਡੋ ਦਾ ਇਨਕਾਰ, ਅੰਤਿਮ ਨਤੀਜੇ ਦਾ ਇੰਤਜ਼ਾਰ

Vivek Sharma

Leave a Comment